ਲੁਧਿਆਣਾ(ਹਿਤੇਸ਼)-ਨਗਰ ਨਿਗਮ ਚੋਣ ਕੌਣ-ਕੌਣ ਲੜੇਗਾ, ਇਸ ਦਾ ਫੈਸਲਾ ਫਾਰਮਿਲਟੀ ਤੌਰ 'ਤੇ ਕਾਂਗਰਸ ਹਾਈਕਮਾਨ ਵਲੋਂ ਕੀਤਾ ਜਾਵੇਗਾ ਪਰ ਅੰਦਰਖਾਤੇ ਸੰਸਦ ਰਵਨੀਤ ਬਿੱਟੂ ਇਸ ਤਰ੍ਹਾਂ ਦੀ ਰਣਨੀਤੀ ਬਣਾ ਰਹੇ ਹਨ ਕਿ ਆਪਣੇ ਚਹੇਤਿਆਂ ਨੂੰ ਟਿਕਟਾਂ ਦੇ ਕੇ 2019 ਦੇ ਲਈ ਟੀਮ ਤਿਆਰ ਕੀਤੀ ਜਾ ਸਕੇ। ਨਗਰ ਨਿਗਮ ਚੋਣ ਦੇ ਲਈ ਕਾਂਗਰਸ ਦੇ ਅੰਦਰ ਚੱਲ ਰਹੀ ਪ੍ਰਕਿਰਿਆ ਤਹਿਤ ਵੈਸੇ ਤਾਂ ਹੁਣ ਫਾਰਮ ਵੰਡਣ ਦੀ ਕਾਰਵਾਈ ਚੱਲ ਰਹੀ ਹੈ, ਜਿਸ ਦੇ ਤਹਿਤ 18 ਜਨਵਰੀ ਤੱਕ ਟਿਕਟਾਂ ਲਈ ਅਰਜ਼ੀਆਂ ਲਈਆਂ ਜਾਣਗੀਆਂ। ਇਸ ਦੇ ਬਾਅਦ ਦਾਅਵੇਦਾਰਾਂ ਦੀ ਸਕ੍ਰੀਨਿੰਗ ਦਾ ਕੰਮ ਸ਼ੁਰੂ ਹੋਵੇਗਾ, ਜਿਸ ਦੇ ਲਈ ਕੈਬਨਿਟ ਮੰਤਰੀ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਕਮੇਟੀ ਗਠਿਤ ਕੀਤੀ ਜਾ ਚੁੱਕੀ ਹੈ, ਜਿਸ ਵਿਚ ਐੱਮ. ਪੀ. ਬਿੱਟੂ ਦੇ ਨਾਲ ਜ਼ਿਲਾ ਪ੍ਰਧਾਨ ਨੂੰ ਲਿਆ ਗਿਆ ਹੈ। ਹਾਲਾਂਕਿ ਦਾਅਵੇਦਾਰਾਂ ਦੀ ਫੌਜ 'ਚੋਂ ਮਜ਼ਬੂਤ ਉਮੀਦਵਾਰਾਂ ਦੇ ਨਾਵਾਂ ਦਾ ਪੈਨਲ ਬਣਾਉਣ ਦੀ ਜ਼ਿੰਮੇਵਾਰੀ ਅੰਦਰਖਾਤੇ ਵਿਧਾਇਕਾਂ ਅਤੇ ਹਲਕਾ ਇੰਚਾਰਜ ਨੂੰ ਸੌਂਪੀ ਗਈ ਹੈ ਪਰ ਉਸ 'ਤੇ ਆਖਿਰੀ ਫੈਸਲਾ ਹਾਈਕਮਾਨ ਨੇ ਹੀ ਲੈਣਾ ਹੈ, ਜਿਸ ਕਮੇਟੀ 'ਚ ਮੁੱਖ ਰੂਪ 'ਚ ਐੱਮ. ਪੀ. ਬਿੱਟੂ ਨੂੰ ਵੀ ਸ਼ਾਮਲ ਕਰਨ ਦੇ ਮੱਦੇਨਜ਼ਰ ਟਿਕਟਾਂ ਦੇ ਦਾਅਵੇਦਾਰ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਦਰਬਾਰ 'ਚ ਹਾਜ਼ਰੀ ਲਾਉਣ ਪਹੁੰਚ ਰਹੇ ਹਨ। ਇਨ੍ਹਾਂ 'ਚ ਉਹ ਲੋਕ ਤਾਂ ਸ਼ਾਮਲ ਹਨ ਹੀ, ਜਿਨ੍ਹਾਂ ਨੂੰ ਵਿਧਾਇਕ ਜਾਂ ਹਲਕਾ ਇੰਚਾਰਜ ਦੁਆਰਾ ਉਮੀਦਵਾਰ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੇ ਵੀ ਬਿੱਟੂ ਦੀ ਸ਼ਰਨ ਲੈ ਲਈ ਹੈ, ਜੋ ਵਿਧਾਇਕ ਜਾਂ ਹਲਕਾ ਇੰਚਾਰਜ ਤੋਂ ਬਾਗੀ ਹੋ ਕੇ ਟਿਕਟਾਂ ਮੰਗ ਰਹੇ ਹਨ। ਇਸ ਦੌਰ ਵਿਚ ਬਿੱਟੂ ਦੇ ਕੋਲ 2019 ਦੀਆਂ ਲੋਕ ਸਭਾ ਚੋਣਾਂ ਦੇ ਲਈ ਆਪਣੀ ਟੀਮ ਤਿਆਰ ਕਰਨ ਦਾ ਮੌਕਾ ਆ ਗਿਆ ਹੈ, ਕਿਉਂਕਿ ਕਿਸੇ ਵੀ ਚੋਣ 'ਚ ਕੌਂਸਲਰ ਦੀ ਅਗਵਾਈ ਵਾਲੀ ਟੀਮ ਹੀ ਜ਼ਮੀਨੀ ਪੱਧਰ 'ਤੇ ਸਭ ਤੋਂ ਜ਼ਿਆਦਾ ਸਰਗਰਮ ਭੂਮਿਕਾ ਨਿਭਾਉਂਦੀ ਹੈ, ਜਿਸ ਦੇ ਮੱਦੇਨਜ਼ਰ ਬਿੱਟੂ ਆਪਣੀ ਲੋਕ ਸਭਾ ਚੋਣ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਤੋਂ ਚਹੇਤਿਆਂ ਦੀ ਟੀਮ ਬਣਾਉਣ ਦੀ ਰਣਨੀਤੀ ਦੇ ਤਹਿਤ ਕੰਮ ਕਰ ਰਹੇ ਹਨ।
600 ਤੋਂ ਪਾਰ ਹੋਇਆ ਕਾਂਗਰਸ ਦੇ ਫਾਰਮ ਲੈਣ ਵਾਲਿਆਂ ਦਾ ਅੰਕੜਾ
ਕਾਂਗਰਸ ਦੀ ਟਿਕਟ ਲੈਣ ਲਈ ਫਾਰਮ ਭਰਨ ਵਾਲਿਆਂ ਦਾ ਅੰਕੜਾ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ, ਜੋ ਹੁਣ ਤੱਕ 600 ਨੂੰ ਪਾਰ ਕਰ ਗਿਆ ਹੈ। ਇਹ ਪ੍ਰਕਿਰਿਆ 11 ਜਨਵਰੀ ਨੂੰ ਸ਼ੁਰੂ ਕੀਤੀ ਗਈ ਸੀ, ਜਿਸ ਦੇ ਪਹਿਲੇ ਅਤੇ ਦੂਜੇ ਦਿਨ 200-200 ਦਾਅਵੇਦਾਰਾਂ ਨੇ ਫਾਰਮ ਲਏ ਪਰ ਉਸ ਦੇ ਬਾਅਦ ਇਹ ਰਫਤਾਰ ਕੁੱਝ ਹੌਲੀ ਹੋ ਗਈ, ਜਿਸ ਦੇ ਤਹਿਤ ਲੋਹੜੀ 'ਤੇ ਸਿਰਫ 50 ਲੋਕ ਹੀ ਫਾਰਮ ਲੈ ਕੇ ਗਏ ਅਤੇ ਐਤਵਾਰ ਨੂੰ ਫਾਰਮ ਨਹੀਂ ਦਿੱਤੇ ਗਏ। ਸੋਮਵਾਰ ਨੂੰ ਕਾਂਗਰਸ ਦਫਤਰ ਖੁੱਲ੍ਹਦੇ ਹੀ ਫਿਰ ਤੋਂ ਫਾਰਮ ਲੈਣ ਵਾਲਿਆਂ ਦੀਆਂ ਲਾਈਨਾਂ ਲੱਗ ਗਈਆਂ, ਜਿਨ੍ਹਾਂ ਦਾ ਅੰਕੜਾ 150 ਤੋਂ ਜ਼ਿਆਦਾ ਦੱਸਿਆ ਜਾਂਦਾ ਹੈ। ਇਹ ਫਾਰਮ ਭਰ ਕੇ ਵਾਪਸ ਲੈਣ ਲਈ 18 ਜਨਵਰੀ ਦਾ ਸਮਾਂ ਦਿੱਤਾ ਗਿਆ ਹੈ, ਜਿਸ ਦਿਨ ਤੱਕ ਅੰਕੜਾ 1 ਹਜ਼ਾਰ ਤੱਕ ਪਹੁੰਚਣ ਦੀ ਆਸ ਲਾਈ ਜਾ ਰਹੀ ਹੈ।
ਇਕ ਜਾਂ ਦੋ ਵਾਰ ਚੋਣ ਹਾਰਨ ਵਾਲਿਆਂ ਨੂੰ ਲੈ ਕੇ ਦੁਵਿਧਾ 'ਚ ਪਾਰਟੀਆਂ
ਨਗਰ ਨਿਗਮ ਚੋਣ ਲਈ ਕਈ ਇਸ ਤਰ੍ਹਾਂ ਦੇ ਲੋਕ ਟਿਕਟ ਮੰਗ ਰਹੇ ਹਨ। ਜੋ ਪਹਿਲਾਂ ਕੌਂਸਲਰ ਰਹਿ ਚੁੱਕੇ ਹਨ ਪਰ ਪਿਛਲੀ ਇਕ ਜਾਂ ਲਗਾਤਾਰ ਦੋ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਤਰ੍ਹਾਂ ਕੁੱਝ ਇਸ ਤਰ੍ਹਾਂ ਦੇ ਲੋਕ ਵੀ ਹਨ, ਜੋ ਕਦੇ ਵੀ ਕੌਂਸਲਰ ਨਹੀਂ ਰਹੇ ਅਤੇ ਪਿਛਲੀ ਇਕ ਜਾਂ ਲਗਾਤਾਰ ਦੋ ਵਾਰ ਜਿੱਤੇ ਨਹੀਂ, ਜਿਨ੍ਹਾਂ ਦਾ ਕਮਜ਼ੋਰ ਆਧਾਰ ਜਾਂ ਵਿਰੋਧ ਹੋਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਇਲਾਕਿਆਂ 'ਚ ਨਵੇਂ ਦਾਅਵੇਦਾਰਾਂ ਵਲੋਂ ਟਿਕਟ ਮੰਗੀ ਜਾ ਰਹੀ ਹੈ, ਜਿਸ ਬਾਰੇ ਫੈਸਲਾ ਲੈਣ ਲਈ ਸਿਆਸੀ ਪਾਰਟੀਆਂ ਵਲੋਂ ਵੱਖਰੀ ਰਣਨੀਤੀ ਬਣਾਈ ਜਾ ਰਹੀ ਹੈ, ਕਿਉਂਕਿ ਸਾਰੀਆਂ ਪਾਰਟੀਆਂ ਵਲੋਂ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਮਜ਼ਬੂਤ ਉਮੀਦਵਾਰ ਉਤਾਰਨ ਤੋਂ ਇਲਾਵਾ ਨਵੇਂ ਚਿਹਰਿਆਂ ਨੂੰ ਮੌਕਾ ਦੇਣ ਦੀ ਗੱਲ ਜੋ ਕਹੀ ਜਾ ਰਹੀ ਹੈ।
ਪ੍ਰਸ਼ਾਸਨ ਨੇ ਜਾਰੀ ਕੀਤਾ ਵੋਟਰ ਲਿਸਟਾਂ ਬਣਾਉਣ ਦਾ ਸ਼ਡਿਊਲ
ਨਵੀਆਂ ਵੋਟਰ ਲਿਸਟਾਂ ਬਣਾਉਣ ਦੇ ਜਿਸ ਕੰਮ ਦੇ ਸਿਰੇ ਨਾ ਚੜ੍ਹਨ ਕਾਰਨ ਨਗਰ ਨਿਗਮ ਚੋਣਾਂ ਕਰੀਬ 10 ਦਿਨ ਲੇਟ ਹੋਣ ਜਾ ਰਹੀਆਂ ਹਨ, ਉਸ ਨੂੰ ਲੈ ਕੇ ਆਖਰ ਜ਼ਿਲਾ ਪ੍ਰਸ਼ਾਸਨ ਨੇ ਅਧਿਕਾਰਤ ਤੌਰ 'ਤੇ ਸ਼ਡਿਊਲ ਜਾਰੀ ਕਰ ਦਿੱਤਾ ਹੈ, ਕਿਉਂਕਿ ਇਸ ਤੋਂ ਪਹਿਲਾਂ ਨਵੀਆਂ ਵੋਟਰ ਲਿਸਟਾਂ ਬਣਾਉਣ ਲਈ ਵਾਰਡ ਵਾਈਜ਼ ਇਨੈਕਟ੍ਰੋਲ ਅਫਸਰਾਂ ਦੀ ਨਿਯੁਕਤੀ ਕੀਤੀ ਜਾ ਚੁੱਕੀ ਹੈ। ਜਿਨ੍ਹਾਂ ਵਲੋਂ ਪੁਰਾਣੀਆਂ ਵੋਟਰ ਲਿਸਟਾਂ ਨੂੰ ਨਵੇਂ ਬਣੇ ਵਾਰਡਾਂ ਵਿਚ ਵੰਡ ਕੇ ਬੂਥ ਤੱਕ ਬਣਾ ਲਏ ਗਏ ਸਨ ਪਰ ਚੋਣ ਕਮਿਸ਼ਨਰ ਵੱਲੋਂ 25 ਦਸੰਬਰ ਤਕ ਬਣਾਈਆਂ ਗਈਆਂ ਕਰੀਬ 35 ਹਜ਼ਾਰ ਨਵੀਆਂ ਵੋਟਾਂ ਦਾ 13 ਜਨਵਰੀ ਤੱਕ ਨੋਟੀਫਿਕੇਸ਼ਨ ਨਾ ਹੋਣ ਕਾਰਨ ਅੱਗੇ ਦਾ ਕੰਮ ਲਟਕਿਆ ਹੋਇਆ ਸੀ, ਜਿਸ ਨੂੰ ਹੁਣ ਨਵੀਆਂ ਵੋਟਰ ਲਿਸਟ ਸਟੇਟ ਇਲੈਕਸ਼ਨ ਕਮਿਸ਼ਨਰ ਨੇ ਸਾਰੀ ਪ੍ਰਕਿਰਿਆ ਮੁਕੰਮਲ ਕਰਨ ਦੀ ਹਰੀ ਝੰਡੀ ਦਿੱਤੀ ਹੈ, ਜਿਸ ਵਿਚ ਵਿਧਾਨ ਸਭਾ ਚੋਣਾਂ ਲਈ ਇਕ ਜਨਵਰੀ ਤੱਕ ਬਣੀਆਂ ਵੋਟਾਂ ਨੂੰ ਆਧਾਰ ਬਣਾਉਣ ਲਈ ਕਿਹਾ ਗਿਆ ਹੈ।
ਵਿਆਹੁਤਾ ਨੇ ਸਹੁਰਿਆਂ 'ਤੇ ਲਾਇਆ ਜ਼ਹਿਰੀਲਾ ਪਦਾਰਥ ਪਿਲਾਉਣ ਦਾ ਦੋਸ਼
NEXT STORY