ਲੁਧਿਆਣਾ (ਨਰਿੰਦਰ) : ਭਾਰਤ ਸਰਕਾਰ ਵਲੋਂ ਸ੍ਰੀ ਅਮਰਨਾਥ ਯਾਤਰਾ ਨੂੰ ਵਿੱਚੋਂ ਹੀ ਰੋਕਣ ਨੂੰ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਰਕਾਰ ਦੀ ਨਾਕਾਮੀ ਦੱਸਿਆ ਹੈ। ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅੱਤਵਾਦੀ ਗਤੀਵਿਧੀਆਂ ਨੂੰ ਰੋਕੇ ਅਤੇ ਇਸ ਦਾ ਮੂੰਹ ਤੋੜ ਜਵਾਬ ਦੇਵੇ, ਇਹ ਨਹੀਂ ਕਿ ਯਾਤਰਾ ਹੀ ਬੰਦ ਕਰ ਦੇਵੇ। ਬਿੱਟੂ ਨੇ ਕਿਹਾ ਕਿ ਆਪਣੇ ਦੇਸ਼ ਦੇ ਨਾਗਰਿਕਾਂ ਦੀ ਰੱਖਿਆ ਕਰਨਾ ਸਰਕਾਰ ਦਾ ਫਰਜ਼ ਬਣਦਾ ਹੈ ਪਰ ਜਿਸ ਤਰ੍ਹਾਂ ਨਾਲ ਯਾਤਰਾ ਨੂੰ ਰੋਕਿਆ ਗਿਆ ਹੈ, ਉਸ ਨਾਲ ਕਿਤੇ ਨਾ ਕਿਤੇ ਇਹ ਸੰਦੇਸ਼ ਦੁਨੀਆ 'ਚ ਗਿਆ ਹੈ ਕਿ ਭਾਰਤ ਸਰਕਾਰ ਧਮਕੀਆਂ ਤੋਂ ਘਬਰਾ ਗਈ ਹੈ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਸੀ ਕਿ ਯਾਤਰਾ ਨੂੰ ਹੋਰ ਵਧੇਰੇ ਮਜ਼ਬੂਤੀ ਨਾਲ ਪੂਰਾ ਕਰਾਉਂਦੀ ਤਾਂ ਜੋ ਦੁਸ਼ਮਣਾਂ ਨੂੰ ਇਸ ਦਾ ਕਰਾਰਾ ਜਵਾਬ ਮਿਲਦਾ। ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਮੋਦੀ ਸਰਕਾਰ ਕੋਲ ਲੋਕ ਸਭਾ 'ਚ ਬਹੁਮਤ ਹੋਣ ਕਾਰਨ ਉਹ ਜਲਦਬਾਜ਼ੀ 'ਚ ਸਾਰੇ ਬਿੱਲਾ ਪਾਸ ਕਰ ਰਹੇ ਹਨ ਅਤੇ ਇੱਥੋਂ ਤੱਕ ਕਿ ਵਿਰੋਧੀ ਧਿਰ ਦੇ ਸਾਂਸਦਾਂ ਨੂੰ ਬਿੱਲਾਂ 'ਤੇ ਰਿਸਰਚ ਕਰਨ ਜਾਂ ਵਿਚਾਰ ਕਰਨ ਤੱਕ ਦਾ ਸਮਾਂ ਨਹੀਂ ਦਿੱਤਾ ਜਾਂਦਾ। ਲੁਧਿਆਣਾ 'ਚ ਹੜ੍ਹ ਆਉਣ ਦੇ ਮਾਮਲੇ 'ਤੇ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਇਕ ਗੰਭੀਰ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੁਧਿਆਣਾ ਦੇ ਮੇਅਰ ਅਤੇ ਨਗਰ ਨਿਗਮ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਕੁੜੀਆਂ ਦੇ ਸਰਕਾਰੀ ਸਕੂਲ 'ਚ ਬਣਿਆ ਪਹਿਲਾ ਏਅਰ ਰਾਇਫਲ ਸ਼ੂਟਿੰਗ ਰੇਂਜ
NEXT STORY