ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਫਿਟ ਇੰਡੀਆ ਮੂਵਮੈਂਟ ਦੀ ਸ਼ੁਰੂਆਤ ਕਰਨਗੇ। ਇਸ ਦਾ ਇਰਾਦਾ ਦੇਸ਼ ਦੇ ਨਾਗਰਿਕਾਂ ਤੇ ਵਿਸ਼ੇਸ਼ ਰੂਪ ਨਾਲ ਵਿਦਿਆਰਥੀਆਂ ਦੇ ਰੋਜ਼ਾਨਾ ਜੀਵਨ ’ਚ ਸ਼ਰੀਰਕ ਸਰਗਰਮੀਆਂ/ਖੇਡ ਨੂੰ ਵਿਕਸਿਤ ਕਰਨਾ ਹੈ। ਇਹ ਪ੍ਰੋਗਰਾਮ ਦੂਰਦਰਸ਼ਨ ’ਤੇ ਲਾਈਵ ਦਿਖਾਇਆ ਜਾਵੇਗਾ। ਫਿਟ ਇੰਡੀਆ ਪ੍ਰੋਗਰਾਮ ਨੂੰ ਦੇਸ਼ਭਰ ਦੇ ਕਾਲਜਾਂ ਤੇ ਯੂਨੀਵਰਸਿਟੀਆਂ ’ਚ ਵੀ ਵੱਡੀ ਸਕ੍ਰੀਨ ’ਤੇ ਲਾਈਵ ਟੈਲੀਕਾਸਟ ਕੀਤਾ ਜਾਵੇਗਾ।
ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਲੱਦਾਖ ਦੌਰੇ ’ਤੇ
ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਇਕ ਦਿਨਾਂ ਲੱਦਾਖ ਦੌਰੇ ’ਤੇ ਵੀਰਵਾਰ ਨੂੰ ਲੇਹ ਜਾਣਗੇ। ਜੰਮੂ ਕਸ਼ਮੀਰ ਤੋਂ ਧਾਰਾ 370 ਦੇ ਹਟਣ ਤੇ ਲੱਦਾਖ ਨੂੰ ਕੇਂਦਰ ਸ਼ਾਸਿਤ ਐਲਾਨ ਕਰਨ ਤੋਂ ਬਾਅਦ ਇਹ ਰੱਖਿਆ ਮੰਤਰੀ ਦਾ ਪਹਿਲਾ ਲੱਦਾਖ ਦੌਰਾ ਹੋਵੇਗਾ। ਰਾਜਨਾਥ ਸਿੰਘ ਡੀ.ਆਰ.ਡੀ.ਓ. ਦੇ ਹਾਈ ਆਲਟੇਟਿੳੂਡ ਰਿਸਰਚ ਇੰਸਟੀਚਿੳੂਟ ਦਾ ਉਦਘਾਟਨ ਕਰਣਗੇ। ਉਹ ਇਥੇ ਵਿਗਿਆਨ ਮੇਲੇ ਦਾ ਉਦਘਾਟਨ ਕਰਣਗੇ।
ਸੀ.ਆਰ.ਪੀ.ਐੱਫ. ਅੱਤਵਾਦੀ ਹਮਲੇ ’ਚ ਅੱਜ ਹੋਵੇਗੀ ਸੁਣਵਾਈ
ਸੀ.ਆਰ.ਪੀ.ਐੱਫ. ਗਰੁੱਪ ਕੇਂਦਰ ’ਤੇ ਅੱਤਵਾਦੀ ਹਮਲੇ ਦੇ ਦੋਸ਼ੀਆਂ ਦੀ ਕੋਰਟ ’ਚ ਪੇਸ਼ੀ ਤੇ ਸੁਣਵਾਈ ਦੀ ਪ੍ਰਕਿਰਿਆ ਨੂੰ ਤੇਜ ਕਰ ਦਿੱਤਾ ਗਿਆ ਹੈ। ਲਗਾਤਾਰ ਦੋ ਦਿਨ ਸੁਣਵਾਈ ਤੋਂ ਬਾਅਦ ਇਕ ਦਿਨ ਦੇ ਅੰਤਰਾਲ ’ਤੇ ਵੀਰਵਾਰ ਨੂੰ ਕੋਰਟ ਫਿਰ ਇਸ ਮਾਮਲੇ ’ਚ ਸੁਣਵਾਈ ਕਰੇਗਾ। ਜਿਸ ਨਾਲ ਇਸ ਮਾਮਲੇ ’ਚ ਜਲਦ ਫੈਸਲਾ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। 31 ਦਸੰਬਰ 2007 ਨੂੰ ਹੋਏ ਅੱਤਵਾਦੀ ਹਮਲੇ ਦੇ ਮਾਮਲੇ ਦੀ ਸੁਣਵਾਈ ਇਨ੍ਹਾਂ ਦਿਨੀਂ ਕੋਰਟ ’ਚ ਚੱਲ ਰਹੀ ਹੈ।
ਆਜ਼ਮ ਖਾਨ ਦੀ ਪਟੀਸ਼ਨ ’ਤੇ ਅੱਜ ਹੋਵੇਗੀ ਸੁਣਵਾਈ
ਇਲਾਹਾਬਾਦ ਹਾਈ ਕੋਰਟ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਆਜ਼ਮ ਖਾਨ ਵੱਲੋਂ ਦਾਇਰ ਇਕ ਰਿੱਟ ’ਤੇ ਸੁਣਵਾਈ ਲਈ 29 ਅਗਸਤ ਦੀ ਤਰੀਕ ਤੈਅ ਕੀਤੀ। ਖਾਨ ਨੇ 13 ਜੁਲਾਈ ਤੋਂ 20 ਜੁਲਾਈ ਵਿਚਾਲੇ ਆਪਣੇ ਖਿਲਾਫ ਦਰਜ ਕਰਵਾਈ ਗਈ ਵੱਖ-ਵੱਖ ਐੱਫ.ਆਈ.ਆਰ. ਰੱਦ ਕਰਨ ਲਈ ਇਹ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ’ਚ ਦੋਸ਼ ਲਗਾਇਆ ਗਿਆ ਹੈ ਕਿ ਰਾਮਪੁਰ ਦੇ ਜ਼ਿਲਾ ਪ੍ਰਸ਼ਾਸਨ ਦੇ ਇਸ਼ਾਰੇ ’ਤੇ ਆਜ਼ਮ ਖਾਨ ਖਿਲਾਫ 13 ਜੁਲਾਈ ਤੋਂ 20 ਜੁਲਾਈ ਵਿਚਾਲੇ 26 ਐੱਫ.ਆਈ.ਆਰ. ਤੇ 3 ਅਗਸਤ ਨੂੰ ਇਕ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ।
ਅਮਿਤ ਸ਼ਾਹ ਅਹਿਮਦਾਬਾਦ ’ਚ ਕਈ ਪ੍ਰੋਜੈਕਟ ਦਾ ਕਰਨਗੇ ਉਦਘਾਟਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀਰਵਾਰ ਨੂੰ ਗੁਜਰਾਤ ਦੌਰੇ ’ਤੇ ਜਾਣਗੇ। ਗ੍ਰਹਿ ਮੰਤਰੀ ਸਾਇੰਸ ਸਿਟੀ ’ਚ ਅਹਿਮਦਾਬਾਦ ਨਗਰ ਨਿਗਮ ਵੱਲੋਂ ਆਯੋਜਿਤ ਪ੍ਰੋਗਰਾਮ ’ਚ ਸ਼ਿਰਕਤ ਕਰਨਗੇ। ਇਸ ਦੌਰਾਨ ਉਹ ਗਾਂਧੀਨਗਰ ਸਥਿਤ ਪੰਡਿਤ ਦੀਨ ਦਿਆਲ ਪੈਟਰੋਲੀਅਮ ਯੂਨੀਵਰਸਿਟੀ ਦੇ ਦਿਕਸ਼ਾਂਤ ਸਮਾਗਮ ਸਣੇ ਵੱਖ-ਵੱਖ ਪ੍ਰੋਗਰਾਮਾਂ ’ਚ ਸ਼ਿਰਕਤ ਕਰਨਗੇ। ਸ਼ਾਹ ਇਲੈਕਟਿ੍ਰਕ ਬੱਸਾਂ ਦੇ ਦੇਸ਼ ਦੇ ਪਹਿਲੇ ਖੁਦ ਚੱਲਣ ਵਾਲੇ ਬੈਟਰੀ ਚਾਰਜਿੰਗ ਤੇ ਸਵੈਪਿੰਗ ਸਟੇਸ਼ਨ ਦਾ ਉਦਘਾਟਨ ਵੀ ਕਰਨਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕਿ੍ਰਕਟ : ਭਾਰਤ-ਏ ਬਨਾਮ ਦੱਖਣੀ ਅਫਰੀਕਾ-ਏ
ਕ੍ਰਿਕਟ : ਕਰਨਾਟਕ ਪ੍ਰੀਮੀਅਰ ਲੀਗ-2019
ਟੈਨਿਸ : ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ-2019
79 ਕੌਮੀ ਤੇ ਕੌਮਾਂਤਰੀ ਖਿਡਾਰੀਆਂ ਨੂੰ ਪੰਜਾਬ ਪੁਲਸ ’ਚ ਭਰਤੀ ਹੋਣ ਦਾ ਇੰਤਜ਼ਾਰ
NEXT STORY