ਚੰਡੀਗੜ੍ਹ (ਸੁਸ਼ੀਲ) : ਮਾਨਸਿਕ ਤੌਰ ’ਤੇ ਪੀੜਤ ਕੁੜੀ ਨਾਲ ਬਾਪੂਧਾਮ ਵਿਚ ਇਕ ਵਿਅਕਤੀ ਵੱਲੋਂ ਜਬਰ-ਜ਼ਿਨਾਹ ਕਰ ਦਿੱਤਾ। ਇਸ ਦਾ ਖ਼ੁਲਾਸਾ ਕੁੜੀ ਦੇ ਢਿੱਡ ਵਿਚ ਦਰਦ ਹੋਣ ਤੋਂ ਬਾਅਦ ਹੋਇਆ। ਜੀ. ਐੱਮ. ਐੱਸ. ਐੱਚ.-16 ਹਸਪਤਾਲ ਵਿਚ ਡਾਕਟਰਾਂ ਨੇ ਕੁੜੀ ਦਾ ਚੈੱਕਅਪ ਕੀਤਾ ਤਾਂ ਉਹ ਗਰਭਵਤੀ ਪਾਈ ਗਈ। ਡਾਕਟਰਾਂ ਨੇ ਜਾਣਕਾਰੀ ਪੁਲਸ ਅਤੇ ਪੀੜਤਾ ਦੀ ਮਾਂ ਨੂੰ ਦਿੱਤੀ। ਸੈਕਟਰ-26 ਥਾਣਾ ਪੁਲਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਜਬਰ-ਜ਼ਿਨਾਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਬਾਪੂਧਾਮ ਦੀ ਰਹਿਣ ਵਾਲੀ ਇਕ ਜਨਾਨੀ ਨੇ ਸੈਕਟਰ-26 ਥਾਣਾ ਪੁਲਸ ਨੂੰ ਮਾਨਸਿਕ ਤੌਰ ’ਤੇ ਬੀਮਾਰ ਚੱਲ ਰਹੀ ਧੀ ਨਾਲ ਅਣਪਛਾਤੇ ਵੱਲੋਂ ਜਬਰ-ਜ਼ਿਨਾਹ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ 25 ਸਾਲਾ ਧੀ ਮਾਨਸਿਕ ਤੌਰ ’ਤੇ ਬੀਮਾਰ ਹੈ। ਪਿਤਾ ਦੇ ਦਿਹਾਂਤ ਤੋਂ ਬਾਅਦ ਤੋਂ ਉਹ ਕੰਮ ਕਰ ਕੇ ਧੀ ਅਤੇ ਪਰਿਵਾਰ ਦਾ ਢਿੱਡ ਭਰਦੀ ਹੈ। ਮਾਂ ਨੇ ਦੋਸ਼ ਲਾਇਆ ਹੈ ਕਿ ਕਿਸੇ ਨੇ ਉਸ ਦੀ ਧੀ ਦੀ ਮਾਨਸਿਕ ਬੀਮਾਰੀ ਦਾ ਫਾਇਦਾ ਚੁੱਕ ਕੇ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ ਹੈ। ਉਸ ਨੂੰ ਧੀ ਨਾਲ ਹੋਈ ਇਸ ਘਿਨੌਣੀ ਵਾਰਦਾਤ ਦਾ ਪਤਾ ਉਦੋਂ ਲੱਗਾ, ਜਦੋਂ ਉਸ ਦੇ ਢਿੱਡ ਵਿਚ ਦਰਦ ਹੋਣ ਤੋਂ ਬਾਅਦ ਉਹ ਉਸ ਨੂੰ ਲੈ ਕੇ ਜੀ. ਐੱਮ. ਐੱਸ. ਐੱਚ.-16 ਗਈ। ਇੱਥੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ 5 ਮਹੀਨਿਆਂ ਦੀ ਗਰਭਵਤੀ ਹੈ।
ਕੋਰੋਨਾ ਪੀੜਤ ਹੋਣ ਕਾਰਨ ਨਹੀਂ ਹੋਇਆ ਮੈਡੀਕਲ
ਪੀੜਤਾ ਨੂੰ ਕੋਰੋਨਾ ਹੋਣ ਕਾਰਨ ਉਸ ਦਾ ਫਿਲਹਾਲ ਨਾ ਤਾਂ ਮੈਡੀਕਲ ਕਰਵਾਇਆ ਜਾ ਸਕਿਆ ਹੈ, ਨਾ ਹੀ 164 ਦੇ ਬਿਆਨ। ਸੈਕਟਰ-26 ਥਾਣਾ ਪੁਲਸ ਦਾ ਕਹਿਣਾ ਹੈ ਕਿ ਪੀੜਤਾ ਦੀ ਮਾਂ ਦੇ ਬਿਆਨ ਅਤੇ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦਿੱਲੀ ’ਚ ਘੜਿਆ ਕਾਨੂੰਨ ਹਮੇਸ਼ਾ ਸਾਡੀ ਹੋਂਦ ਨੂੰ ਸੱਟ ਮਾਰਦਾ : ਦੀਪ ਸਿੱਧੂ
NEXT STORY