ਜਲੰਧਰ (ਸੋਨੂੰ) : ਅਜੇ ਵੀ ਸ਼ਹਿਰ 'ਚ ਬਲਾਤਕਾਰ ਦੀਆਂ ਘਟਵਾਨਾਂ ਬੰਦ ਨਹੀਂ ਹੋ ਰਹੀਆਂ, ਅਜਿਹਾ ਹੀ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਜੰਮੂ ਤੋਂ ਜਲੰਧਰ ਆ ਰਹੀ ਮਾਲਵਾ ਐਕਸਪ੍ਰੈੱਸ 'ਚ ਇਕ ਨਾਬਾਲਗ ਲੜਕੇ ਨੇ 16 ਸਾਲ ਦੀ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਕੀਤਾ ਹੈ। ਜਲੰਧਰ ਜੀ. ਆਰ. ਪੀ. ਐੱਫ. ਨੇ ਨਾਬਾਲਗ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਨੁਸਾਰ ਲੜਕੀ ਜੋ ਹਰਿਆਣਾ ਦੀ ਰਹਿਣ ਵਾਲੀ ਹੈ, ਮਾਲਵਾ ਐੱਕਸਪ੍ਰੈੱਸ ਤੋਂ ਅੰਬਾਲਾ ਜਾ ਰਹੀ ਸੀ। ਟਰੇਨ ਜਦੋਂ ਦਸੂਹਾ ਤੋਂ ਜਲੰਧਰ ਛਾਉਣੀ ਸਟੇਸ਼ਨ ਵੱਲ ਆ ਰਹੀ ਸੀ ਤਾਂ ਲੜਕੀ ਵਾਸ਼ਰੂਮ ਗਈ ਤਾਂ ਲੜਕਾ ਵੀ ਉਸ ਦੇ ਪਿੱਛੇ ਚਲਿਆ ਗਿਆ ਤੇ ਉੱਥੇ ਲੜਕੇ ਨੇ ਉਸ ਨਾਲ ਬਲਾਤਕਾਰ ਕੀਤਾ। ਫਿਲਹਾਲ ਪੁਲਸ ਲੜਕੇ ਨੂੰ ਬਲਾਤਕਾਰ ਦੇ ਮਾਮਲੇ 'ਚ ਗ੍ਰਿ੍ਰਫਤਾਰ ਕਰਕੇ ਅਗਲੀ ਕਾਰਵਾਈ ਕਰ ਰਹੀ ਹੈ।
ਕੋਟਕਪੂਰਾ ਰੈਲੀ 'ਚ ਪਾਸ ਹੋਏ ਇਹ ਮਤੇ
NEXT STORY