ਨਵੀਂ ਦਿੱਲੀ/ਜਲੰਧਰ— ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਜਲੰਧਰ 'ਚ ਭਾਰਤੀ ਵਿਗਿਆਨ ਕਾਂਗਰਸ ਦਾ ਵੀਰਵਾਰ ਨੂੰ ਉਦਘਾਟਨ ਕਰਨਗੇ। ਇਸ ਸਲਾਨਾ ਸਮਾਗਮ 'ਚ ਦੇਸ਼ ਭਰ ਤੋਂ ਆਏ ਚੋਟੀ ਦੇ ਵਿਗਿਆਨਕ ਚਰਚਾ ਕਰਦੇ ਹਨ। ਇਸ ਦਾ ਆਯੋਜਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਅੱਜ ਨਵੇਂ ਸਾਲ ਦੀ ਪਹਿਲੀ ਰੈਲੀ ਨੂੰ ਗੁਰਦਾਸਪੁਰ ਵਿਖੇ ਸੰਬੋਧਨ ਕਰਨਗੇ। ਰੈਲੀ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਨਰਿੰਦਰ ਮੋਦੀ ਰੈਲੀ 'ਚ ਕਰੀਬ ਦੁਪਹਿਰ 2 ਵਜੇ ਪਹੁੰਚਣਗੇ।
ਦਿੱਲੀ ਵਿਧਾਨ ਸਭਾ ਦਾ ਸੈਸ਼ਨ ਅੱਜ
ਦਿੱਲੀ ਵਿਧਾਨ ਸਭਾ ਸੈਸ਼ਨ ਦੇ ਸ਼ੁਰੂ ਹੁੰਦਿਆਂ ਹੀ ਇਸ ਦੇ ਹੰਗਾਮੇਦਾਰ ਹੋਣ ਦਾ ਖਦਸ਼ਾ ਹੈ। ਇਸ ਸੈਸ਼ਨ 'ਚ ਸੱਤਾਧਾਰੀ ਆਪ ਤੇ ਵਿਰੋਧੀ ਭਾਜਪਾ ਦੇ ਵਿਧਾਇਕ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਵਿਵਾਦਿਤ ਮੰਗ ਸਣੇ ਵੱਖ-ਵੱਖ ਮੁੱਦਿਆਂ 'ਤੇ ਇਕ ਦੂਜੇ 'ਤੇ ਹਮਲਾ ਕਰ ਸਕਦੇ ਹਨ।
ਲੋਕ ਸਭਾ 'ਚ ਮੁੜ ਹੋਵੇਗੀ ਰਾਫੇਲ 'ਤੇ ਬਹਿਸ
ਰਾਫੇਲ ਡੀਲ ਨੂੰ ਲੈ ਕੇ ਚੱਲ ਰਹੀ ਬਹਿਸ ਦੀ ਗੁੰਜ ਅੱਜ ਫਿਰ ਲੋਕ ਸਭਾ 'ਚ ਸੁਣਾਈ ਦੇਵੇਗੀ। ਇਸ ਦੇ ਮੱਦੇਨਜ਼ਰ ਕਾਂਗਰਸ ਨੇ ਆਪਣੇ ਸਾਰੇ ਮੈਂਬਰਾਂ ਨੂੰ ਵਿਹਿਪ ਜਾਰੀ ਕਰ ਸਦਨ 'ਚ ਮੌਜੂਦ ਰਹਿਣ ਨੂੰ ਕਿਹਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੱਤਾ ਪੱਖ ਤੇ ਵਿਰੁੱਧ 'ਚ ਰਾਫੇਲ ਡੀਲ ਨੂੰ ਲੈ ਕੇ ਲੋਕ ਸਭਾ 'ਚ ਘਮਾਸਾਨ ਦੇਖਣ ਨੂੰ ਮਿਲਿਆ।
ਰਾਜ ਸਭਾ 'ਚ ਤਿੰਨ ਤਲਾਕ 'ਤੇ ਹੋਵੇਗੀ ਚਰਚਾ
ਮੋਦੀ ਸਰਕਾਰ ਦੇ ਸ਼ੀਤਕਾਲੀਨ ਸੈਸ਼ਨ 'ਚ ਹੁਣ ਸਿਰਫ ਕੁਝ ਹੀ ਦਿਨ ਬਚੇ ਹਨ, ਅਜਿਹੇ 'ਚ ਸਰਕਾਰ ਦੀ ਕੋਸ਼ਿਸ਼ ਹੈ ਕਿ ਲੰਬੇ ਸਮੇਂ ਤੋਂ ਲਟਕੇ ਬਿੱਲਾਂ 'ਤੇ ਚਰਚਾ ਕਰ ਉਨ੍ਹਾਂ ਨੂੰ ਪਾਸ ਕੀਤਾ ਜਾਵੇ। ਇਸੇ ਦੇ ਮੱਦੇਨਜ਼ਰ ਸਰਕਾਰ ਨੇ ਆਪਣਾ ਰੂਖ ਦੋਹਾਂ ਸਦਨਾਂ 'ਚ ਨਰਮ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਰਾਜ ਸਭਾ 'ਚ ਤਿੰਨ ਤਲਾਕ ਬਿੱਲ 'ਤੇ ਕਿਸਾਨਾਂ ਦੇ ਮੁੱਦੇ 'ਤੇ ਚਰਚਾ ਹੋਵੇਗੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ(ਚੌਥਾ ਟੈਸਟ, ਪਹਿਲਾ ਦਿਨ)
ਕ੍ਰਿਕਟ : ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ (ਪਹਿਲਾ ਵਨ ਡੇ)
ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਪਾਕਿਸਤਾਨ (ਦੂਸਰਾ ਟੈਸਟ, ਪਹਿਲਾ ਦਿਨ)
PM ਮੋਦੀ ਦੀ 9ਵੀਂ ਪੰਜਾਬ ਫੇਰੀ ਤੋਂ ਵੱਡੀਆਂ ਆਸਾਂ ਲਗਾਈ ਬੈਠੇ ਪੰਜਾਬ ਵਾਸੀ
NEXT STORY