ਤਰਨਤਾਰਨ, (ਰਮਨ, ਆਹਲੂਵਾਲੀਅਾ)- ਗੌਰਮਿੰਟ ਡਰੱਗ ਡੀ-ਅਡਿਕਸ਼ਨ ਅਤੇ ਰੀ-ਹੈਬਲੀਟੇਸ਼ਨ ਮੁਲਾਜ਼ਮ ਯੂਨੀਅਨ ਪੰਜਾਬ (ਰਜਿ) ਵੱਲੋਂ ਪੂਰੇ ਪੰਜਾਬ ਵਿਚ ਕਰਮਚਾਰੀਆਂ ਵੱਲੋਂ ਮੁਕੰਮਲ ਤੌਰ ’ਤੇ ਹਡ਼ਤਾਲ ਕੀਤੀ ਗਈ। ਜਿਸ ਸਬੰਧੀ ਜ਼ਿਲਾ ਤਰਨਤਾਰਨ ਦੇ ਸਮੂਹ ਮੁਲਜ਼ਮਾਂ ਵੱਲੋਂ ਮੁਡ਼ ਵਸੇਬਾ ਕੇਂਦਰ ਅਤੇ ਓ.ਓ.ਏ.ਟੀ ਸੈਂਟਰ ਠਰੂ ਵਿਖੇ ਮੁਲਾਜ਼ਮਾਂ ਵੱਲੋਂ ਆਪਣੀਅਾਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਜਿਸ ਦੇ ਤਹਿਤ ਜ਼ਿਲਾ ਤਰਨਤਾਰਨ ਦੇ ਸਾਰੇ ਨਸ਼ਾ ਛਡਾਊ ਕੇਂਦਰ ਅਤੇ ਓ. ਓ. ਏ. ਟੀ. ਸੈਂਟਰ ਮੁਕੰਮਲ ਤੌਰ ’ਤੇ ਬੰਦ ਕੀਤੇ ਗਏ। ਜਿਸ ਵਿਚ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ, ਡੀ.ਐੱਸ.ਪੀ ਸੁੱਚਾ ਸਿੰਘ, ਤਹਿਸੀਲਦਾਰ ਮੇਲਾ ਸਿੰਘ ਅਤੇ ਸਬ-ਇੰਸਪੈਕਟਰ ਹਰਮੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਦੀਆਂ ਮੰਗਾਂ ਸੁਣੀਆਂ ਅਤੇ ਜਲਦ ਹੀ ਸਰਕਾਰ ਵੱਲੋਂ ਪੂਰੀਆਂ ਕਰਵਾਉਣ ਦਾ ਵਿਸ਼ਵਾਸ ਦਿਵਾਇਆ।
ਜ਼ਿਲਾ ਪ੍ਰਧਾਨ ਰਾਜਵਿੰਦਰ ਸਿੰਘ ਵੱਲੋਂ ਮੰਗ ਪੱਤਰ ਦਿੰਦਿਅਾਂ ਇਹ ਵੀ ਕਿਹਾ ਗਿਆ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਤਾਂ ਸਾਰੇ ਮੁਲਾਜ਼ਮਾਂ ਦੀ ਹਡ਼ਤਾਲ ਇਸੇ ਤਰ੍ਹਾਂ ਹੀ ਅਣਮਿੱਥੇ ਸਮੇਂ ਲਈ ਜਾਰੀ ਰਹੇਗੀ। ਇਸ ਮੌਕੇ ਹਰਪਾਲ ਸਿੰਘ, ਕੁਲਬੀਰ ਸਿੰਘ, ਸ਼ਰਨਜੀਤ ਸਿੰਘ, ਰਘਬੀਰ ਸਿੰਘ, ਰਣਯੋਧ ਸਿੰਘ, ਇਕਬਾਲ ਸਿੰਘ, ਪਰਮਿੰਦਰ ਸਿੰਘ ਕੌਂਸਲਰ, ਜੋਤੀ ਕੌਂਸਲਰ, ਮੈਨੇਜਰ ਰਮਿੰਦਰਪਾਲ ਕੌਰ ਅਤੇ ਸਮੂਹ ਸਟਾਫ ਆਦਿ ਹਾਜ਼ਰ ਸੀ।
ਗੰਦਗੀ ਦੇ ਡੰਪ ਤੋਂ ਦੁਖੀ ਕਾਲੋਨੀ ਵਾਸੀਆਂ ਕੀਤਾ ਨਗਰ ਕੌਂਸਲ ਖਿਲਾਫ ਪ੍ਰਦਰਸ਼ਨ
NEXT STORY