ਸਮਰਾਲਾ (ਵਿਪਨ): ਸਮਰਾਲਾ ਤੋਂ ਨੌਜਵਾਨ ਸਮਾਜਸੇਵੀ ਰਾਧੇ ਸ਼ਿਆਮ ਉਰਫ ਨਿਸ਼ੂ ਸ਼ਰਮਾ ਆਪਣੇ ਸੈਂਕੜੇ ਸਾਥੀਆਂ ਸਣੇ ਭਾਜਪਾ ਵਿਚ ਸ਼ਾਮਲ ਹੋਏ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਭਾਜਪਾ ਦੇ ਆਗੂ ਅਨਿਲ ਸਰੀਨ, ਸੁਰਜੀਤ ਕੁਮਾਰ ਜਿਆਣੀ, ਗੇਜਾ ਰਾਮ ਵਬਲਮਿਕ ਅਤੇ ਗਿਲਕੋ ਦੇ ਮਾਲਕ ਰਣਜੀਤ ਸਿੰਘ ਗਿੱਲ ਨੇ ਨਿਸ਼ੂ ਨੂੰ ਭਾਜਪਾ ਵਿਚ ਸ਼ਾਮਲ ਕਰਵਾਇਆ। ਇਸ ਦੌਰਾਨ ਭਾਜਪਾ ਦੀ ਲੋਕਲ ਲੀਡਰਸ਼ਿਪ ਮੌਜੂਦ ਰਹੀ, ਉੱਥੇ ਹੀ ਨਿਸ਼ੂ ਦੇ ਸੈਂਕੜੇ ਦੀ ਗਿਣਤੀ 'ਚ ਨੌਜਵਾਨ ਸਾਥੀਆਂ ਨੇ ਸਮਰਾਲਾ ਦੀ ਦਾਣਾ ਮੰਡੀ ਵਿਚ ਇਸ ਸਮਹਰੋਹ ਨੂੰ ਵੱਡੀ ਰੈਲੀ ਦਾ ਰੂਪ ਦੇ ਦਿੱਤਾ।
ਇਹ ਖ਼ਬਰ ਵੀ ਪੜ੍ਹੋ - Breaking News: ਹੜ੍ਹਾਂ ਵਿਚਾਲੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਇਸ ਦੌਰਾਨ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਵਿਚ ਭਾਜਪਾ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਪਹਿਲਾ ਰਾਜਪੁਰਾ ਅਤੇ ਹੁਣ ਸਮਰਾਲਾ ਵਿਖੇ ਨਿਸ਼ੂ ਸ਼ਰਮਾ ਵਰਗੇ ਨੌਜਵਾਨਾਂ ਦਾ ਸੈਂਕੜੇ ਸਾਥੀਆਂ ਨਾਲ ਸ਼ਾਮਲ ਹੋਣਾ ਪੰਜਾਬ ਵਿਚ ਭਾਜਪਾ ਲਈ ਵੱਡਾ ਹੁੰਗਾਰਾ ਹੈ। ਬਿੱਟੂ ਨੇ ਪੰਜਾਬ ਵਿਚ ਹੜ੍ਹ ਦੇ ਹਾਲਾਤਾਂ ਤੇ ਬੋਲਦਿਆਂ ਕਿਹਾ ਕਿ ਸਭ ਨੂੰ ਰਾਜਨੀਤੀ ਛੱਡ ਇਕੱਠੇ ਹੋ ਪ੍ਰਧਾਨ ਮੰਤਰੀ ਤੋਂ ਮਿਲਣ ਦਾ ਸਮਾਂ ਲੈ ਪੈਕੇਜ ਦੀ ਮੰਗ ਕਰਨ ਲਈ ਜਾਣਾ ਚਾਹੀਦਾ ਹੈ, ਅਸੀਂ ਵੀ ਨਾਲ ਚਲਾਂਗੇ। ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਪਾਣੀ 'ਤੇ ਰਾਜਨੀਤੀ ਕੀਤੀ ਅਤੇ ਹਰਿਆਣਾ ਨਾਲ ਹੀ ਰਿਸ਼ਤੇ ਖਰਾਬ ਕਰ ਦਿੱਤੇ, ਉਸੇ ਦਾ ਖਾਮਿਆਜ਼ਾ ਹੁਣ ਭੁਗਤ ਰਹੇ ਹਾਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਿੱਟੀ ਵੇਂਈ ਦਾ ਕਹਿਰ: ਪਾਣੀ 'ਚ ਡੁੱਬੀਆਂ ਕਈ-ਕਈ ਫੁੱਟ ਝੁੱਗੀਆਂ, ਫ਼ਸਲਾਂ ਤਬਾਹ
NEXT STORY