ਲੁਧਿਆਣਾ (ਮਹਿਰਾ) : ਇਕ ਨਾਬਾਲਗ ਕੁੜੀ ਦਾ ਸਰੀਰਕ ਸੋਸ਼ਣ ਕਰਨ ਦੇ ਦੋਸ਼ ’ਚ ਸਥਾਨਕ ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਬਸਤੀ ਜੋਧੇਵਾਲ ਨਿਵਾਸੀ ਰਵੀ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਨੂੰ 1 ਲੱਖ 10 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਵੀ ਹੁਕਮ ਦਿੱਤਾ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਦੀ ਛੋਟੀ ਧੀ ਜੋ 8ਵੀਂ ਜਮਾਤ ’ਚ ਪੜ੍ਹਦੀ ਸੀ, ਉਹ 24 ਅਕਤੂਬਰ 2020 ਨੂੰ ਟਿਊਸ਼ਨ ਪੜ੍ਹਨ ਗਈ ਪਰ ਵਾਪਸ ਨਹੀਂ ਆਈ।
ਕਾਫੀ ਲੱਭਣ ’ਤੇ ਜਦੋਂ ਨਾ ਮਿਲੀ ਤਾਂ ਸ਼ਿਕਾਇਤਕਰਤਾ ਨੇ ਪੁਲਸ ਥਾਣਾ ਬਸਤੀ ਜੋਧੇਵਾਲ ’ਚ ਆਪਣੀ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਕੇਸ ਦਰਜ ਕਰ ਕੇ ਕੁੱਝ ਹੀ ਦਿਨਾਂ ’ਚ ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਚੁੰਗਲ ’ਚੋਂ ਪੀੜਤਾ ਨੂੰ ਬਰਾਮਦ ਕੀਤਾ ਅਤੇ ਪੀੜਤਾ ਨੇ ਨਿਆਂਇਕ ਅਧਿਕਾਰੀ ਦੇ ਸਾਹਮਣੇ ਬਿਆਨ ਦਿੱਤਾ ਸੀ ਕਿ ਉਸ ਦਾ ਸਰੀਰਕ ਸੋਸ਼ਣ ਕੀਤਾ ਗਿਆ ਹੈ। ਅਦਾਲਤ ’ਚ ਮੁਲਜ਼ਮ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਅਤੇ ਰਹਿਮ ਦੀ ਅਪੀਲ ਕੀਤੀ। ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਅਦਾਲਤ ਨੇ ਉਕਤ ਸਜ਼ਾ ਸੁਣਾਈ।
ਸਿਗਰਟਨੋਸ਼ੀ, ਸ਼ਰਾਬ ਅਤੇ ਪ੍ਰਦੂਸ਼ਣ ਫੇਫੜਿਆਂ ਦੇ ਕੈਂਸਰ ਦੇ ਮੁੱਖ ਕਾਰਨ
NEXT STORY