ਨਵੀਂ ਦਿੱਲੀ (ਵੈਬ ਡੈਸਕ) — ਭਾਰਤੀ ਜਨਤਾ ਪਾਰਟੀ ਅੱਜ ਮਮਤਾ ਬੈਨਰਜੀ ਖਿਲਾਫ ਜੰਤਰ-ਮੰਤਰ 'ਤੇ ਧਰਨਾ ਪ੍ਰਦਰਸ਼ਨ ਕਰੇਗੀ। ਹਾਲ ਹੀ 'ਚ ਪੱਛਮੀ ਬੰਗਾਲ 'ਚ ਭਾਜਪਾ ਨੇਤਾਵਾਂ 'ਤੇ ਵਧਦੇ ਹਮਲੇ ਤੋਂ ਬਾਅਦ ਬੀਜੇਪੀ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਪੱਛਮੀ ਬੰਗਾਲ 'ਚ ਵਾਧੂ ਕੇਂਦਰੀ ਬਲ ਦੀ ਤਾਇਨਾਤੀ ਕੀਤੀ ਜਾਵੇ। ਉਥੇ ਮੰਗਲਵਾਰ ਨੂੰ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਵੀ ਕਈ ਥਾਵਾਂ 'ਤੇ ਅੱਗ ਲੱਗਣ ਦੀ ਖਬਰ ਸਾਹਮਣੇ ਆਈ।
ਤਿੰਨ ਸੂਬਿਆਂ ਦੇ ਦੌਰੇ 'ਤੇ ਪੀ.ਐੱਮ. ਮੋਦੀ
ਪ੍ਰਧਾਨ ਮੰਤਰੀ ਮੋਦੀ ਅੱਜ ਬਿਹਾਰ, ਝਾਰਖੰਡ ਤੇ ਪੱਛਮੀ ਬੰਗਾਲ ਦੇ ਦੌਰੇ 'ਤੇ ਰਹਿਣਗੇ। ਉਹ ਇਥੇ ਚਾਰ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਸਵੇਰੇ ਕਰੀਬ ਸਾਢੇ 10 ਵਜੇ ਬਿਹਾਰ ਦੇ ਪਾਲੀਗੰਜ 'ਚ ਚੋਣ ਰੈਲੀ ਕਰਨਗੇ। ਇਸ ਤੋਂ ਬਾਅਦ ਉਹ ਗੁਆਂਢੀ ਸੂਬਾ ਝਾਰਖੰਡ ਦੇ ਦੇਵਘਰ 'ਚ ਦੁਪਹਿਰ 12:45 ਵਜੇ ਚੋਣ ਜਨਸਭਾ ਕਰਨਗੇ। ਪੀ.ਐੱਮ. ਦੁਪਹਿਰ 3.25 ਵਜੇ ਪੱਛਮੀ ਬੰਗਾਲ ਦੇ ਬਸ਼ੀਰਘਾਟ 'ਚ ਅਤੇ ਸ਼ਾਮ ਪੰਜ ਵਜੇ ਡਾਇਮੰਡ ਹਾਰਬਰ 'ਚ ਚੋਣ ਸਭਾ ਕਰਨਗੇ।
ਮੱਧ ਪ੍ਰਦੇਸ਼ ਦੌਰੇ 'ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਅੱਜ ਮੱਧ ਪ੍ਰਦੇਸ਼ ਦੌਰੇ 'ਤੇ ਰਹਿਣਗੇ। ਇਥੇ ਉਹ ਦੋ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਸ਼ਾਹ ਸਵੇਰੇ ਸਾਢੇ 11 ਵਜੇ ਧਾਰ ਦੇ ਮਨਾਵਰ 'ਚ ਚੋਣ ਜਨ ਸਭਾ ਕਰਨਗੇ। ਇਸ ਤੋਂ ਇਲਾਵਾ ਉਹ ਦੁਪਹਿਰ ਕਰੀਬ ਡੇਢ ਵਜੇ ਅਲੀਰਾਜਪੁਰ 'ਚ ਰੈਲੀ ਕਰਨਗੇ।
ਵਾਰਾਣਸੀ 'ਚ ਰੋਡ ਸ਼ੋਅ ਕਰਨਗੀ ਪ੍ਰਿਅੰਕਾ ਗਾਂਧੀ
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ 'ਚ ਇਕ ਰੋਡ ਸ਼ੋਅ ਕਰਨਗੀ। ਕਰੀਬ ਤਿੰਨ ਹਫਤੇ ਪਹਿਲਾਂ ਆਪਣੀ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਮੋਦੀ ਨੇ ਇਥੇ ਰੋਡ ਸ਼ੋਅ ਕੀਤਾ ਸੀ। ਕਾਂਗਰਸ ਨੇਤਾਵਾਂ ਨੇ ਦੱਸਿਆ ਕਿ ਪਾਰਟੀ ਦੀ ਸਥਾਨਕ ਇਕਾਈ ਨੇ ਪ੍ਰਿਅੰਕਾ ਦੇ ਰੋਡ ਸ਼ੋਅ 'ਚ ਭੀੜ ਇਕੱਠੀ ਕਰਨ ਲਈ ਵਿਆਪਕ ਯੋਜਨਾ ਬਣਾਈ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਟੀ-20 ਮੁੰਬਈ ਲੀਗ-2019
ਕ੍ਰਿਕਟ : ਸੌਰਾਸ਼ਟਰ ਪ੍ਰੀਮੀਅਰ ਲੀਗ-2019
ਫੁੱਟਬਾਲ : ਯੂ. ਈ. ਐੱਫ. ਯੂਰੋਪਾ ਲੀਗ-2018/19
ਗੰਨਮੈਨ ਨੇ ਆਪਣੇ ਹੀ ਬੈਂਕ ਦੇ ਮੈਨੇਜਰ ਅਤੇ ਡਿਪਟੀ ਮੈਨੇਜਰ 'ਤੇ ਚਲਾਈ ਗੋਲੀ
NEXT STORY