ਨਵੀਂ ਦਿੱਲੀ— ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਬੁੱਧਵਾਰ 1 ਮਈ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ ਜਾ ਸਕਦਾ ਹੈ। ਇਸ ਮਾਮਲੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ 1 ਮਈ ਨੂੰ ਯੂ.ਐੱਨ. 'ਚ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨੇ ਜਾਣ ਸਬੰਧੀ ਚੀਨ ਦਾ ਰਵੱਈਆ ਬਦਲ ਸਕਦਾ ਹੈ। ਜੇ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ ਜਾਂਦਾ ਹੈ ਤਾਂ ਇਹ ਨਰਿੰਦਰ ਮੋਦੀ ਸਰਕਾਰ ਵੀ ਵੱਡੀ ਡਿਪਲੋਮੈਟਿਕ ਜਿੱਤ ਹੋ ਸਕਦੀ ਹੈ ਕਿਉਂਕਿ 14 ਫਰਵਰੀ ਨੂੰ ਪੁਲਵਾਮਾ ਦੇ ਹਮਲੇ ਪਿੱਛੋਂ ਮਸੂਦ ਨੂੰ ਕੌਮਾਂਤਰੀ ਅੱਤਵਾਦੀ ਕਰਾਰ ਦਿੱਤੇ ਜਾਣ ਲਈ ਸਮੁੱਚੀ ਦੁਨੀਆ ਦੇ ਦੇਸ਼ਾਂ ਦੀ ਭਾਰਤ ਸਰਕਾਰ ਨੂੰ ਹਮਾਇਤ ਹਾਸਲ ਹੋਈ ਸੀ।
ਸਮੁੰਦਰੀ ਤੂਫਾਨ ਫੈਨੀ ਅੱਜ ਓਡਿਸ਼ਾ 'ਚ ਮਚਾ ਸਕਦੈ ਤਬਾਹੀ
ਸਮੁੰਦਰੀ ਤੂਫਾਨ ਫੈਨੀ ਦੇ ਬੁੱਧਵਾਰ ਓਡਿਸ਼ਾ 'ਚ ਭਿਆਨਕ ਰੂਪ ਧਾਰਨ ਕਰ ਜਾਣ ਦੀ ਸੰਭਾਵਨਾ ਹੈ। ਬੁੱਧਵਾਰ ਸਵੇਰ ਵੇਲੇ ਤਕ ਇਹ ਓਡਿਸ਼ਾ ਪਹੁੰਚ ਜਾਏਗਾ। ਓਡਿਸ਼ਾ ਦੇ ਪੁਰੀ ਸ਼ਹਿਰ ਤੋਂ 830 ਕਿਲੋਮੀਟਰ ਦੂਰ ਦੱਖਣ ਵਲ ਇਹ ਤੂਫਾਨ ਮੰਗਲਵਾਰ ਰਾਤ ਤਕ ਪਹੁੰਚ ਗਿਆ ਸੀ। ਬੁੱਧਵਾਰ ਸ਼ਾਮ ਤਕ ਇਹ ਉੱਤਰ-ਪੁਰਬ ਦਿਸ਼ਾ ਵਲ ਹੋਰ ਅੱਗੇ ਵਧੇਗਾ।
ਪੀ.ਐੱਮ. ਮੋਦੀ ਅੱਜ ਇਟਾਰਸੀ 'ਚ ਕਰਨਗੇ ਸੰਬੋਧਿਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੱਧ ਪ੍ਰਦੇਸ਼ ਦੇ ਇਟਾਰਸੀ 'ਚ ਇਕ ਆਮ ਸਭਾ ਨੂੰ ਸੰਬੋਧਿਤ ਕਰਨਗੇ। ਪ੍ਰਦੇਸ਼ ਭਾਜਪਾ ਦੇ ਮੀਡੀਆ ਇੰਚਾਰਜ ਲੋਕੇਂਦਰ ਪਾਰਾਸ਼ਰ ਨੇ ਦੱਸਿਆ ਕਿ ਪੀ.ਐੱਮ. ਮੋਦੀ ਅੱਜ ਦੁਪਹਿਰ 3 ਵਜੇ ਹੋਸ਼ੰਗਾਬਾਦ ਜ਼ਿਲੇ 'ਚ ਇਟਾਰਸੀ ਦੇ ਰੇਲਵੇ ਗ੍ਰਾਉਂਡ 'ਚ ਇਕ ਸਭਾ ਨੂੰ ਸੰਬੋਧਿਤ ਕਰਨਗੇ।
ਅੱਜ ਤੋਂ ਬਦਲ ਜਾਣਗੇ ਐੱਸ.ਬੀ.ਆਈ. ਦੇ ਨਿਯਮ
ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ 'ਚ 1 ਮਈ ਤੋਂ ਕੁਝ ਨਿਯਮ ਬਦਲ ਰਹੇ ਹਨ। ਨਵੇਂ ਨਿਯਮ ਦੇ ਲਾਗੂ ਹੁੰਦਿਆਂ ਹੀ ਕਰੋੜਾਂ ਗਾਹਕਾਂ ਨੂੰ ਇਸ ਦਾ ਫਾਇਦਾ ਮਿਲ ਸਕਦਾ ਹੈ। ਦਰਅਸਲ ਐੱਸ.ਬੀ.ਆਈ. ਨੇ ਆਪਣੇ ਲੋਨ ਤੇ ਡਿਪਾਜ਼ਿਟ ਰੇਟ ਨੂੰ ਸਿੱਧੇ ਆਰ.ਬੀ.ਆਈ. ਦੇ ਰੇਪੋ ਰੇਟ ਨਾਲ ਜੋੜ ਦਿੱਤਾ ਹੈ।
ਹਨੀਪ੍ਰੀਤ ਦੀ ਪਟੀਸ਼ਨ 'ਤੇ ਸੁਣਵਾਈ ਅੱਜ
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਮੁੰਹ ਬੋਲੀ ਧੀ ਹਨੀਪ੍ਰੀਤ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ 'ਤੇ ਅੱਜ ਸੁਣਵਾਈ ਹੋਵੇਹੀ। ਹਨੀਪ੍ਰੀਤ ਨੇ ਪਟੀਸ਼ਨ 'ਚ ਦਲੀਲ ਦਿੱਤੀ ਹੈ ਕਿ ਪੰਚਕੂਲਾ ਹਿੰਸਾ 'ਚ ਉਸ ਦੀ ਭੂਮਿਕਾ ਨਹੀਂ ਸੀ।
ਪੱਛਮੀ ਬੰਗਾਲ ਦੌਰੇ 'ਤੇ ਅਮਿਤ ਸ਼ਾਹ
ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਪੱਛਮੀ ਬੰਗਾਲ ਦੌਰੇ 'ਤੇ ਰਹਿਣਗੇ। ਇਥੇ ਉਹ ਚਾਰ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਸ਼ਾਹ ਸਵੇਰੇ 10.45 ਵਜੇ ਪਰਗਨਾ ਜ਼ਿਲੇ 'ਚ ਜਨ ਸਭਾ ਕਰਨਗੇ। ਇਸ ਤੋਂ ਬਾਅਦ ਉਹ ਹਾਵੜਾ 'ਚ ਰੈਲੀ ਨੂੰ ਸੰਬੋਧਿਤ ਕਰਨਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਦਿੱਲੀ ਕੈਪੀਟਲਸ ਬਨਾਮ ਚੇਨਈ ਸੁਪਰ ਕਿੰਗਜ਼ (ਆਈ. ਪੀ. ਐੱਲ. ਸੀਜ਼ਨ-12)
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਕ੍ਰਿਕਟ : ਰਾਇਲ ਲੰਡਨ ਵਨ ਡੇ ਕੱਪ-2019
ਫੁੱਟਬਾਲ : ਯੂ. ਈ. ਐੱਫ. ਏ. ਚੈਂਪੀਅਨਸ ਲੀਗ-2018/19
ਅਗਲੇ 36 ਘੰਟੇ ਪੰਜਾਬ ਦੇ ਕਿਸਾਨਾਂ ਲਈ ਚਿੰਤਾ ਵਾਲੇ
NEXT STORY