ਫਾਜ਼ਿਲਕਾ(ਨਾਗਪਾਲ, ਲੀਲਾਧਰ)—ਥਾਣਾ ਸਦਰ ਦੀ ਪੁਲਸ ਨੇ ਉਪਮੰਡਲ ਦੇ ਇਕ ਪਿੰਡ 'ਚ ਇਕ ਲੜਕੀ ਨਾਲ ਜਬਰ-ਜ਼ਨਾਹ ਕਰਨ ਸਬੰਧੀ ਇਕ ਜਾਣ-ਪਛਾਣ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਲੜਕੀ ਨੇ ਦੱਸਿਆ ਕਿ 26 ਦਸੰਬਰ 2017 ਨੂੰ ਰਾਤ ਲਗਭਗ 9 ਵਜੇ ਉਹ ਘਰ ਵਿਚ ਇਕੱਲੀ ਸੀ ਤਾਂ ਉਸ ਨੂੰ ਦੀਪਾ ਵਾਸੀ ਪਿੰਡ ਤਰੋਬੜੀ ਨੇ ਫੋਨ ਕੀਤਾ ਤੇ ਕਿਹਾ ਕਿ ਤੂੰ ਖਰੇਤ ਲਾਲ ਦੇ ਭੱਠੇ ਕੋਲ ਪਿੰਡ ਫਤਿਹਗੜ੍ਹ 'ਚ ਸੋਨੂੰ ਦੀ ਮੋਟਰ ਹੈ ਉਥੇ ਆ ਜਾ। ਉਸ ਨੇ ਦੱਸਿਆ ਕਿ ਉਹ ਉਕਤ ਨੌਜਵਾਨ ਦੇ ਕਹਿਣ 'ਤੇ ਪੈਦਲ ਚੱਲ ਕੇ ਸੋਨੂੰ ਦੀ ਮੋਟਰ 'ਤੇ ਪਹੁੰਚ ਗਈ। ਜਿਥੇ ਦੀਪੇ ਦੇ ਨਾਲ ਦੋ ਅਣਪਛਾਤੇ ਲੜਕੇ ਸਨ ਅਤੇ ਉਥੇ ਦੀਪੇ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਜਾਂਚ-ਪੜਤਾਲ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕਰ ਲਿਆ ਹੈ।
8 ਪੇਟੀਆਂ ਸ਼ਰਾਬ ਸਣੇ ਅੜਿੱਕੇ
NEXT STORY