ਚੰਡੀਗੜ੍ਹ (ਸੰਦੀਪ) - ਲੜਕੀ ਨਾਲ ਜਬਰ-ਜ਼ਨਾਹ ਕਰਕੇ ਉਸਨੂੰ ਗਰਭਵਤੀ ਕਰਨ ਦੇ ਮਾਮਲੇ 'ਚ ਦੋਸ਼ੀ ਮੌਲੀਜਾਗਰਾਂ ਦੇ ਅਜੇ ਕੁਮਾਰ ਨੂੰ ਜ਼ਿਲਾ ਅਦਾਲਤ ਨੇ 10 ਸਾਲ ਕੈਦ ਦੀ ਸਜ਼ਾ ਸੁਣਾਉਂਦੇ ਹੋਏ 1.07 ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ। ਅਦਾਲਤ ਨੇ ਜੁਰਮਾਨਾ ਰਾਸ਼ੀ 'ਚੋਂ 1 ਲੱਖ ਰੁਪਏ ਬਤੌਰ ਮੁਆਵਜ਼ਾ ਪੀੜਤਾ ਨੂੰ ਦਿੱਤੇ ਜਾਣ ਦੇ ਹੁਕਮ ਦਿੱਤੇ ਹਨ। ਮੌਲੀਜਾਗਰਾਂ ਥਾਣਾ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਸਤੰਬਰ-2016 'ਚ ਅਜੇ ਕੁਮਾਰ ਖਿਲਾਫ ਕੇਸ ਦਰਜ ਕੀਤਾ ਸੀ। ਸ਼ਿਕਾਇਤ 'ਚ ਪੀੜਤਾ ਨੇ ਕਿਹਾ ਸੀ ਕਿ ਇਕ ਦਿਨ ਜਦੋਂ ਉਹ ਆਪਣੀ ਸਹੇਲੀ ਦੇ ਘਰ ਗਈ ਤਾਂ ਉਥੇ ਉਸਨੂੰ ਉਸਦਾ ਭਰਾ ਅਜੇ ਮਿਲਿਆ, ਅਜੇ ਨੇ ਉਸਨੂੰ ਜ਼ਬਰਦਸਤੀ ਕਮਰੇ 'ਚ ਬੰਦ ਕਰ ਲਿਆ ਤੇ ਚਾਕੂ ਦਿਖਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਅਜੇ ਨੇ ਉਸਨੂੰ ਧਮਕਾਇਆ ਕਿ ਜੇਕਰ ਉਸਨੇ ਇਸ ਬਾਰੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸਦੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ। ਇਸ ਕਾਰਨ ਉਹ ਘਬਰਾ ਗਈ ਤੇ ਉਸਨੇ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ। ਕਰੀਬ 2 ਮਹੀਨਿਆਂ ਬਾਅਦ ਅਜੇ ਉਸਨੂੰ ਮਾਰਕੀਟ 'ਚ ਮਿਲਿਆ ਅਤੇ ਉਸਨੂੰ ਦੱਸਿਆ ਕਿ ਉਸਨੇ ਉਸਦੀਆਂ ਮੋਬਾਇਲ ਫੋਨ ਨਾਲ ਕੁਝ ਤਸਵੀਰਾਂ ਖਿੱਚ ਲਈਆਂ ਹਨ ਜੇਕਰ ਉਹ ਉਸਨੂੰ ਮਿਲਣ ਨਾ ਆਈ ਤਾਂ ਉਹ ਇਨ੍ਹਾਂ ਤਸਵੀਰਾਂ ਨੂੰ ਅੱਗੇ ਲੋਕਾਂ ਨੂੰ ਭੇਜ ਦੇਵੇਗਾ।
ਇਸ ਗੱਲ ਤੋਂ ਡਰਦੇ ਹੋਏ ਪੀੜਤਾ ਉਸਨੂੰ ਮਿਲਣ ਗਈ ਤਾਂ ਅਜੇ ਨੇ ਉਸਦੇ ਨਾਲ ਫਿਰ ਜਬਰ-ਜ਼ਨਾਹ ਕੀਤਾ। ਇਸ ਤਰ੍ਹਾਂ ਪੀੜਤਾ ਨੂੰ ਬਲੈਕਮੇਲ ਕਰਦੇ ਹੋਏ ਅਜੇ ਉਸ ਨਾਲ 2 ਸਾਲ ਜਬਰ-ਜ਼ਨਾਹ ਕਰਦਾ ਰਿਹਾ। 12 ਅਗਸਤ 2016 ਨੂੰ ਉਸਦੀ ਮਾਂ ਨੂੰ ਸ਼ੱਕ ਹੋਇਆ ਤਾਂ ਮਾਂ ਨੇ ਪੀੜਤਾ ਨਾਲ ਇਸ ਬਾਰੇ ਗੱਲ ਕੀਤੀ। ਉਦੋਂ ਪੀੜਤਾ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸ ਦਿੱਤੀ। ਮਾਂ ਨੇ ਉਸਦਾ ਸੈਕਟਰ-22 ਦੇ ਹਸਪਤਾਲ 'ਚ ਚੈੱਕਅਪ ਕਰਵਾਇਆ ਤਾਂ ਜਾਂਚ 'ਚ ਪਤਾ ਲੱਗਾ ਕਿ ਉਹ ਗਰਭਵਤੀ ਹੈ। ਪੀੜਤਾ ਦੀ ਮਾਂ ਅਜੇ ਦੇ ਘਰ ਗਈ ਤੇ ਸਾਰੀ ਗੱਲ ਉਸਦੇ ਵਾਰਸਾਂ ਨੂੰ ਦੱਸੀ। ਇਸ 'ਤੇ ਅਜੇ ਦੀ ਮਾਂ ਨੇ ਉਸਦੀ ਧੀ ਤੇ ਅਜੇ ਦਾ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਪਰ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਅਜੇ ਦਾ ਵਿਆਹ ਕਿਸੇ ਹੋਰ ਲੜਕੀ ਨਾਲ ਕੀਤਾ ਜਾ ਚੁੱਕਾ ਹੈ। ਇਹ ਪਤਾ ਲੱਗਣ ਤੋਂ ਬਾਅਦ ਪੀੜਤਾ ਨੇ ਇਸ ਬਾਰੇ ਅਜੇ ਖਿਲਾਫ ਥਾਣਾ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ।
ਸਿਵਲ ਹਸਪਤਾਲ ਬਣਿਆ ਨਵਜੰਮੇ ਬੱਚਿਆਂ ਲਈ 'ਮੌਤ ਦਾ ਘਰ'!
NEXT STORY