ਹੁਸ਼ਿਆਰਪੁਰ (ਅਮਰਿੰਦਰ) : ਜਲੰਧਰ ਜ਼ਿਲੇ ਨਾਲ ਸਬੰਧਤ ਇਕ ਲੜਕੀ ਨੇ ਇਕ ਧਾਰਮਿਕ ਅਸਥਾਨ ਦੇ ਬਾਬੇ ਵਿਰੁੱਧ ਹੁਸ਼ਿਆਰਪੁਰ ਦੇ ਚੌਹਾਲ ਇਲਾਕੇ ਵਿਚ ਸਥਿਤ ਇਕ ਹੋਟਲ 'ਚ ਡਰਾ-ਧਮਕਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ। ਪੀੜਤਾ ਦੇ ਬਿਆਨ 'ਤੇ ਥਾਣਾ ਸਦਰ ਦੀ ਪੁਲਸ ਨੇ ਬਾਬੇ ਸਮੇਤ 5 ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਕਿਹਾ ਹੈ ਕਿ ਉਹ ਨੰਗਲ ਸਥਿਤ ਇਕ ਡੇਰੇ 'ਚ ਜਾਂਦੀ ਸੀ। ਡੇਰੇ ਦੇ ਸੰਚਾਲਕ ਬਾਬਾ ਮੁਖਤਿਆਰ ਦੇ ਕਹਿਣ 'ਤੇ ਉਹ ਬਾਬਾ ਬਲਦੇਵ, ਸੁੱਖਾ, ਰਾਜ ਤੇ ਭੋਲੀ ਨਾਲ ਚਿੰਤਪੁਰਨੀ ਲਈ ਰਵਾਨਾ ਹੋਈ ਸੀ। ਉਸ ਨੇ ਦੱਸਿਆ ਕਿ ਉਕਤ ਦੋਸ਼ੀ ਚੌਹਾਲ ਨਜ਼ਦੀਕ ਮੰਦਰ ਕੋਲ ਇਕ ਮਕਾਨ ਦੀ ਤੀਸਰੀ ਮੰਜ਼ਿਲ 'ਤੇ ਠਹਿਰ ਗਏ। ਸਵੇਰੇ ਕਰੀਬ 4 ਵਜੇ ਜਦੋਂ ਸਾਰੇ ਚਲੇ ਗਏ ਤਾਂ ਬਾਬਾ ਬਲਦੇਵ ਕਮਰੇ 'ਚ ਹੀ ਰੁਕ ਗਿਆ। ਪੀੜਤਾ ਅਨੁਸਾਰ ਬਾਬਾ ਬਲਦੇਵ ਨੇ ਕਥਿਤ ਤੌਰ 'ਤੇ ਡਰਾ-ਧਮਕਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੀੜਤਾ ਨੇ ਦੱਸਿਆ ਕਿ ਇਸ ਸਾਜ਼ਿਸ਼ 'ਚ ਸਾਰੇ ਦੋਸ਼ੀ ਸ਼ਾਮਲ ਹਨ। ਥਾਣਾ ਸਦਰ ਦੀ ਪੁਲਸ ਨੇ ਉਕਤ ਸ਼ਿਕਾਇਤ 'ਤੇ ਸਾਰੇ ਦੋਸ਼ੀਆਂ ਖਿਲਾਫ਼ ਆਈ.ਪੀ. ਸੀ. ਦੀ ਧਾਰਾ 376, 506 ਅਧੀਨ ਮਾਮਲਾ ਦਰਜ ਕਰ ਲਿਆ ਹੈ।
ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ
NEXT STORY