ਬਠਿੰਡਾ(ਬਲਵਿੰਦਰ)-ਤਿੰਨ ਨੌਜਵਾਨਾਂ ਵੱਲੋਂ ਵਿਆਹੁਤਾ ਨੂੰ ਨਸ਼ੀਲੀ ਵਸਤੂ ਪਿਲਾ ਕੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਅਤੇ ਉਸ ਨੂੰ ਬਾਅਦ 'ਚ ਇਕ ਖਾਲੀ ਪਲਾਟ 'ਚ ਸੁੱਟੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਸੰਬੰਧ 'ਚ 1 ਅਣਪਛਾਤੇ ਸਣੇ 3 ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਵਿਆਹੁਤਾ ਰੀਟਾ (ਕਾਲਪਨਿਕ ਨਾਂ) ਵਾਸੀ ਸੰਗਤ ਕਲਾਂ ਨੇ ਵਰਧਮਾਨ ਚੌਕੀ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਸਰਬਜੀਤ ਸਿੰਘ ਵਾਸੀ ਸੁਖਨਾ ਤੋਂ ਕਮੇਟੀ ਦੇ 75 ਹਜ਼ਾਰ ਰੁਪਏ ਲੈਣੇ ਸਨ। ਬੀਤੇ ਦਿਨੀਂ ਮੁਲਜ਼ਮ ਨੇ ਉਸ ਨੂੰ ਫੋਨ ਕਰ ਕੇ ਉਸ ਨੂੰ ਡੱਬਵਾਲੀ ਵਿਖੇ ਪੈਸੇ ਦੇਣ ਲਈ ਬੁਲਾਇਆ ਸੀ ਪਰ ਉਸ ਨੇ ਡੱਬਵਾਲੀ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸਰਬਜੀਤ ਸਿੰਘ ਆਪਣੇ 2 ਸਾਥੀਆਂ ਨੂੰ ਨਾਲ ਲੈ ਕੇ ਉਸ ਦੇ ਕੋਲ ਸੰਗਤ ਕਲਾਂ ਆ ਗਿਆ ਤੇ ਉਸ ਨੂੰ ਪੈਸੇ ਦਿਵਾਉਣ ਦੇ ਨਾਂ 'ਤੇ ਆਪਣੇ ਨਾਲ ਕਾਰ 'ਚ ਬਿਠਾ ਕੇ ਲੈ ਗਿਆ। ਰਸਤੇ 'ਚ ਮੁਲਜ਼ਮਾਂ ਨੇ ਜ਼ਬਰਦਸਤੀ ਉਸ ਨੂੰ ਨਸ਼ੀਲੀ ਵਸਤੂ ਪਿਲਾ ਦਿੱਤੀ, ਜਿਸ ਨਾਲ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ। ਜਬਰ-ਜ਼ਨਾਹ ਕਰਨ ਤੋਂ ਬਾਅਦ ਮੁਲਜ਼ਮ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਡੱਬਵਾਲੀ ਰੋਡ 'ਤੇ ਇਕ ਪਲਾਟ 'ਚ ਸੁੱਟ ਗਏ, ਜਿਥੋਂ ਸਹਾਰਾ ਜਨ ਸੇਵਾ ਦੇ ਵਰਕਰਾਂ ਵੱਲੋਂ ਉਸ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਵਰਧਮਾਨ ਚੌਕੀ ਇੰਚਾਰਜ ਹਰਨੇਕ ਸਿੰਘ ਨੇ ਦੱਸਿਆ ਕਿ ਪੀੜਤ ਦਾ ਮੈਡੀਕਲ ਕਰਵਾ ਕੇ ਸਰਬਜੀਤ ਸਿੰਘ, ਪਰਪਿੰਦਰ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ਼ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ।
ਆਈ. ਐੱਸ. ਵਾਈ. ਐੱਫ. ਦੇ 3 ਅੱਤਵਾਦੀ ਹੋਰ 3 ਦਿਨਾ ਪੁਲਸ ਰਿਮਾਂਡ 'ਤੇ
NEXT STORY