ਨਵੀਂ ਦਿੱਲੀ— ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁੰਹਮਦ ਬਿਨ ਸਲਮਾਨ ਅੱਜ ਭਾਰਤ ਦੌਰੇ 'ਤੇ ਆ ਰਹੇ ਹਨ। ਪ੍ਰਿੰਸ ਸਲਮਾਨ ਦਾ ਇਹ ਪਹਿਲਾ ਭਾਰਤੀ ਦੌਰਾ ਹੈ ਆਪਣੀ ਯਾਤਰਾ ਦੌਰਾਨ ਉਹ ਭਾਰਤ ਤੇ ਸਾਊਦੀ ਅਰਬ 5 ਐੱਮ.ਓ.ਯੂ. 'ਤੇ ਦਸਤਖਤ ਕਰ ਸਕਦੇ ਹਨ। ਉਥੇ ਹੀ ਰਣਨੀਤਕ ਸਾਂਝੇਦਾਰੀ ਪ੍ਰੀਸ਼ਦ ਬਣਾਉਣ ਦੇ ਤੌਰ ਤਰੀਕਿਆਂ 'ਤੇ ਵੀ ਕੰਮ ਕੀਤਾ ਜਾਵੇਗਾ। ਨਾਲ ਹੀ ਭਾਰਤ ਤੇ ਸਾਊਦੀ ਅਰਬ ਰੱਖਿਆ ਸਹਿਯੋਗ ਨੂੰ ਡੂੰਘਾ ਕਰਨ ਤੇ ਸੰਯੁਕਤ ਨੇਵੀ ਫੌਜ ਅਭਿਆਸ ਜਲਦ ਆਯੋਜਿਤ ਕਰਨਗੇ।
ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਅੱਜ
ਸਤਿਗੁਰੂ ਰਵਿਦਾਸ ਜੀ ਮਹਾਰਾਜ਼ ਦਾ ਪ੍ਰਕਾਸ਼ ਦਿਹਾੜਾ ਅੱਜ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਰਾਗੀ ਢਾਡੀ ਜਥੇ ਆਈਆਂ ਸੰਗਤਾਂ ਨੂੰ ਸ਼੍ਰੀ ਗੁਰੁ ਰਵਿਦਾਸ ਜੀ ਦੀ ਮਹਿਮਾ ਸੁਣਾ ਕੇ ਨਿਹਾਲ ਕਰਨਗੇ। ਗੁਰੁ ਦਾ ਲੰਗਰ ਅਤੁੱਟ ਵਰਤੇਗਾ।
ਪੀ.ਐੱਮ. ਮੋਦੀ ਅੱਜ ਵਾਰਾਣਸੀ 'ਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰੀਬ ਸਾਢੇ 10 ਵਜੇ ਆਪਣੇ ਸੰਸਦੀ ਖੇਤਰ ਵਾਰਾਣਸੀ ਆਉਣਗੇ। ਇਥੇ ਉਹ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਧਰ ਰੱਖਣਗੇ ਤੇ ਨਾਲ ਹੀ ਉਹ ਓਢੇ ਪਿੰਡ 'ਚ ਸਭਾ ਨੂੰ ਸੰਬੋਧਿਤ ਕਰਨਗੇ।
ਰਾਬਰਟ ਵਾਡਰਾ ਅੱਜ ਈ.ਡੀ. ਸਾਹਮਣੇ ਹੋਣਗੇ ਪੇਸ਼
ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਰਾਬਰਟ ਵਾਡਰਾ ਤੋਂ ਅੱਜ ਫਿਰ ਪੁੱਛਗਿੱਛ ਕਰੇਗਾ। ਈ.ਡੀ. ਦੀ ਟੀਮ ਨੇ ਪੁੱਛਗਿੱਛ ਲਈ ਰਾਬਰਟ ਵਾਡਰਾ ਨੂੰ ਨੋਟਿਸ ਭੇਜਿਆ ਹੈ। ਨਵੀਂ ਦਿੱਲੀ ਦੇ ਜਾਮਨਗਰ ਹਾਊਸ ਸਥਿਤ ਈ.ਡੀ. ਦੇ ਦਫਤਰ 'ਚ ਰਾਬਰਟ ਵਾਡਰਾ ਤੋਂ ਪੁੱਛਗਿੱਛ ਕੀਤੀ ਜਾਵੇਗੀ। ਈ.ਡੀ. ਨੇ ਮਨੀ ਲਾਂਡਰਿੰਗ ਦੇ ਦੋਸ਼ 'ਚ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਹੈ। ਆਰਮਜ਼ ਐਕਟ ਸੰਜੈ ਭੰਡਾਰੀ ਨਾਲ ਕਾਰੋਬਾਰੀ ਰਿਸ਼ਤੇ ਤੇ ਉਸ ਨਾਲ ਮਿਲੇ ਲਾਭ ਦੇ ਮਸਲੇ 'ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।
ਬੀਜੇਪੀ ਅੱਜ ਕਰ ਸਕਦੀ ਹੈ AIMDK ਨਾਲ ਗਠਜੋੜ ਦਾ ਐਲਾਨ
ਦੱਖਣੀ ਭਾਰਤ 'ਚ ਸਿਆਸੀ ਵਜ਼ੂਦ ਲੱਭ ਰਹੀ ਭਾਰਤੀ ਜਨਤਾ ਪਾਰਟੀ ਨੂੰ ਏ.ਆਈ.ਐੱਮ.ਡੀ.ਕੇ. ਦਾ ਸਾਥ ਮਿਲ ਸਕਦਾ ਹੈ। ਲੋਕ ਸਭਾ ਚੋਣ ਲਈ ਬੀਜੇਪੀ ਤੇ ਏ.ਆਈ.ਐਮ.ਡੀ.ਕੇ. ਅੱਜ ਗਠਜੋੜ ਦਾ ਐਲਾਨ ਕਰ ਸਕਦੀ ਹੈ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਤੇ ਤਾਮਿਲਨਾਡੂ ਬੀਜੇਪੀ ਦੇ ਇੰਚਾਰਜ ਪਿਊਸ਼ ਗੋਇਲ ਅੱਜ ਚੇਨਈ ਪਹੁੰਚਣਗੇ। ਜਿਥੇ ਉਹ ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਾਮੀ ਤੇ ਉਪ ਮੁੱਖ ਮੰਤਰੀ ਪੰਨੀਰਸੇਲਵਮ ਨਾਲ ਮੁਲਾਕਾਤ ਕਰਨਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਫੁੱਟਬਾਲ : ਸਿਰੀ-ਏ ਫੁੱਟਬਾਲ ਟੂਰਨਾਮੈਂਟ-2018/19
ਪ੍ਰੋ ਵਾਲੀਬਾਲ ਲੀਗ-2019
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ-2018/19
2 ਦਿਨਾਂ ’ਚ ਉਜੜਿਆ ਅਟਾਰੀ ਬਾਰਡਰ, ਅੰਮ੍ਰਿਤਸਰ ਦੇ ਵਪਾਰੀਆਂ ਦਾ ਪਾਕਿ ਵਿਚ ਫਸਿਆ 15 ਕਰੋੜ
NEXT STORY