ਲੁਧਿਆਣਾ (ਰਾਜ): ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੂੰ ਪਾਕਿਸਤਾਨ ਤੋਂ ਜਾਨੋਂ ਮਾਰਨ ਦੀ ਸਨਸਨੀਖੇਜ਼ ਧਮਕੀ ਮਿਲੀ ਹੈ। ਮੁਲਜ਼ਮ ਨੇ ਵਿਦੇਸ਼ੀ ਨੰਬਰ ਤੋਂ ਵਟਸਐਪ 'ਤੇ ਬਾਕਾਇਦਾ ਵੁਆਇਸ ਮੈਸੇਜ ਭੇਜ ਕੇ ਬਿੱਟੂ ਨੂੰ ਧਮਕੀ ਦਿੱਤੀ ਹੈ। ਮੈਸੇਜ ਭੇਜਣ ਵਾਲੇ ਨੇ ਆਪਣਾ ਨਾਂ ਮਲਿਕ ਐਲੈਕਸ ਦੱਸਿਆ ਹੈ ਤੇ ਬਿੱਟੂ ਨੂੰ ਆਪਣੀ ਬਿਆਨਬਾਜ਼ੀ ਬੰਦ ਕਰਨ ਦੀ ਚੇਤਾਵਨੀ ਦਿੰਦਿਆਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।
ਧਮਕੀ ਭਰੇ ਇਸ ਸੁਨੇਹੇ ਵਿਚ ਇਹ ਵੀ ਆਖ਼ਿਆ ਗਿਆ ਹੈ ਕਿ ਅਗਲੇ 5, 10 ਜਾਂ 15 ਦਿਨਾਂ ਵਿਚ ਹਮਲਾ ਕੀਤਾ ਜਾਵੇਗਾ, ਜਿਸ ਵਿਚ ਬਿੱਟੂ ਦੇ ਨਾਲ ਰਹਿਣ ਵਾਲੇ ਗੰਨਮੈਨ ਤੇ ਹੋਰ ਸਾਥੀ ਵੀ ਨਹੀਂ ਬਚਣਗੇ। ਧਮਕੀ ਦੇਣ ਵਾਲੇ ਨੇ ਇਹ ਵੀ ਆਖਿਆ ਹੈ ਕਿ ਇਸ ਹਮਲੇ ਲਈ ਧਮਾਕਾਖੇਜ਼ ਸਮੱਗਰਰੀ ਦਾ 'ਕਿੱਲੋ ਵਾਲਾ ਡੱਬਾ' ਹੈ। ਇਸ ਧਮਕੀ ਮਗਰੋਂ ਸੁਰੱਖਿਆ ਏਜੰਸੀਆਂ, ਪੰਜਾਬ ਪੁਲਸ ਤੇ ਖ਼ੁਫ਼ੀਆ ਤੰਤਰ ਵੀ ਅਲਰਟ ਹੋ ਗਿਆ ਹੈ।
ਮੁੱਢਲੇ ਤੌਰ 'ਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਰਿਕਾਰਡਿੰਗ ਅਸਲ ਵਿਚ ਪਾਕਿਸਤਾਨ ਦੀ ਧਰਤੀ ਤੋਂ ਜੈਨਰੇਟ ਹੋਈ ਹੈ ਜਾਂ ਫ਼ਿਰ ਵਰਚੁਅਲ ਨੰਬਰ ਤੇ ਵੀਪੀਐੱਨ ਜ਼ਰੀਏ ਸੁਰੱਖਿਆ ਤੰਤਰ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਗੰਭੀਰ ਧਮਕੀ ਮਗਰੋਂ ਕੇਂਦਰੀ ਗ੍ਰਹਿ ਮੰਤਰਾਲਾ ਤੇ ਪੰਜਾਬ ਪੁਲਸ ਦੀ ਸੁਰੱਖਿਆ ਬ੍ਰਾਂਚ ਪੂਰੀ ਤਰ੍ਹਾਂ ਚੌਕੰਨੀ ਹੋ ਗਈ ਹੈ।
ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਇਕ ਕਿੱਲੋ ਹੈਰੋਇਨ ਤੇ ਡਰੋਨ ਬਰਾਮਦ
NEXT STORY