ਜਲੰਧਰ — ਨੰਗਲਸ਼ਾਮਾ 'ਚ ਇਕ ਨੌਜਵਾਨ ਵਲੋਂ ਬਲਾਤਕਾਰ ਦਾ ਦੋਸ਼ ਲੱਗਣ ਕਾਰਨ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਹਰਿੰਦਰ ਸਿੰਘ (23) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਪਤਾਰਾ ਥਾਣੇ 'ਚ ਇਕ ਲੜਕੀ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ 'ਚ ਹਰਿੰਦਰ ਸਮੇਤ ਚਾਰ ਨੌਜਵਾਨਾਂ ਦੇ ਨਾਂ ਸ਼ਾਮਲ ਸਨ। ਉਥੇ ਹੀ ਜਦੋਂ ਐੱਫ. ਆਈ. ਆਰ ਦਰਜ ਹੋਈ ਤਾਂ ਉਸ 'ਚ ਹਰਿੰਦਰ ਦਾ ਨਾਮ ਦਰਜ ਨਹੀਂ ਸੀ ਪਰ ਹਰਿੰਦਰ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਸ ਨੇ ਬਦਨਾਮੀ ਦੇ ਡਰ ਕਾਰਨ ਬੁੱਧਵਾਰ ਦੀ ਰਾਤ ਖੁਦਕੁਸ਼ੀ ਕਰ ਲਈ ਤੇ ਪੁਲਸ ਵਲੋਂ ਹਰਿੰਦਰ ਦੀ ਮੌਤ ਦੀ ਵਜ੍ਹਾ ਮਾਨਸਿਕ ਪਰੇਸ਼ਾਨੀ ਦੱਸੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਹਰਿੰਦਰ ਸਿੰਘ ਕੁਝ ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਇਆ ਸੀ ਤੇ ਉਸ ਦੀ ਪਰਿਵਾਰ ਵਿਦੇਸ਼ 'ਚ ਹੀ ਹੈ, ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਠਹਿਰਿਆ ਸੀ। ਜਾਣਕਾਰੀ ਮੁਤਾਬਕ ਹਰਿੰਦਰ ਸਿੰਘ ਦੀ ਇਕ ਲੜਕੀ ਦੋਸਤ ਸੀ। ਬੁੱਧਵਾਰ ਦੋਵੇਂ ਇਕ ਕੋਠੀ 'ਚ ਮਿਲੇ ਤਾਂ ਪਿੰਡ ਦੇ ਕੁਝ ਲੜਕਿਆਂ ਨੇ ਉਨ੍ਹਾਂ ਨੂੰ ਦੇਖ ਲਿਆ। ਨੌਜਵਾਨ ਕੋਠੀ ਅੰਦਰ ਚਲੇ ਗਏ ਤੇ ਲੜਕੀ ਨਾਲ ਬਦਸਲੂਕੀ ਕਰਨ ਲੱਗੇ, ਜਿਸ ਤੋਂ ਬਾਅਦ ਹਰਿੰਦਰ ਉਨ੍ਹਾਂ ਨਾਲ ਝਗੜ ਪਿਆ ਤੇ ਲੜਕੀ ਪਿੰਡ 'ਚ ਹੀ ਆਪਣੀ ਸਹੇਲੀ ਦੇ ਘਰ ਚਲੀ ਗਈ। ਦੂਜੇ ਪਾਸੇ ਪਿੰਡ 'ਚ ਰੋਲਾ ਪੈ ਗਿਆ ਕਿ ਲੜਕੀ ਨਾਲ ਗੈਂਗਰੇਪ ਹੋ ਗਿਆ ਹੈ।
ਐੱਸ. ਐੱਚ. ਓ. ਪਤਾਰਾ ਸਤਪਾਲ ਨੇ ਦੱਸਿਆ ਕਿ ਸ਼ਿਕਾਇਤ 'ਚ ਹਰਿੰਦਰ ਸਮੇਤ ਸੰਤੋਖ, ਸੁਖੂ, ਦੀਪਾ ਤੇ ਗਗਨ ਦੇ ਨਾਂ ਸ਼ਾਮਲ ਸਨ। ਸ਼ਾਮ ਨੂੰ ਐੱਫ. ਆਈ. ਆਰ. ਕੀਤੀ ਗਈ, ਜਿਸ 'ਚ ਹਰਿੰਦਰ ਦਾ ਨਾਂ ਦਰਜ ਨਹੀਂ ਸੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਪਸ਼ੱਟ ਕੀਤਾ ਕਿ ਐੱਫ. ਆਈ. ਆਰ. ਰੇਪ ਦੀ ਨਹੀਂ ਸਗੋਂ ਲੜਕਿਆਂ ਦੇ ਝਗੜੇ ਦੀ ਦਰਜ ਕੀਤੀ ਗਈ ਸੀ। ਵੀਰਵਾਰ ਨੂੰ ਸਵੇਰੇ ਸੂਚਨਾ ਮਿਲੀ ਕਿ ਹਰਿੰਦਰ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ, ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਖੁਦਕੁਸ਼ੀ ਦਾ ਕਾਰਨ ਬਦਨਾਮੀ ਦਾ ਡਰ ਜਾਂ ਕੋਈ ਹੋਰ ਮਾਨਸਿਕ ਪਰੇਸ਼ਾਨੀ ਵੀ ਹੋ ਸਕਦੀ ਹੈ। ਫਿਲਹਾਲ ਲਾਸ਼ ਨੂੰ ਮੁਰਦਾਘਰ 'ਚ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਫਿਲਹਾਲ ਲੜਕੀ ਦਾ ਮੈਡੀਕਲ ਨਹੀਂ ਕਰਵਾਇਆ ਗਿਆ।
ਅਗਮਬੀਰ ਦਾ ਲਗਾਤਾਰ ਦੂਜੇ ਸਾਲ ਵੀ ਰਿਹਾ ਗੋਲਡ ਮੈਡਲ 'ਤੇ ਨਿਸ਼ਾਨਾ
NEXT STORY