ਨਵੀਂ ਦਿੱਲੀ/ਜਲੰਧਰ— ਮੁਸਲਿਮ ਔਰਤਾਂ ਨੂੰ ਨਿਆਂ ਦਿਵਾਉਣ ਲਈ ਮੋਦੀ ਸਰਕਾਰ ਵੱਲੋਂ ਲਿਆਂਦਾ ਗਿਆ ਤਿੰਨ ਤਲਾਕ ਬਿੱਲ ਅੱਜ ਰਾਜ ਸਭਾ 'ਚ ਪੇਸ਼ ਹੋਵੇਗਾ। ਇਸ ਤੋਂ ਪਹਿਲਾਂ ਤਿੰਨ ਤਲਾਕ ਬਿੱਲ ਸੋਮਵਾਰ ਨੂੰ ਰਾਜ ਸਭਾ 'ਚ ਪੇਸ਼ ਹੋਇਆ ਸੀ ਪਰ ਵਿਰੋਧੀ ਧਿਰ ਦੇ ਲਗਾਤਾਰ ਹੰਗਾਮੇ ਦੇ ਚੱਲਦੇ ਕਾਰਵਾਈ ਟਾਲ ਦਿੱਤੀ ਗਈ ਸੀ। ਉਥੇ ਹੀ ਵਿਰੋਧੀ ਧਿਰ ਇਸ ਬਿੱਲ ਨੂੰ ਪਹਿਲਾਂ ਸਲੈਕਟ ਕਮੇਟੀ ਕੋਲ ਭੇਜਣ ਦੀ ਮੰਗ ਕਰ ਰਹੀ ਹੈ।
ਲੋਕ ਸਭਾ 'ਚ ਰਾਫੇਲ ਮੁੱਦੇ 'ਤੇ ਹੋਵੇਗੀ ਚਰਚਾ
ਲੋਕ ਸਭਾ 'ਚ ਅੱਜ ਫਿਰ ਕਾਂਗਰਸ ਪਾਰਟੀ ਰਾਫੇਲ ਸੌਦੇ ਦਾ ਮੁੱਦਾ ਚੁੱਕੇਗੀ ਤੇ ਇਕ ਵਾਰ ਫਿਰ ਇਸ ਤੇ ਬਹਿਸ ਹੋਵੇਗੀ। ਸਰਕਾਰ ਪਹਿਲਾਂ ਤੋਂ ਹੀ ਇਸ ਮੁੱਦੇ 'ਤੇ ਚਰਚਾ ਕਰਨ ਲਈ ਕਹਿ ਰਹੀ ਹੈ ਪਰ ਕਾਂਗਰਸ ਪਾਰਟੀ ਵਾਰ-ਵਾਰ 'ਝੂਠ' ਬੋਲ ਕੇ ਚਰਚਾ ਤੋਂ ਬੱਚਦੀ ਰਹੀ ਹੈ।
ਰਾਜ ਸਭਾ 'ਚ ਕਿਸਾਨਾਂ ਦੇ ਮੱਦੇ 'ਤੇ ਹੋਵੇਗੀ ਚਰਚਾ
ਰਾਜ ਸਭਾ 'ਚ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਬਹਿਸ ਹੋਵੇਗੀ। ਇਸ ਦੇ ਲਈ ਸਰਕਾਰ ਤੇ ਵਿਰੋਧੀ ਧਿਰ ਦੋਵੇਂ ਬਹਿਸ ਨੂੰ ਲੈ ਕੇ ਸਹਿਮਤ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਤਿੰਨ ਤਲਾਕ ਬਿੱਲ ਵੀ ਅੱਜ ਰਾਜ ਸਭਾ 'ਚ ਪੇਸ਼ ਹੋਵੇਗਾ।
ਸਰਕਾਰ ਦੇ ਹਲਫਨਾਮੇ 'ਤੇ ਸੁਪਰੀਮ ਕੋਰਟ ਕਰੇਗਾ ਸੁਣਵਾਈ
ਸ਼ੀਤਕਾਲੀਨ ਛੁੱਟੀ ਤੋਂ ਬਾਅਦ ਇਕ ਵਾਰ ਫਿਰ ਸੁਪਰੀਮ ਕੋਰਟ ਦੇ ਦਰਵਾਜੇ ਅੱਜ ਤੋਂ ਖੁੱਲ੍ਹ ਜਾਣਗੇ। ਦੱਸਣਯੋਗ ਹੈ ਕਿ ਪਿਛੇਲ 15 ਦਿਨਾਂ ਤੋਂ ਸੁਪਰੀਮ ਕੋਰਟ ਦੇ ਮੁੱਖ ਜੱਜ ਸਣੇ ਸਾਰੇ ਜੱਜ ਸ਼ੀਤਕਾਲੀਨ ਛੁੱਟੀ 'ਤੇ ਸਨ। ਰਾਫੇਲ ਡੀਲ 'ਚ ਸਰਕਾਰ ਵੱਲੋਂ ਹਲਫਨਾਮੇ 'ਤੇ ਅੱਜ ਸੁਪਰੀਮ ਕੋਰਟ ਸੁਣਵਾਈ ਕਰ ਸਕਦਾ ਹੈ।
ਪੰਚਾਇਤੀ ਚੋਣਾਂ : 14 ਥਾਵਾਂ 'ਤੇ ਮੁੜ ਪੈਣਗੀਆਂ ਵੋਟਾਂ
ਪੰਜਾਬ ਪੰਚਾਇਤੀ ਚੋਣਾਂ 'ਚ ਅਨਿਯਮਿਤਤਾ ਕਾਰਨ 8 ਜ਼ਿਲਿਆਂ ਦੇ 14 ਥਾਵਾਂ 'ਤੇ ਅੱਜ ਦੁਬਾਰਾ ਵੋਟਿੰਗ ਹੋਵੇਗੀ। ਇਨ੍ਹਾਂ ਮਤਦਾਨ ਕੇਂਦਰਾਂ 'ਤੇ ਗੜਬੜੀ ਦੀ ਸ਼ਿਕਾਇਤ ਮਿਲੀ ਸੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਟੈਨਿਸ : ਟਾਟਾ ਓਪਨ ਮਹਾਰਾਸ਼ਟਰ ਟੈਨਿਸ ਟੂਰਨਾਮੈਂਟ
ਬੈਡਮਿੰਟਨ : ਪ੍ਰੀਮੀਅਰ ਬੈਡਮਿੰਟਨ ਲੀਗ-2018
ਸੱਸ ਤੇ ਜੇਠਾਣੀ ਨੂੰ ਹਰਾ ਕੇ ਨਿੱਕੀ ਨੂੰਹ ਬਣੀ ਸਰਪੰਚ (ਦੇਖੋ 22 ਜ਼ਿਲਿਆਂ ਦੀਆ ਖਾਸ ਖਬਰਾਂ)
NEXT STORY