ਲੁਧਿਆਣਾ : ਲਗਾਤਾਰ ਤੀਜੀ ਵਾਰ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਜੋਸ਼ ਨਾਲ ਲਬਰੇਜ਼ ਰਵਨੀਤ ਬਿੱਟੂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਚੱਲ ਰਹੀ ਸ਼ਬਦੀ ਜੰਗ 'ਤੇ ਵੱਖਰਾ ਹੀ ਬਿਆਨ ਦਿੱਤਾ ਹੈ। ਜਿੱਤ ਦੀ ਖੁਸ਼ੀ ਮਨਾ ਰਹੇ ਬਿੱਟੂ ਤੋਂ ਜਦੋਂ ਪੱਤਰਕਾਰਾਂ ਵਲੋਂ ਕੈਪਟਨ-ਸਿੱਧੂ ਜੰਗ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਬਿੱਟੂ ਨੇ ਕਿਹਾ ਕਿ ਟੈਨਸ਼ਨ ਨਾ ਲਵੋ, ਭਾਵੁਕ ਹੋ ਕੇ ਨਵਜੋਤ ਸਿੱਧੂ ਕੁਝ ਵੀ ਬੋਲ ਜਾਂਦੇ ਹਨ। ਬਿੱਟੂ ਮੁਤਾਬਕ ਸਿੱਧੂ ਪਹਿਲਾਂ ਤਾਂ ਬਿਆਨਬਾਜ਼ੀ ਕਰ ਦਿੰਦੇ ਹਨ ਅਤੇ ਬਾਅਦ ਵਿਚ ਕੈਪਟਨ ਅਮਰਿੰਦਰ ਸਿੰਘ ਤੋਂ ਮੁਆਫੀ ਵੀ ਮੰਗ ਲੈਂਦੇ ਹਨ।
ਦੱਸਣਯੋਗ ਹੈ ਕਿ ਚੋਣ ਪ੍ਰਚਾਰ ਦੇ ਖਤਮ ਹੋਣ ਤੋਂ ਇਕ ਦਿਨ ਪਹਿਲਾਂ ਨਵਜੋਤ ਸਿੱਧੂ ਵਲੋਂ ਬਠਿੰਡਾ ਵਿਚ ਮੈਚ-ਫਿਕਸਿੰਗ ਦਾ ਬਿਆਨ ਦਿੱਤਾ ਗਿਆ। ਇਹ ਹਮਲਾ ਸਿੱਧੂ ਵਲੋਂ ਅਸਿੱਧੇ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ 'ਤੇ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਦੇ ਕਈ ਮੰਤਰੀਆਂ ਵਲੋਂ ਸਿੱਧੂ ਖਿਲਾਫ ਮੋਰਚਾ ਖੋਲ੍ਹਦੇ ਹੋਏ ਅਸਤੀਫੇ ਦੀ ਮੰਗ ਵੀ ਕੀਤੀ ਗਈ ਸੀ।
ਸੁੱਚਾ ਸਿੰਘ ਛੋਟੇਪੁਰ ਦੇ ਰਿਕਾਰਡ ਨੂੰ ਨਹੀਂ ਤੋੜ ਸਕਿਆ ਕੋਈ ਆਜ਼ਾਦ ਉਮੀਦਵਾਰ
NEXT STORY