ਲੁਧਿਆਣਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਪੋਤੇ ਅਤੇ ਕਾਂਗਰਸ ਦੇ ਸਭ ਤੋਂ ਨੌਜਵਾਨ ਉਮੀਦਵਾਰ ਰਵਨੀਤ ਸਿੰਘ ਬਿੱਟੂ 'ਤੇ ਪਾਰਟੀ ਨੇ ਇਕ ਵਾਰ ਦਾਅ ਖੇਡਿਆ ਹੈ ਅਤੇ ਉਨ੍ਹਾਂ ਨੂੰ ਲੋਕ ਸਭਾ ਲਈ ਲੁਧਿਆਣਾ ਤੋਂ ਟਿਕਟ ਦਿੱਤੀ ਹੈ। ਪਹਿਲੀ ਵਾਰ ਸ੍ਰੀ ਆਨੰਦਪੁਰ ਸਾਹਿਬ ਤੋਂ ਜਿੱਤ ਦਰਜ ਕਰਨ ਵਾਲੇ ਬਿੱਟੂ ਨੂੰ ਕਾਂਗਰਸ ਨੇ ਲੁਧਿਆਣਾ ਤੋਂ ਮੈਦਾਨ 'ਚ ਉਤਾਰਿਆ ਸੀ, ਜਦੋਂ ਪਾਰਟੀ ਦੇ ਰਾਸ਼ਟਰੀ ਬੁਲਾਰੇ ਮਨੀਸ਼ ਤਿਵਾੜੀ ਨੇ ਤੰਦਰੁਸਤ ਨਾ ਹੋਣ ਕਾਰਨ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਕਾਂਗਰਸ ਵਿਰੋਧੀ ਲਹਿਰ ਵਿਚਕਾਰ ਬਿੱਟੂ ਨੇ ਹਾਈਕਮਾਨ ਦੇ ਭਰੋਸੇ 'ਤੇ ਖਰੇ ਉਤਰਦੇ ਹੋਏ ਆਮ ਆਦਮੀ ਪਾਰਟੀ ਦੇ ਦਿੱਗਜ ਨੇਤਾ ਹਰਵਿੰਦਰ ਸਿੰਘ ਫੂਲਕਾ ਨੂੰ ਹਰਾਇਆ ਸੀ। ਰਵਨੀਤ ਬਿੱਟੂ ਕਾਂਗਰਸ ਦਾ ਇਕ ਮਜ਼ਬੂਤ ਚਿਹਰਾ ਮੰਨੇ ਜਾਂਦੇ ਹਨ, ਇਸ ਲਈ ਲੁਧਿਆਣਾ ਸੀਟ ਤੋਂ ਕਾਂਗਰਸ ਨੇ ਉਨ੍ਹਾਂ ਨੂੰ ਉਮੀਦਵਾਰ ਐਲਾਨਿਆ ਹੈ।
ਫੂਲਕਾ ਤੋਂ 2014 'ਚ ਹਾਰੇ ਸੀ ਰਵਨੀਤ ਬਿੱਟੂ
ਲੁਧਿਆਣਾ ਸੀਟ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ 2014 ਦੀ ਚੋਣ 'ਚ 3 ਲੱਖ, 459 ਵੋਟਾਂ ਲੈ ਕੇ 'ਆਪ' ਦੇ ਐੱਚ. ਐੱਸ. ਫੂਲਕਾ ਨੂੰ 19 ਹਜ਼ਾਰ, 709 ਵੋਟਾਂ ਦੇ ਅੰਤਰ ਨਾਲ ਹਰਾਇਆ ਸੀ। ਸਾਲ 2009 ਦੀਆਂ ਚੋਣਾਂ 'ਚ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਸੀ।
ਪਾਰਟੀ ਦੀ ਅੰਦਰੂਨੀ ਲੜਾਈ ਹੋਵੇਗੀ ਚੁਣੌਤੀ
ਕਾਂਗਰਸ ਹਾਈਕਮਾਨ ਨੇ ਭਾਵੇਂ ਹੀ ਸੰਸਦ ਮੈਂਬਰ ਰਵਨੀਤ ਬਿੱਟੂ 'ਤੇ ਭਰੋਸਾ ਜਤਾਇਆ ਹੈ ਪਰ ਉਨ੍ਹਾਂ ਸਾਹਮਣੇ ਪਾਰਟੀ ਦੀ ਅੰਦਰੂਨੀ ਲੜਾਈ ਵੀ ਚੁਣੌਤੀਆਂ ਭਰੀ ਹੋਵੇਗੀ ਕਿਉਂਕਿ ਭਾਵੇਂ ਹੀ ਵਿਧਾਇਕ ਰਾਕੇਸ਼ ਪਾਂਡੇ ਨੇ ਆਪਣੀ ਨਾਰਾਜ਼ਗੀ ਦੂਰ ਕਰ ਲਈ ਹੈ ਪਰ ਮਨੀਸ਼ ਤਿਵਾੜੀ ਧੜੇ ਨੇ ਬਿੱਟੂ ਤੋਂ ਦੂਰੀ ਬਣਾਈ ਹੋਈ ਹੈ। ਇਸ ਤੋਂ ਇਲਾਵਾ ਪਿਛਲੇ 5 ਸਾਲਾਂ ਦੇ ਅਧੂਰੇ ਵਾਅਦਿਆਂ 'ਤੇ ਵੀ ਰਵਨੀਤ ਬਿੱਟੂ ਨੂੰ ਜਨਤਾ ਦੀ ਅਦਾਲਤ 'ਚ ਜਵਾਬ ਦੇਣਾ ਪਵੇਗਾ।
ਕਾਂਗਰਸੀ ਵਿਧਾਇਕ ਜਲਾਲਪੁਰ ਦਾ ਫੈਕਟਰੀ ਮੁਲਾਜ਼ਮ ਨੂੰ ਧਮਕੀ ਦੇਣ ਵਾਲਾ ਆਡੀਓ ਵਾਇਰਲ
NEXT STORY