ਫ਼ਿਰੋਜ਼ਪੁਰ(ਕੁਮਾਰ)-ਫਿਰੋਜ਼ਪੁਰ ਦਿਹਾਤੀ ਹਲਕੇ ਦੀ ਕਾਂਗਰਸ ਵਿਧਾਇਕਾ ਸਤਿਕਾਰ ਕੌਰ ਨੇ ਪੰਜਾਬ ਸਰਕਾਰ ਵੱਲੋਂ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਰੇਪ ’ਤੇ “ਸਜਾ-ਏ-ਮੌਤ” ਦਾ ਕਾਨੂੰਨ ਪਾਸ ਕਰਵਾਉਣ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀ-ਮੰਡਲ ਦੀ ਪ੍ਰਸ਼ੰਸ਼ਾ ਕੀਤੀ ਹੈ। ਵਿਧਾਇਕਾ ਸਤਿਕਾਰ ਕੌਰ ਨੇ ਕਿਹਾ ਕਿ ਇਹ ਕਾਨੂੰਨ ਪਾਸ ਕਰਵਾਉਣ ’ਚ ਪੰਜਾਬ ਕੇਸਰੀ ਗਰੁੱਪ ਨੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਸਰਕਾਰ ਨੂੰ ਇਹ ਕਾਨੂੰਨ ਪਾਸ ਕਰਨ ਵਿਚ ਆਪਣਾ ਸਹਿਯੋਗ ਦਿੱਤਾ ਹੈ। ਸਤਿਕਾਰ ਕੌਰ ਨੇ ਕਿਹਾ ਕਿ ਪੰਜਾਬ ਦੇ ਸਾਰੇ ਵਿਧਾਇਕਾਂ ਨੇ ਪੰਜਾਬ ਕੇਸਰੀ ਗਰੁੱਪ ਦੁਆਰਾ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਇਹ ਪੁਰਜੋਰ ਮੰਗ ਕੀਤੀ ਸੀ ਕਿ 12 ਸਾਲ ਤੋਂ ਘੱਟ ਉਮਰ ਦੀਆ ਬੱਚੀਆਂ ਨਾਲ ਜਬਰ ਜ਼ਨਾਹ ਕਰਨ ਵਾਲੇ ਦੋਸ਼ੀਆ ਨੂੰ ਸਜਾ-ਏ-ਮੌਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਸਖਤੀ ਨਾਲ ਲਾਗੂ ਵੀ ਹੋ ਜਾਵੇਗਾ ਅਤੇ ਇਸ ਸਖਤ ਕਾਨੂੰਨ ਦੇ ਲਾਗੂ ਹੋਣ ਨਾਲ ਪੰਜਾਬ ਵਿਚ ਬੱਚੀਆਂ ਦੇ ਨਾਲ ਜਬਰ ਜ਼ਨਾਹ ਦੀਆਂ ਘਟਨਾਵਾ ਹੋਣੋ ਰੁਕ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬੱਚੀਆਂ ਦੀ ਸੁਰੱਖਿਆ ਦੇ ਲਈ ਇਹ ਕਾਨੂੰਨ ਪਾਸ ਹੋਣਾ ਬਹੁਤ ਜਰੂਰੀ ਸੀ ਅਤੇ ਇਸ ਕਾਨੂੰਨ ਦੇ ਪਾਸ ਹੋਣ ਨਾਲ ਹਰ ਬੱਚੀ ਦੇ ਮਾਂ ਬਾਪ ਨੂੰ ਅਤੇ ਬੱਚੀਆ ਨੂੰ ਬਹੁਤ ਵੱਡੀ ਰਾਹਤ ਮਹਿਸੂਸ ਹੋਵੇਗੀ। ਉਨ੍ਹਾਂ ਕਿਹਾ ਕਿ ਬੱਚੀਆਂ ਨਾਲ ਜਬਰਜਨਾਹ ਕਰਨ ਵਾਲਿਆਂ ਨੂੰ ਸਜਾ-ਏ-ਮੌਤ ਦੇਣਾ ਬਹੁਤ ਲਾਜ਼ਮੀ ਹੈ। ਕਿਉਂਕਿ ਅੱਜ ਦੇ ਮਾਹੋਲ ਵਿਚ ਹਰ ਬੱਚੀ ਅਤੇ ਬੱਚਿਆਂ ਦੇ ਮਾਂ ਬਾਪ ਦੇ ਲਈ ਚਿੰਤਾਵਾਂ ਵਧ ਗਈਆਂ ਸਨ। ਇਸ ਮੌਕੇ ਕਾਂਗਰਸ ਆਗੂ ਲਾਡੀ ਗਹਿਰੀ ਅਤੇ ਐਡਵੋਕੇਟ ਸੁਰਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ।
ਪਾਵਰਕਾਮ ਦੀ ਅਣਗਹਿਲੀ; ਸ਼ਟਰ ’ਚ ਆਏ ਕਰੰਟ ਨਾਲ ਦੁਕਾਨਦਾਰ ਦੀ ਮੌਤ
NEXT STORY