ਨਵੀਂ ਦਿੱਲੀ— ਮੈਟਰੋ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਆਰ.ਡੀ.ਐੱਸ.ਓ. ਤੇ ਸੀ.ਐੱਮ.ਆਰ.ਐੱਸ. ਵੱਲੋਂ ਪ੍ਰਮਾਣ ਪੱਤਰ ਮਿਲ ਗਏ ਹਨ। ਪ੍ਰਧਾਨ ਮੰਤਰੀ ਮੋਦੀ ਅੱਜ ਮਾਝੀ ਮੈਟਰੋ ਨੂੰ ਦਿੱਲੀ ਤੋਂ ਹਰੀ ਝੰਡੀ ਦਿਖਾਉਣਗੇ। ਅਗਲੇ ਦਿਨ ਭਾਵ 8 ਮਾਰਚ ਨੂੰ ਧੰਨਵਾਦ ਦਿਵਸ ਮਨਾਇਆ ਜਾਵੇਗਾ। ਦਿਨ ਭਰ ਸ਼ਹਿਰਵਾਸੀਆਂ ਨੂੰ ਮੁਫਤ ਮੈਟਰੋ ਦੀ ਸੈਰ ਕਰਵਾਈ ਜਾਵੇਗੀ।
ਅਮਿਤ ਸ਼ਾਹ ਵੀਰਵਾਰ ਨੂੰ ਛੱਤੀਸਗੜ੍ਹ ਦੌਰੇ 'ਤੇ
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਵੀਰਵਾਰ ਨੂੰ ਰਾਏਪੁਰ 'ਚ ਵਰਕਰਾਂ ਨੂੰ ਸੰਬੋਧਿਤ ਕਰਨਗੇ। ਸ਼ਾਹ ਇਥੇ ਇੰਡੋਰ ਸਟੇਡੀਅਮ ਬੁਢਾਪਾਰਾ ਪਹੁੰਚਣਗੇ, ਜਿਥੇ ਉਹ ਰਾਏਪੁਰ, ਦੁਰਗ, ਮਹਾਸਮੁੰਦ ਤੇ ਰਾਜਨਾਂਦਗਾਓਂ ਲੋਕ ਸਭਾ ਦੇ ਸ਼ਕਤੀ ਕੇਂਦਰ ਇੰਚਾਰਜ ਦੇ ਸੰਮੇਲਨ 'ਚ ਸ਼ਾਮਲ ਹੋਣਗੇ। ਸੰਮੇਲਨ ਤੋਂ ਬਾਅਦ ਉਹ ਸ਼ਾਮ ਨੂੰ ਦਿੱਲੀ ਰਵਾਨਾ ਹੋਣਗੇ।
ਰਾਹੁਲ ਗਾਂਧੀ ਪੰਜਾਬ-ਹਿਮਾਚਲ ਦੌਰੇ 'ਤੇ
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਪੰਜਾਬ 'ਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਦਾ ਆਗ਼ਾਜ਼ ਮੋਗਾ ਤੋਂ ਕਰਨਗੇ। ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀ ਚਹਿਲਾਂ 'ਚ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਨਾਲ ਰਹਿਣਗੇ। ਇਸ ਤੋਂ ਬਾਅਦ ਉਹ ਹਿਮਾਚਲ ਲਈ ਰਵਾਨਾ ਹੋ ਜਾਣਗੇ। ਇਥੇ ਵੀ ਇਕ ਚੋਣ ਜਨਸਭਾ ਨੂੰ ਸੰਬੋਧਿਤ ਕਰਨਗੇ।
ਭਗਵੰਤ ਮਾਨ ਕਰਨਗੇ ਸੀਟਾਂ ਦੀ ਵੰਡ ਦਾ ਐਲਾਨ
ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਚੋਣ ਗਠਜੋੜ ਹੋਣ ਤੋਂ ਬਾਅਦ ਅਤੇ ਸੀਟਾਂ 'ਤੇ ਆਪਸੀ ਸਹਿਮਤੀ ਬਣਨ ਤੋਂ ਬਾਅਦ ਸੀਟਾਂ ਦੀ ਵੰਡ ਦੇ ਐਲਾਨ ਲਈ ਚੰਡੀਗੜ੍ਹ 'ਚ ਅੱਜ ਮੀਟਿੰਗ ਕਰਨਗੇ। ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ 5 ਉਮੀਦਵਾਰਾਂ ਦੇ ਨਾਂ ਦੱਸੇ ਜਾ ਚੁੱਕੇ ਹਨ, ਜਦੋਂਕਿ ਦੋ ਉਮੀਦਵਾਰਾਂ ਦੇ ਨਾਂ ਦੋ ਦਿਨਾਂ ਅੰਦਰ ਹੀ ਦੱਸ ਦਿੱਤੇ ਜਾਣਗੇ। ਇਸ ਸਬੰਧੀ ਕੋਰ ਕਮੇਟੀ ਨੂੰ ਲਿਖ ਕੇ ਭੇਜਿਆ ਜਾ ਚੁੱਕਿਆ ਹੈ।
ਜੰਮੂ ਦੌਰੇ 'ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ
ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਅੱਜ ਜੰਮੂ ਖੇਤਰ ਦਾ ਦੌਰਾ ਕਰਨਗੀ ਤੇ ਕੰਟਰੋਲ ਲਾਈਨ ਦੇ ਨੇੜਲੇ ਇਲਾਕਿਆਂ 'ਚ ਸਥਿਤੀ ਜਾ ਜਾਇਜ਼ਾ ਲੈਣਗੀ। ਫੌਜ ਦੇ ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਵੱਲੋਂ ਪਿਛਲੇ ਕੁਝ ਦਿਨਾਂ 'ਚ ਕਈ ਵਾਰ ਜੰਗਬੰਦੀ ਦੀ ਉਲੰਘਣਾ ਕੀਤੇ ਜਾਣ ਵਿਚਾਲੇ ਇਹ ਦੌਰਾ ਹੋ ਰਿਹਾ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਮਹਿਲਾ ਕ੍ਰਿਕਟ : ਭਾਰਤ ਬਨਾਮ ਇੰਗਲੈਂਡ (ਦੂਸਰਾ ਟੀ-20)
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ-2018/19
ਫਿਰੋਜ਼ਪੁਰ ਇੰਡੋ-ਪਾਕਿ ਬਾਰਡਰ 'ਤੇ ਪਾਕਿ ਫੌਜ ਦੀ ਵਧੀ ਮੂਮੈਂਟ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY