ਗੁਰਦਾਸਪੁਰ (ਵਿਨੋਦ)-ਇਕ ਨਾਬਾਲਗ ਲਡ਼ਕੀ ਨੂੰ ਵਰਗਲਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਵਾਲੇ ਚਰਚ ਦੇ ਪਾਦਰੀ ਨੂੰ ਭੈਣੀ ਮੀਆਂ ਖਾਂ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪੁਲਸ ਸਟੇਸ਼ਨ ਇੰਚਾਰਜ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਸਾਨੂੰ ਇਕ ਪਿੰਡ ਦੀ ਔਰਤ ਨੇ ਸੂਚਿਤ ਕੀਤਾ ਕਿ ਉਸ ਦੀ 13-14 ਸਾਲਾ ਲਡ਼ਕੀ ਜੋ ਕਿ 9ਵੀਂ ਕਲਾਸ ਦੀ ਵਿਦਿਆਰਥਣ ਹੈ, ਸਵੇਰੇ ਸਕੂਲ ਲਈ ਘਰ ਤੋਂ ਨਿਕਲੀ ਸੀ ਪਰ ਸਕੂਲ ਨਹੀਂ ਪਹੁੰਚੀ। ਸੂਚਨਾ ਮਿਲਣ ’ਤੇ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸ਼ੱਕ ਦੀ ਸੂਈ ਪਿੰਡ ਭੈਣੀ ਮੀਆਂ ਖਾਂ ਦੀ ਚਰਚ ਦੇ ਪਾਦਰੀ ’ਤੇ ਆ ਕੇ ਰੁਕ ਗਈ। ਜਦੋਂ ਪੁਲਸ ਨੇ ਚਰਚ ਵਿਚ ਛਾਪੇਮਾਰੀ ਕੀਤੀ ਤਾਂ ਪਹਿਲਾਂ ਤਾਂ ਪਾਦਰੀ ਪਰਵੇਜ਼ ਪੁੱਤਰ ਪ੍ਰੇਮ ਮਸੀਹ ਵਾਸੀ ਚੱਕ ਔਲਖ ਨੇ ਲਡ਼ਕੀ ਸਬੰਧੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਕੋਲ ਕੋਈ ਲਡ਼ਕੀ ਨਹੀਂ ਆਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਚਰਚ ਨਾਲ ਲੱਗਦੇ ਉਕਤ ਪਾਦਰੀ ਦੇ ਨਿਵਾਸ ’ਤੇ ਛਾਪੇਮਾਰੀ ਕੀਤੀ ਤਾਂ ਉਥੋਂ ਮੰਜੀ ਹੇਠਾਂ ਲੁਕਾਈ ਨਾਬਾਲਗ ਲਡ਼ਕੀ ਬਰਾਮਦ ਕੀਤੀ। ਪੁਲਸ ਨੇ ਦੱਸਿਆ ਕਿ 3 ਘੰਟਿਆਂ ’ਚ ਹੀ ਲਡ਼ਕੀ ਨੂੰ ਬਰਾਮਦ ਕਰ ਕੇ ਮੁਲਜ਼ਮ ਨੂੰ ਕਾਬੂ ਕੀਤਾ ਹੈ।
ਪੀਡ਼ਤ ਲਡ਼ਕੀ ਦੀ ਮਾਤਾ ਦੇ ਬਿਆਨਾਂ ’ਤੇ ਪਾਦਰੀ ਪਰਵੇਜ਼ ਵਿਰੁੱਧ ਧਾਰਾ 363, 366 ਅਤੇ 6 ਪੋਕਸੋ ਐਕਟ ਅਧੀਨ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਨੁਸਾਰ ਮੁਲਜ਼ਮ ਵਿਆਹੁਤਾ ਹੈ ਅਤੇ ਉਸ ਦੇ ਦੋ ਬੱਚੇ ਵੀ ਹਨ। ਲਡ਼ਕੀ ਨੇ ਦਿੱਤੇ ਬਿਆਨਾਂ ਵਿਚ ਦੋਸ਼ ਲਾਇਆ ਕਿ ਉਕਤ ਪਾਦਰੀ ਸਾਡੇ ਘਰ ਵਿਚ ਪ੍ਰਾਰਥਨਾ ਕਰਨ ਲਈ ਆਉਂਦਾ ਸੀ ਅਤੇ ਉਦੋਂ ਤੋਂ ਹੀ ਇਹ ਧਮਕੀਆਂ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਦਾ ਆ ਰਿਹਾ ਹੈ। ਅੱਜ ਵੀ ਉਸ ਨੇ ਧਮਕੀ ਦੇ ਕੇ ਉਸ ਨੂੰ ਸਕੂਲ ਜਾਣ ਦੀ ਬਜਾਏ ਚਰਚ ’ਚ ਬੁਲਾ ਲਿਆ ਅਤੇ ਜਬਰ-ਜ਼ਨਾਹ ਕੀਤਾ। ਪੁਲਸ ਅਨੁਸਾਰ ਪੀਡ਼ਤ ਲਡ਼ਕੀ ਦਾ ਮੈਡੀਕਲ ਕਰਵਾਇਆ ਜਾਵੇਗਾ।
ਕੈਰੀ ਬੈਗ ਬਣਾਉਣ ਵਾਲੀ ਇਕਾਈ ’ਚੋਂ ਕਰੰਟ ਲੱਗਣ ਨਾਲ ਮਜ਼ਦੂਰ ਦੀ ਮੌਤ
NEXT STORY