ਕਾਨਪੁਰ - ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਕਾਨਪੁਰ ਜਾ ਰਹੀ ਹਮਸਫਰ ਐਕਸਪ੍ਰੈੱਸ ਟ੍ਰੇਨ ਦੇ ਏ.ਸੀ. ਡੱਬੇ ’ਚ 11 ਸਾਲਾ ਨਾਬਾਲਗ ਲੜਕੀ ਨਾਲ ਕਥਿਤ ਤੌਰ ’ਤੇ ਛੇੜਛਾੜ ਕਰਨ ਲਈ ਯਾਤਰੀਆਂ ਨੇ 34 ਸਾਲਾ ਇਕ ਰੇਲ ਕਰਮਚਾਰੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।
ਪੁਲਸ ਮੁਤਾਬਕ, ਮ੍ਰਿਤਕ ਦੀ ਪਛਾਣ ਬਿਹਾਰ ਨਿਵਾਸੀ ਪ੍ਰਸ਼ਾਂਤ ਕੁਮਾਰ ਦੇ ਤੌਰ ’ਤੇ ਹੋਈ ਹੈ। ਪੁਲਸ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਹੋਈ ਇਸ ਘਟਨਾ ਤੋਂ ਬਾਅਦ ਪੀੜਤਾ ਦੇ ਪਰਿਵਾਰ ਅਤੇ ਹੋਰ ਯਾਤਰੀਆਂ ਨੇ ਉਸ ਨੂੰ ਫੜ ਲਿਆ, ਜਿਸ ਤੋਂ ਬਾਅਦ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।
ਪੁਲਸ ਮੁਤਾਬਿਕ ਕੁਮਾਰ ਨੂੰ ਜ਼ਖਮੀ ਹਾਲਤ ’ਚ ਕਾਨਪੁਰ ਸੈਂਟਰਲ ਸਟੇਸ਼ਨ ’ਤੇ ਟ੍ਰੇਨ ਤੋਂ ਉਤਾਰ ਕੇ ਕੇ.ਪੀ.ਐੱਮ. ਹਸਪਤਾਲ ਲਿਜਾਇਆ ਗਿਆ, ਜਿੱਥੇ ਬੁੱਧਵਾਰ ਨੂੰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ (ਰੇਲਵੇ) ਪ੍ਰਕਾਸ਼ ਡੀ. ਨੇ ਦੱਸਿਆ ਕਿ ਕੁਮਾਰ ਪੀੜਤਾ ਦੇ ਪਰਿਵਾਰ ਦੇ ਨਾਲ ਬਿਹਾਰ ਦੇ ਸੀਵਾਨ ਤੋਂ ਹਮਸਫਰ ਐਕਸਪ੍ਰੈੱਸ ’ਚ ਸਵਾਰ ਹੋਇਆ ਸੀ। ਉਸ ਨੇ 11 ਸਾਲਾ ਲੜਕੀ ਨੂੰ ਕਥਿਤ ਤੌਰ ’ਤੇ ਆਪਣੀ ਸੀਟ ਦੇ ਦਿੱਤੀ ਅਤੇ ਉਸ ਦੀ ਮਾਂ ਦੇ ਜਾਣ ਦੌਰਾਨ ਉਸ ਨਾਲ ਛੇੜਛਾੜ ਕੀਤੀ ਸੀ।
ਅੰਤਿਮ ਸੰਸਕਾਰ ਲਈ ਰੇਟ ਹੋਏ ਤੈਅ, ਸ਼ਮਸ਼ਾਨਘਾਟਾਂ 'ਤੇ ਲੱਗੀ ਸੂਚੀ
NEXT STORY