ਚੰਡੀਗੜ੍ਹ (ਟੱਕਰ) : ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਦੋ ਦਿਨ ਪਹਿਲਾਂ ਹੀ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਪਰਚਾ ਦਰਜ ਕਰਨ ਦੀ ਗੱਲ ਆਖੀ ਸੀ ਅਤੇ ਹੁਣ ਅੱਜ ਫਿਰ ਭਾਜਪਾ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਹਮਲਾ ਕਰਨ ਦੇ ਕਥਿਤ ਦੋਸ਼ ਹੇਠ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਅਸੀਂ ਵੀ ਟਕਰਾਂਗੇ ਕਿਉਂਕਿ ਅਜੇ ਤਾਂ ਸਿਰਫ ਕਾਰ ਦੇ ਸ਼ੀਸ਼ੇ ਹੀ ਭੰਨੇ ਹਨ ਪਰ ਗੱਲ ਉਸ ਤੋਂ ਵੀ ਵਧੂਗੀ। ਐੱਮ.ਪੀ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਪਹਿਲਾਂ ਹੀ ਖੁੱਲ੍ਹੇ ਤੌਰ 'ਤੇ ਕਹਿ ਚੁੱਕੇ ਹਨ ਭਾਜਪਾ ਆਗੂ 'ਤੇ ਹੋਏ ਹਮਲੇ 'ਚ ਉਨ੍ਹਾਂ 'ਤੇ ਪਰਚਾ ਦੇ ਕੇ ਗ੍ਰਿਫ਼ਤਾਰ ਕਰ ਜੇਲ੍ਹ ਭੇਜਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਭਾਜਪਾ ਆਗੂ ਕਿਸਾਨਾਂ ਦੇ ਅੰਦੋਲਨ ਨੂੰ ਪਿੰਡਾਂ ਤੇ ਸ਼ਹਿਰਾਂ ਦੇ ਵਿਚਕਾਰ ਲੜਾਈ ਬਣਾ ਰਹੇ ਹਨ ਜੋ ਉਨ੍ਹਾਂ ਦੀ ਕੋਝੀ ਸਾਜਿਸ਼ ਹੈ।
ਇਹ ਵੀ ਪੜ੍ਹੋ : ਭਾਜਪਾ ਨਾਲ ਗਠਜੋੜ ਤੋੜਨ ਤੋਂ ਬਾਅਦ ਦੇਸ਼ ਦੀ ਸਿਆਸਤ 'ਚ ਵੱਡਾ ਧਮਾਕਾ ਕਰਨ ਜਾ ਰਿਹਾ ਅਕਾਲੀ ਦਲ
ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਦੇ ਹੱਕ 'ਚ ਸ਼ਹਿਰਾਂ ਦੇ ਵਪਾਰੀ, ਆੜ੍ਹਤੀ ਤੇ ਮਜ਼ਦੂਰ ਵੀ ਆ ਡੱਟੇ ਹਨ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜਾ ਕੇ ਸੂਬੇ 'ਚ ਕਿਸਾਨਾਂ ਦੀ ਅਸਲੀਅਤ ਬਿਆਨ ਕਰਨ 'ਚ ਬੁਰੀ ਤਰ੍ਹਾਂ ਨਾਕਾਮ ਦਿਖਾਈ ਦੇ ਰਹੀ ਹੈ। ਐੱਮ.ਪੀ. ਬਿੱਟੂ ਨੇ ਕਿਹਾ ਕਿ ਕਿਸਾਨਾਂ ਦੀ 70 ਹਜ਼ਾਰ ਕਰੋੜ ਰੁਪਏ ਦੀ ਫ਼ਸਲ ਨਾਲ ਪਿੰਡਾਂ ਤੇ ਸ਼ਹਿਰਾਂ ਦਾ ਕਾਰੋਬਾਰ ਚੱਲਦਾ ਹੈ, ਇਸ ਲਈ ਇਹ ਦੋਵੇਂ ਕਦੇ ਅਲੱਗ ਨਹੀਂ ਹੋ ਸਕਦੇ। ਬਿੱਟੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਬੁਲਾ ਕੇ ਬੇਇਜ਼ਤ ਕਰਕੇ ਭੇਜਿਆ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਕਿਸਾਨ ਹਿੱਤਾਂ ਲਈ ਪਹਿਰਾ ਦਿੰਦੇ ਹੋਏ ਇਹ ਖੇਤੀਬਾੜੀ ਆਰਡੀਨੈਂਸ ਰੱਦ ਕਰਨਗੇ।
ਇਹ ਵੀ ਪੜ੍ਹੋ : ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਸ਼ਾਮਲ ਹੋਣਗੇ ਨਵਜੋਤ ਸਿੱਧੂ!
ਬਿੱਟੂ ਨੇ ਕਿਸਾਨਾਂ ਦੇ ਹੱਕ 'ਚ ਅਵਾਜ਼ ਬੁਲੰਦ ਕਰਦਿਆਂ ਕਿਹਾ ਕਿ ਉਹ ਕੇਂਦਰ ਸਰਕਾਰ ਖਿਲਾਫ਼ ਡੱਟ ਕੇ ਸੰਘਰਸ਼ ਕਰਨ ਅਤੇ ਕੇਂਦਰ ਤੇ ਭਾਜਪਾ ਵਲੋਂ ਜੋ ਗੋਲ਼ੀਆਂ ਚਲਾਈਆਂ ਜਾਣਗੀਆਂ ਜਾਂ ਪਰਚੇ ਦਰਜ ਕੀਤੇ ਜਾਣਗੇ ਉਹ ਮੈਂ ਆਪਣੇ ਸਿਰ ਲਵਾਂਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਾਜਪਾ ਲੀਡਰਸ਼ਿਪ ਸੂਬੇ ਦੇ ਕਿਸਾਨ ਹਿੱਤਾਂ ਦੀ ਗੱਲ ਕਰੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜਾ ਕੇ ਇਹ ਆਰਡੀਨੈਂਸ ਰੱਦ ਕਰਵਾਉਣ ਦੀ ਲੜਾਈ ਲੜੇ ਤਾਂ ਫਿਰ ਕੋਈ ਕਿਸਾਨ ਉਨ੍ਹਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਨਹੀਂ ਭੰਨੇਗਾ ਅਤੇ ਨਾ ਹੀ ਹਮਲਾ ਕਰੇਗਾ ਪਰ ਜੇਕਰ ਭਾਜਪਾ ਆਗੂ ਕਿਸਾਨਾਂ ਨੂੰ ਗੱਡੀਆਂ ਦੇ ਹੂਟਰ ਮਾਰ ਚਿੜਾ ਕੇ ਲੰਘਣਗੇ ਤਾਂ ਉਨ੍ਹਾਂ ਨੇ ਵੀ ਚੂੜੀਆਂ ਨਹੀਂ ਪਾਈਆਂ ਉਹ ਜਵਾਬ ਦੇਣਗੇ।
ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਤੋਂ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ
ਕੈਪਟਨ ਵੱਲੋਂ ਪੰਜਾਬ ਸਟੇਟ ਰੈੱਡ ਕਰਾਸ ਸੁਸਾਇਟੀ ਨੂੰ ਕੌਮੀ ਪੱਧਰ 'ਤੇ ਦੂਜੀ ਸਰਵੋਤਮ ਸੰਸਥਾ ਚੁਣਨ 'ਤੇ ਵਧਾਈ
NEXT STORY