ਲੁਧਿਆਣਾ : ਨੈਸ਼ਨਲ ਹਾਈਵੇਅ 'ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ 'ਤੇ ਟੋਲ ਵਸੂਲੀ ਬੰਦ ਕਰਾਉਣ ਲਈ ਲਾਏ ਗਏ ਧਰਨੇ ਦੌਰਾਨ ਸੰਸਦ ਮੈਂਬਰ ਬਿੱਟੂ, ਮੰਤਰੀ ਆਸ਼ੂ, ਮੇਅਰ ਬਲਕਾਰ ਸੰਧੂ, ਵਿਧਾਇਕ ਸੰਜੇ ਤਲਵਾੜ ਕਾਂਗਰਸੀ ਤੇ ਹੋਰ ਵਰਕਰ ਦੇਰ ਰਾਤ ਤਕ ਧਰਨੇ 'ਤੇ ਬੈਠੇ ਰਹੇ। ਇਸ ਤੋਂ ਬਾਅਦ ਉਹ ਸੜਕ 'ਤੇ ਲਾਏ ਧਰਨਾ ਸਥਾਨ 'ਤੇ ਵਰਕਰ ਦੀ ਗੋਦੀ 'ਚ ਹੀ ਸਿਰ ਰੱਖ ਕੇ ਸੌਂ ਗਏ।
ਕੌਂਸਲਰ ਰਾਜੀ ਜੇ. ਸੀ. ਬੀ. ਮਸ਼ੀਨ ਲੈ ਕੇ ਪੁੱਜੇ ਟੋਲ ਬੈਰੀਅਰ 'ਤੇ
ਨਗਰ ਨਿਗਮ ਦੇ ਵਾਰਡ ਨੰਬਰ 80 ਦੇ ਕੌਂਸਲਰ ਮਹਾਰਾਜ ਸਿੰਘ ਰਾਜੀ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਰਵਨੀਤ ਸਿੰਘ ਬਿੱਟੂ ਦੇ ਨਾਲ ਟੋਲ ਪਲਾਜ਼ਾ ਬੰਦ ਕਰਵਾਉਣ ਲਈ ਲਾਡੋਵਾਲ ਜੇ. ਸੀ. ਬੀ. ਲੈ ਕੇ ਪੁੱਜੇ। ਕੌਂਸਲਰ ਰਾਜੀ ਨੇ ਕਿਹਾ ਕਿ ਉਹ ਜਦੋਂ ਤਕ ਪੁਲ ਦੀ ਉਸਾਰੀ ਨਹੀਂ ਸ਼ੁਰੂ ਹੋਵੇਗੀ, ਉਦੋਂ ਤੱਕ ਟੋਲ ਵਸੂਲ ਨਹੀਂ ਕਰਨ ਦਿੱਤਾ ਜਾਵੇਗਾ।
ਟੋਲ ਨਾ ਦੇਣ ਕਾਰਨ ਵਾਹਨ ਚਾਲਕਾਂ 'ਚ ਖੁਸ਼ੀ ਦੀ ਲਹਿਰ
ਲਾਡੋਵਾਲ ਟੋਲ ਬੈਰੀਅਰ 'ਤੇ ਸੰਸਦ ਮੈਂਬਰ ਬਿੱਟੂ ਵਲੋਂ ਟੋਲ ਵਸੂਲੀ ਬੰਦ ਕਰ ਦਿੱਤੀ ਗਈ, ਜਿਸ ਤੋਂ ਬਾਅਦ ਟੋਲ ਤੋਂ ਬਿਨਾ ਟੋਲ ਦਿੱਤੇ ਨਿਕਲਣ ਵਾਲੇ ਵਾਹਨ ਚਾਲਕਾਂ ਨੇ ਖੁਸ਼ੀ ਮਨਾਈ। ਜ਼ਿਆਦਾਤਰ ਖੁਸ਼ੀ ਹੈਵੀ ਵਾਹਨ ਚਾਲਕਾਂ ਵਲੋਂ ਮਨਾਈ ਗਈ। ਹੈਵੀ ਵਾਹਨ ਚਾਲਕਾਂ ਨੇ ਕਿਹਾ ਕਿ ਦੇਸ਼ 'ਚ ਸਭ ਤੋਂ ਮਹਿੰਗਾ ਟੋਲ ਲਾਡੋਵਾਲ ਹੈ। ਇਥੇ ਇਕ ਵਾਰ ਨਿਕਲਣ ਲਈ ਇਨ੍ਹਾਂ ਨੂੰ ਹਜ਼ਾਰ ਰੁਪਏ ਦੇਣੇ ਪੈਂਦੇ ਹਨ।
ਜਾਨ ਖਤਰੇ 'ਚ ਪਾ ਕੇ ਰੋਜ਼ੀ-ਰੋਟੀ ਕਮਾਉਣ ਲਈ ਮਜ਼ਬੂਰ ਨੇ ਇਹ ਲੋਕ
NEXT STORY