ਲੁਧਿਆਣਾ (ਜ.ਬ.) : ਗੁਆਂਢ ’ਚ ਰਹਿਣ ਵਾਲੀ ਇਕ 16 ਸਾਲਾ ਨਾਬਾਲਗ ਕੁੜੀ ਨਾਲ ਗੁਆਂਢੀ ਵੱਲੋਂ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸ਼ਿਮਲਾਪੁਰੀ ਪੁਲਸ ਨੇ ਪੀੜਤ ਕੁੜੀ ਦੇ ਮਾਤਾ-ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਗੁਆਂਢ ’ਚ ਰਹਿਣ ਵਾਲੇ ਮੁਲਜ਼ਮ ਲਾਲ ਬਹਾਦੁਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨ ਨੇ ਸਿੰਘੂ ਬਾਰਡਰ 'ਤੇ ਕੀਤੀ ਖ਼ੁਦਕੁਸ਼ੀ, ਇਸ ਕਾਰਨ ਚੁੱਕਿਆ ਖ਼ੌਫ਼ਨਾਕ ਕਦਮ
ਜਾਣਕਾਰੀ ਮੁਤਾਬਕ ਜਦੋਂ ਪੀੜਤ ਕੁੜੀ ਦੇ ਮਾਤਾ-ਪਿਤਾ ਕੰਮ ’ਤੇ ਚਲੇ ਜਾਂਦੇ ਸਨ ਤਾਂ ਮੁਲਜ਼ਮ ਨਾਬਾਲਗਾ ਨੂੰ ਇਕੱਲੀ ਪਾ ਕੇ ਉਸ ਨਾਲ ਜ਼ਬਰਦਸਤੀ ਆਪਣੀ ਹਵਸ ਮਿਟਾਉਂਦਾ ਰਿਹਾ ਅਤੇ ਜਦੋਂ ਉਹ ਗਰਭਵਤੀ ਹੋ ਗਈ ਤਾਂ ਮੁਲਜ਼ਮ ਕਮਰਾ ਛੱਡ ਕੇ ਫ਼ਰਾਰ ਹੋ ਗਿਆ। ਪੀੜਤ ਕੁੜੀ ਦੀ ਮਾਂ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ’ਚ ਕੰਮ ਕਰਦੀ ਹੈ ਅਤੇ ਪਿੱਛੇ ਉਸ ਦੀ ਧੀ ਕਮਰੇ ’ਚ ਇਕੱਲੀ ਹੀ ਰਹਿੰਦੀ ਸੀ।
ਇਹ ਵੀ ਪੜ੍ਹੋ : ਵਿਧਾਇਕਾ ਰੁਪਿੰਦਰ ਰੂਬੀ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਬੋਲੇ CM ਚੰਨੀ, 'ਵਧਾਈਆਂ ਭੈਣੇ ਤੈਨੂੰ ਵਧਾਈਆਂ ਨੀ...'
ਉਨ੍ਹਾਂ ਦੇ ਨਾਲ ਵਾਲੇ ਕਮਰੇ ’ਚ ਰਹਿਣ ਵਾਲੇ ਮੁਲਜ਼ਮ ਲਾਲ ਬਹਾਦੁਰ ਨੇ ਉਸ ਦੀ ਧੀ ਨੂੰ ਇਕੱਲੀ ਦੇਖ ਕੇ ਉਸ ਨੂੰ ਆਪਣੀ ਚੁੰਗਲ ’ਚ ਫਸਾ ਲਿਆ ਅਤੇ ਉਸ ਨਾਲ ਜ਼ਬਰਦਸਤੀ ਸਬੰਧ ਬਣਾਉਂਦਾ ਰਿਹਾ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਕੁੜੀ ਦੇ ਢਿੱਡ ’ਚ ਦਰਦ ਹੋਣਾ ਸ਼ੁਰੂ ਹੋ ਗਿਆ। ਜਦੋਂ ਸਿਵਲ ਹਸਪਤਾਲ ’ਚ ਉਸ ਦਾ ਚੈੱਕਅਪ ਕਰਵਾਉਣ ਗਏ ਤਾਂ ਡਾਕਟਰਾਂ ਨੇ ਉਸ ਨੂੰ ਗਰਭਵਤੀ ਦੱਸਿਆ, ਜਿਸ ’ਤੇ ਉਹ ਹੈਰਾਨ ਹੋ ਗਏ ਤਾਂ ਜਾ ਕੇ ਉਨ੍ਹਾਂ ਦੀ ਕੁੜੀ ਨੇ ਆਪਬੀਤੀ ਦੱਸੀ।
ਇਹ ਵੀ ਪੜ੍ਹੋ : 'ਚੰਨੀ ਸਰਕਾਰ' ਵੱਲੋਂ ਬਿਜਲੀ ਕਟੌਤੀ ਦਾ ਐਲਾਨ ਐਕਟ ਦੀ ਉਲੰਘਣਾ, ਪਾਵਰਕਾਮ ਨੂੰ ਮਿਲੀ ਚਿਤਾਵਨੀ
ਹਸਪਤਾਲ ਪੁੱਜੀ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਪੀੜਤ ਕੁੜੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਲਾਲ ਬਹਾਦੁਰ ਖ਼ਿਲਾਫ਼ ਕੇਸ ਦਰਜ ਕਰ ਲਿਆ ਅਤੇ ਮੁਲਜ਼ਮ ਦੀ ਭਾਲ ’ਚ ਉਸ ਦੇ ਸ਼ੱਕੀ ਟਿਕਾਣਿਆਂ ’ਤੇ ਛਾਪੇਮਾਰੀ ਵੀ ਕੀਤੀ। ਥਾਣਾ ਸ਼ਿਮਲਾਪੁਰੀ ਦੇ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਉਕਤ ਕੇਸ ਦੀ ਤਫਤੀਸ਼ ਸਬ-ਇੰਸਪੈਕਟਰ ਜਸਪ੍ਰੀਤ ਕੌਰ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
'ਚੰਨੀ ਸਰਕਾਰ' ਵੱਲੋਂ ਬਿਜਲੀ ਕਟੌਤੀ ਦਾ ਐਲਾਨ ਐਕਟ ਦੀ ਉਲੰਘਣਾ, ਪਾਵਰਕਾਮ ਨੂੰ ਮਿਲੀ ਚਿਤਾਵਨੀ
NEXT STORY