ਲੁਧਿਆਣਾ(ਰਿਸ਼ੀ)-1 ਬੱਚੇ ਦੀ 28 ਸਾਲਾ ਮਾਂ ਦੇ ਘਰ ਵਿਚ ਇਕੱਲੀ ਹੋਣ ਦਾ ਫਾਇਦਾ ਉਠਾ ਕੇ ਸਹੁਰੇ ਨੇ ਪਹਿਲਾਂ ਉਸ ਨੂੰ ਕੋਲਡ ਡਰਿੰਕ ’ਚ ਨਸ਼ੇ ਵਾਲਾ ਪਦਾਰਥ ਪਿਅਾ ਕੇ ਬੇਹੋਸ਼ ਕਰ ਦਿੱਤਾ ਅਤੇ ਬਾਅਦ ’ਚ ਜਬਰ-ਜ਼ਨਾਹ ਕੀਤਾ। ਇਸ ਮਾਮਲੇ ’ਚ ਥਾਣਾ ਡਾਬਾ ਦੀ ਪੁਲਸ ਨੇ ਪੀਡ਼ਤਾ ਦੀ ਸ਼ਿਕਾਇਤ ’ਤੇ ਉਸ ਦੇ ਸਹੁਰੇ ਅਵਤਾਰ ਚੰਦ ਨਿਵਾਸੀ ਗੁਰਪ੍ਰੀਤ ਨਗਰ ਖਿਲਾਫ ਧਾਰਾ 376 ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਅਨੁਸਾਰ ਸ਼ੁੱਕਰਵਾਰ ਨੂੰ ਉਕਤ ਪੀਡ਼ਤਾ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਜਾਵੇਗਾ। ਜਾਂਚ ਅਧਿਕਾਰੀ ਦਲਜੀਤ ਸਿੰਘ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ 2016 ’ਚ ਲਵ-ਮੈਰਿਜ ਹੋਈ ਸੀ। ਵਿਆਹ ਤੋਂ ਕੁਝ ਮਹੀਨੇ ਬਾਅਦ ਉਹ ਘਰ ਵਿਚ ਇਕੱਲੀ ਸੀ, ਇਸ ਗੱਲ ਦਾ ਫਾਇਦਾ ਉਠਾ ਕੇ ਉਸ ਦੇ ਸਹੁਰੇ ਨੇ ਪਹਿਲਾਂ ਕੋਲਡ ਡਰਿੰਕ ਵਿਚ ਨਸ਼ੇ ਵਾਲਾ ਪਦਾਰਥ ਪਿਅਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ, ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਨਗਨ ਹਾਲਤ ਵਿਚ ਪਈ ਹੋਈ ਸੀ। ਪੀਡ਼ਤਾ ਦਾ ਦੋਸ਼ ਹੈ ਕਿ ਉਸ ਨੇ ਆਪਣੇ ਪਤੀ ਅਤੇ ਸੱਸ ਨੂੰ ਇਸ ਬਾਰੇ ਦੱਸਿਆ ਪਰ ਘਰ ਦੀ ਇੱਜ਼ਤ ਬਣੀ ਰਹਿਣ ਕਾਰਨ ਉਨ੍ਹਾਂ ਨੇ ਮਾਮਲਾ ਸ਼ਾਂਤ ਕਰਨ ਲਈ ਕਿਹਾ। ਜਿਸ ਦੇ ਬਾਅਦ ਕਈ ਵਾਰ ਉਸ ਨਾਲ ਸਹੁਰੇ ਨੇ ਜ਼ਬਰਦਸਤੀ ਸਰੀਰਕ ਸਬੰਧ ਬਣਾਏ, ਇਸ ਗੱਲ ਤੋਂ ਇਨਕਾਰ ਕਰਨ ’ਤੇ ਉਸ ਨਾਲ ਕੁੱਟ-ਮਾਰ ਕਰਦਾ। ਕੁੱਝ ਦਿਨ ਪਹਿਲਾਂ ਜਦੋਂ ਉਸ ਨੇ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਸਹੁਰੇ ਨੇ ਕੁੱਟ-ਮਾਰ ਕੀਤੀ, ਜਿਸ ਦੇ ਬਾਅਦ ਇਨਸਾਫ ਲਈ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ।
ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
NEXT STORY