ਮਾਛੀਵਾੜਾ ਸਾਹਿਬ (ਟੱਕਰ) : ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਕ ਵਾਰ ਫਿਰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਰੜੇ ਹੱਥੀਂ ਲਿਆ ਹੈ। ਇੱਥੇ ਪੁੱਜੇ ਰਵਨੀਤ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਏ ਹੈ ਕਿ ਜੇਕਰ ਸਿੱਧੂ ਦਾ ਕਾਂਗਰਸ ਪਾਰਟੀ ’ਚ ਦਮ ਘੁੱਟਦਾ ਹੈ ਤਾਂ ਉਹ ਪਾਰਟੀ ਛੱਡ ਕੇ ਚਲਾ ਜਾਵੇ। ਰਵਨੀਤ ਬਿੱਟੂ ਨੇ ਕਿਹਾ ਕਿ ਨਵਜੋਤ ਸਿੱਧੂ ਇੱਕ ਬਹੁਤ ਵੱਡਾ ਆਗੂ ਹੈ।
ਇਹ ਵੀ ਪੜ੍ਹੋ : ਵੱਡੀ ਰਾਹਤ : ਪੰਜਾਬ ਦੀਆਂ ਬੱਸਾਂ ਅੱਜ ਤੋਂ 'ਹਿਮਾਚਲ' ਲਈ ਹੋਣਗੀਆਂ ਰਵਾਨਾ, ਲਾਗੂ ਹੋਣਗੇ ਇਹ ਨਿਯਮ
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਿੱਧੂ ਨੇ ਭਾਜਪਾ ਨੂੰ ਅਜ਼ਮਾਇਆ ਅਤੇ ਫਿਰ ਕਾਂਗਰਸ ’ਚ ਆ ਗਿਆ ਅਤੇ ਜੇਕਰ ਇੱਥੇ ਵੀ ਉਸ ਦੀ ਪੁੱਛਗਿੱਛ ਨਹੀਂ ਹੋ ਰਹੀ ਤਾਂ ਉਹ ਕਿਸੇ ਹੋਰ ਪਾਰਟੀ ’ਚ ਜਾ ਆਪਣੀ ਕਿਸਮਤ ਅਜ਼ਮਾ ਸਕਦੇ ਹਨ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸੰਜੇ ਤਲਵਾੜ, ਮੇਅਰ ਬਲਕਾਰ ਸਿੰਘ ਤੇ ਹੋਰ ਆਗੂ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਪਤੀ ਦੀ ਮੌਤ ਮਗਰੋਂ ਬਦਲੀ ਸਹੁਰੇ ਤੇ ਜੇਠ ਦੀ ਤੱਕਣੀ, ਘਰ 'ਚ ਹੀ ਨਰਕ ਬਣੀ ਵਿਧਵਾ ਦੀ ਜ਼ਿੰਦਗੀ
2022 ਦੀਆਂ ਵਿਧਾਨ ਸਭਾ ਚੋਣਾਂ ਵੀ ਕੈਪਟਨ ਦੀ ਅਗਵਾਈ ’ਚ ਲੜੀਆਂ ਜਾਣਗੀਆਂ
ਰਵਨੀਤ ਸਿੰਘ ਬਿੱਟੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ ਨਿੱਤਰੇ, ਜਿਨ੍ਹਾਂ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਜਿੱਤ ਕੈਪਟਨ ਦੀ ਬਦੌਲਤ ਹੋਈ ਅਤੇ ਲੋਕ ਸਭਾ ਚੋਣਾਂ ’ਚ ਵੀ ਪਾਰਟੀ ਦੀ ਕਾਰਗੁਜ਼ਾਰੀ ਚੰਗੀ ਰਹੀ, ਜਿਸ ਕਾਰਣ ਉਹ ਸੰਸਦ ਮੈਂਬਰ ਬਣੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਕੱਦਵਾਰ ਲੀਡਰ ਹਨ ਅਤੇ ਉਨ੍ਹਾਂ ਦੁਬਾਰਾ 2022 ’ਚ ਚੋਣਾਂ ਲੜਨ ਲਈ ਇੱਛਾ ਜਤਾਈ ਹੈ, ਇਸ ਲਈ ਸਾਰੇ ਵਿਧਾਇਕ ਉਨ੍ਹਾਂ ਦੀ ਅਗਵਾਈ ’ਚ ਚੋਣ ਲੜਨਗੇ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਲਈ ਚੰਗੀ ਖ਼ਬਰ, ਵਾਪਸ ਲਿਆ ਗਿਆ 'ਮੋਬਾਇਲ ਭੱਤਿਆਂ' 'ਚ ਕਟੌਤੀ ਦਾ ਫ਼ੈਸਲਾ
ਬਿੱਟੂ ਨੇ ਇਹ ਵੀ ਕਿਹਾ ਅੱਜ ਵੀ ਬਹੁ-ਗਿਣਤੀ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਚੋਣ ਲੜਨਾ ਚਾਹੁੰਦੇ ਹਨ, ਜੇਕਰ ਕਿਸੇ ਵੀ ਆਗੂ ਨੂੰ ਚੋਣ ਲੜਨ ’ਚ ਸਮੱਸਿਆ ਹੈ ਤਾਂ ਉਹ ਹੋਰ ਪਾਰਟੀ ’ਚ ਜਾ ਸਕਦਾ ਹੈ।
ਬਰਨਾਲਾ: ਕਿਸਾਨਾਂ ਨੇ ਘੇਰਿਆ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਰ, ਪੁਲਸ ਦਾ ਸਖ਼ਤ ਪਹਿਰਾ
NEXT STORY