ਮਾਲੇਰਕੋਟਲਾ(ਮਹਿਬੂਬ)—ਪੰਜਾਬ ਦੀ ਲੋਕ ਨਿਰਮਾਣ ਅਤੇ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਤੇ ਸਥਾਨਕ ਵਿਧਾਇਕਾ ਰਜ਼ੀਆ ਸੁਲਤਾਨਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਮਾਲੇਰਕੋਟਲਾ ਦੀ ਜਨਤਾ ਦੀਆਂ ਉਮੀਦਾਂ ਉਹ ਹਰ ਕੀਮਤ 'ਤੇ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ । ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ 2 ਵੱਡੇ ਮਹਿਕਮੇ ਹਨ ਅਤੇ ਉਨ੍ਹਾਂ ਦੀ ਸਭ ਤੋਂ ਪਹਿਲਾਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮਾਲੇਰਕੋਟਲਾ ਨੂੰ ਇਨ੍ਹਾਂ ਮਹਿਕਮਿਆਂ ਤੋਂ ਜੋ ਫਾਇਦਾ ਮਿਲ ਸਕਦਾ ਹੈ, ਉਹ ਦਿੱਤਾ ਜਾਵੇ । ਰਜ਼ੀਆ ਸੁਲਤਾਨਾ ਨੇ ਕਿਹਾ ਕਿ ਭਾਵੇਂ ਲੰਘੇ ਸਾਲ 2017 ਵਿਚ ਅਕਾਲੀ ਸਰਕਾਰ ਵੱਲੋਂ ਖਾਲੀ ਕੀਤੇ ਖਜ਼ਾਨੇ ਕਾਰਨ ਬਹੁਤ ਕੁਝ ਨਹੀਂ ਹੋ ਸਕਿਆ ਪਰ 2018 ਦਾ ਸਾਲ ਉਨ੍ਹਾਂ ਦੇ ਮਹਿਕਮਿਆਂ ਦਾ ਅਹਿਮ ਸਾਲ ਹੋਵੇਗਾ । ਲੋਕ ਨਿਰਮਾਣ (ਭ ਅਤੇ ਮ) ਮਹਿਕਮੇ ਰਾਹੀਂ ਪੰਜਾਬ ਨੂੰ ਚਾਰ ਨਵੇਂ ਨੈਸ਼ਨਲ ਹਾਈਵੇਜ਼ ਦਿੱਤੇ ਜਾ ਰਹੇ ਹਨ ਅਤੇ ਇਨ੍ਹਾਂ ਚਾਰੇ ਨੈਸ਼ਨਲ ਹਾਈਵੇਜ਼ ਨੂੰ ਮਾਲੇਰਕੋਟਲਾ ਰਾਹੀਂ ਕੱਢਿਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦਾ ਹਲਕਾ ਤਰੱਕੀ ਕਰ ਸਕੇ ਅਤੇ ਰੁਜ਼ਗਾਰ ਦੇ ਸਾਧਨ ਪੈਦਾ ਹੋ ਸਕਣ । ਖੰਨਾ-ਮਾਲੇਰਕੋਟਲਾ-ਸਿਧਵਾਂ ਬੇਟ, ਦਿੱਲੀ–ਮਾਲੇਰਕੋਟਲਾ-ਕਟੜਾ ਨੂੰ ਐਕਸਪ੍ਰੈੱਸ ਹਾਈਵੇ, ਜਲੰਧਰ–ਮਾਲੇਰਕੋਟਲਾ-ਅਜਮੇਰ ਨੈਸ਼ਨਲ ਹਾਈਵੇ ਤੋਂ ਬਾਅਦ ਲੁਧਿਆਣਾ-ਮਾਲੇਰਕੋਟਲਾ-ਸੰਗਰੂਰ ਸਟੇਟ ਹਾਈਵੇ ਨੂੰ ਅਪਗਰੇਡ ਕਰ ਕੇ ਦਿੱਲੀ ਤੱਕ ਨੈਸ਼ਨਲ ਹਾਈਵੇ ਬਣਾਏ ਜਾ ਰਹੇ ਹਨ । ਉਨ੍ਹਾਂ ਜਰਗ ਚੌਕ ਵਿਚ ਲੱਗਦੇ ਜਾਮ ਨੂੰ ਦੇਖਦੇ ਹੋਏ ਕਿਹਾ ਕਿ ਉਨ੍ਹਾਂ ਉਥੇ ਪੁਲ ਉਸਾਰਨ ਦਾ ਫੈਸਲਾ ਕੀਤਾ ਅਤੇ ਅਪ੍ਰੈਲ ਦੇ ਸ਼ੁਰੂ ਵਿਚ ਹੀ 35 ਕਰੋੜ ਦੀ ਲਾਗਤ ਨਾਲ ਇਥੇ ਪੁਲ ਬਣਨਾ ਸ਼ੁਰੂ ਹੋ ਜਾਵੇਗਾ । ਉਨ੍ਹਾਂ ਕਿਹਾ ਕਿ ਸਮਾਜਕ ਸੁਰੱਖਿਆ ਵਿਚ ਖਾਸ ਤੌਰ 'ਤੇ ਪੈਨਸ਼ਨਾਂ ਆਉਂਦੀਆਂ ਹਨ, ਜੋ ਸਰਕਾਰ ਨੇ 500 ਤੋਂ ਵਧਾ ਕੇ 750 ਰੁਪਏ ਕਰ ਦਿੱਤੀ ਹੈ । ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਲਾਈਆਂ ਗਈਆਂ 19.80 ਲੱਖ ਪੈਨਸ਼ਨਾਂ ਵਿਚੋਂ 3.5 ਲੱਖ ਫਰਜ਼ੀ ਜਾਂ ਗਲਤ ਪਾਈਆਂ ਗਈਆਂ ਹਨ, ਜਿਨ੍ਹਾਂ ਨੂੰ ਕੱਟ ਦਿੱਤਾ ਗਿਆ ਹੈ ਅਤੇ ਹੁਣ 16.24 ਲੱਖ ਪੈਨਸ਼ਨਰ ਬਾਕੀ ਰਹਿ ਗਏ ਅਤੇ ਨਵੇਂ ਸਿਰੇ ਤੋਂ 90 ਹਜ਼ਾਰ ਲੋਕਾਂ ਦੀਆਂ ਪੈਨਸ਼ਨਾਂ ਲਾਈਆਂ ਗਈਆਂ ਹਨ।
ਭਾਰੀ ਬਹੁਮਤ ਦੇ ਬਾਵਜੂਦ 'ਬੇਭਰੋਸਗੀ' ਦੇ ਦੌਰ 'ਚੋਂ ਲੰਘ ਰਹੀ ਹੈ ਕਾਂਗਰਸ
NEXT STORY