ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-11 ਸਥਿਤ ਸ਼੍ਰੀ ਕੁਮਾਰ ਕੈਮਿਸਟ ਦੀ ਦੁਕਾਨ ’ਚ ਕੈਸ਼ੀਅਰ ਜਾਨਕੀ ਦਾਸ ਦਾ 13 ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਮੁਲਜ਼ਮ ਦੋ ਤੋਂ ਢਾਈ ਘੰਟੇ ਤੱਕ ਸ਼ਹਿਰ ’ਚ ਆਰਾਮ ਨਾਲ ਘੁੰਮਦੇ ਰਹੇ। ਪੁਲਸ ਨੂੰ ਕਾਤਲਾਂ ਦੀ ਭਿਣਕ ਤੱਕ ਨਹੀਂ ਲੱਗੀ। ਕਾਤਲ ਸ਼ਹਿਰ ’ਚ ਲਾਏ ਕਈ ਨਾਕਿਆਂ ਤੋਂ ਲੰਘੇ ਪਰ ਨਾਕਿਆਂ ’ਤੇ ਤਾਇਨਾਤ ਪੁਲਸ ਮੁਲਾਜ਼ਮ ਖੜ੍ਹੇ ਰਹੇ। ਕਾਤਲਾਂ ਨੇ ਸੈਕਟਰ-3 ਸਥਿਤ ਬੋਗਨਵਿਲੀਆ ਗਾਰਡਨ ਨੇੜੇ ਬਾਈਕ ਛੱਡੀ ਅਤੇ ਆਟੋ ਹਾਇਰ ਕਰਕੇ ਪੁਲਸ ਨਾਕਿਆਂ ’ਚੋਂ ਲੰਘਦੇ ਹੋਏ ਕਜਹੇੜੀ ਪਹੁੰਚ ਗਏ। ਬਹੁਤ ਦੇਰ ਤੱਕ ਕਾਤਲ ਕਜਹੇੜੀ ਦੀਆਂ ਗਲੀਆਂ ’ਚ ਬੈਗ ਲਟਕਾ ਕੇ ਘੁੰਮਦੇ ਰਹੇ। ਕਜਹੇੜੀ ’ਚ ਉਨ੍ਹਾਂ ਨੇ ਕੱਪੜੇ ਖ਼ਰੀਦੇ ਅਤੇ ਨਾਈ ਦੀ ਦੁਕਾਨ ’ਚ ਜਾ ਕੇ ਕੱਪੜੇ ਬਦਲ ਲਏ। ਇਸ ਤੋਂ ਬਾਅਦ ਤਿੰਨੋਂ ਕਾਤਲ ਪੈਦਲ ਹੀ ਸੈਕਟਰ-43 ਬੱਸ ਅੱਡੇ ਸਾਹਮਣੇ ਖੜ੍ਹੀ ਬੱਸ ’ਚ ਬਹਿ ਕੇ ਚੰਡੀਗੜ੍ਹ ਤੋਂ ਬਾਹਰ ਚਲੇ ਗਏ। ਸੀ. ਸੀ. ਟੀ. ਵੀ. ਕੈਮਰਿਆਂ ’ਚ ਵੀ ਕਾਤਲ ਆਖ਼ਰੀ ਵਾਰ ਕਜਹੇੜੀ ’ਚ ਇਕੱਠੇ ਜਾਂਦੇ ਨਜ਼ਰ ਆਏ। ਪੁਲਸ ਟੀਮਾਂ ਕਜਹੇੜੀ ਤੋਂ ਦੂਜੇ ਸੂਬਿਆਂ ’ਚ ਜਾਣ ਵਾਲੀਆਂ ਬੱਸਾਂ ਦੇ ਚਾਲਕਾਂ ਤੋਂ ਪੁੱਛਗਿੱਛ ਕਰ ਰਹੀਆਂ ਹਨ। ਹੈਰਾਨੀਜਨਕ ਹੈ ਕਿ ਵਾਰਦਾਤ ਸ਼ਨੀਵਾਰ ਦੁਪਹਿਰ ਕਰੀਬ ਢਾਈ ਵਜੇ ਵਾਪਰੀ। ਪੁਲਸ ਅਧਿਕਾਰੀ ਕਰੀਬ 5 ਵਜੇ ਤੱਕ ਵੀ ਘਟਨਾ ਸਥਾਨ ’ਤੇ ਪਹੁੰਚਣ ’ਚ ਲੱਗੇ ਸਨ। ਐੱਸ. ਐੱਸ. ਪੀ. ਸੁਮੇਰ ਪ੍ਰਤਾਪ ਸਿੰਘ ਸਭ ਤੋਂ ਆਖ਼ਰ ’ਚ ਲਗਭਗ 4 ਵਜੇ ਮੌਕੇ ’ਤੇ ਪਹੁੰਚੇ ਸਨ। ਇਸ ਤੋਂ ਇਲਾਵਾ ਸੀਨੀਅਰ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਆਉਣ ਦੀ ਖੇਚਲ ਵੀ ਨਹੀਂ ਕੀਤੀ। ਪੁਲਸ ਸਮੇਂ ’ਤੇ ਐਕਸ਼ਨ ਲੈਂਦੀ ਤਾਂ ਕਾਤਲ ਫੜ੍ਹੇ ਜਾ ਸਕਦੇ ਸਨ। ਕਾਤਲਾਂ ਨੂੰ ਫੜ੍ਹਨ ਦੀ ਬਜਾਏ ਪੁਲਸ ਘਟਨਾ ਸਥਾਨ ’ਤੇ ਹੀ ਉਲਝੀ ਰਹੀ।
ਇਹ ਵੀ ਪੜ੍ਹੋ : ਪਾਵਰਕਾਮ ਨੇ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ! ਬਿਜਲੀ ਮੀਟਰਾਂ ਨੂੰ ਲੈ ਕੇ ਤੁਰੰਤ ਕੀਤੀ ਕਾਰਵਾਈ
ਕਤਲ ਤੋਂ ਬਾਅਦ ਪੁਲਸ ਨੇ ਮਾਰਕੀਟ ਦੇ ਦੋਵੇਂ ਪਾਸੇ ਲਾਏ ਨਾਕੇ
ਪੁਲਸ ਅਧਿਕਾਰੀ ਵਾਰਦਾਤ ਤੋਂ ਬਾਅਦ ਜਾਗਦੇ ਹਨ। ਸ਼ਨੀਵਾਰ ਨੂੰ ਕੈਸ਼ੀਅਰ ਦੇ ਕਤਲ ਤੋਂ ਬਾਅਦ ਪੁਲਸ ਨੇ ਸੈਕਟਰ-11 ਦੀ ਮਾਰਕੀਟ ਦੇ ਦੋਵੇਂ ਪਾਸੇ ਨਾਕੇ ਲਾਏ। ਇਸ ਦੇ ਇਲਾਵਾ ਮਾਰਕੀਟ ਦੇ ਅੰਦਰ ਪੀ. ਸੀ. ਆਰ. ਅਤੇ ਲਗਭਗ ਇਕ ਦਰਜਨ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਪਰ ਇਸ ਫੋਰਸ ਦਾ ਕੀ ਫ਼ਾਇਦਾ, ਜਦੋਂ ਇਕ ਵਿਅਕਤੀ ਦੀ ਜਾਨ ਹੀ ਚਲੀ ਗਈ। ਵਾਰਦਾਤ ਤੋਂ ਬਾਅਦ ਹੀ ਪੁਲਸ ਨੇ ਸੈਕਟਰ-37 ਪੰਜਾਬ ਭਾਜਪਾ ਦਫ਼ਤਰ ਬਾਹਰ ਮੁਲਾਜ਼ਮ ਤਾਇਨਾਤ ਕੀਤੇ ਸਨ।
ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨੇ ਹੁਣ ਜਾਰੀ ਕੀਤੀ ਆਡੀਓ
ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨੇ ਆਡੀਓ ਜਾਰੀ ਕਰ ਕੇ ਖ਼ੁਦ ਨੂੰ ਗੈਂਗਸਟਰ ਗੋਲਡੀ ਢਿੱਲੋਂ ਦੱਸਦਿਆਂ ਕਤਲ ਦੀ ਜ਼ਿੰਮੇਵਾਰੀ ਲਈ ਹੈ। ਆਡਿਓ ’ਚ ਕਿਹਾ, ਮੈਂ ਗੈਂਗਸਟਰ ਗੋਲਡੀ ਢਿੱਲੋਂ ਬੋਲ ਰਿਹਾ ਹਾਂ। ਬ੍ਰਦਰਜ਼ ਮੈਡੀਕਲ ’ਤੇ ਹੋਏ ਕਤਲ ਦੀ ਜ਼ਿੰਮੇਵਾਰੀ ਮੈਂ ਤੇ ਮੇਰਾ ਭਰਾ ਰਾਣਾ ਢਿੱਲੋਂ ਲੈਂਦੇ ਹਾਂ। ਆਡੀਓ ’ਚ ਉਸਨੇ ਕਿਹਾ, ਅਸੀਂ ਜਿਸ ਨੂੰ ਵੀ ਹੁਣ ਫੋਨ ਕੀਤਾ, ਜੇਕਰ ਉਸ ਨੇ ਗੌਰ ਨਾ ਕੀਤਾ ਤਾਂ ਉਸ ਦੇ ਦਿਮਾਗ ’ਚ ਗੋਲੀ ਮਾਰਾਂਗੇ। ਕੁਮਾਰ ਮੈਡੀਕਲ ਸਟੋਰ ’ਤੇ ਜੋ ਬੈਠਦਾ ਹੈ ਜਾਂ ਕੋਈ ਕੰਮ ਕਰਦਾ ਹੈ, ਉਹ ਆਪਣੀ ਤਿਆਰੀ ਰੱਖੇ। ਸਾਡੀ ਗੱਲ ਨਾ ਸੁਣੀ ਤਾਂ ਮਾਰ ਦੇਵਾਂਗੇ। ਚੰਡੀਗੜ੍ਹ ’ਚ ਲਾਰੈਂਸ ਨੂੰ ਪੈਸੇ ਕਲੱਬ, ਮੈਡੀਕਲ ਦੁਕਾਨ ਜਾਂ ਕੋਈ ਹੋਰ ਦੇਵੇਗਾ ਤਾਂ ਨੁਕਸਾਨ ਕਰਾਂਗੇ।
ਇਹ ਵੀ ਪੜ੍ਹੋ : ਪੰਜਾਬੀਓ ਸਾਵਧਾਨ! ਬੱਚਿਆਂ ਨੂੰ ਲੈ ਕੇ ਆਈ ਹੈਰਾਨ ਕਰਦੀ ਰਿਪੋਰਟ, ਹੋਇਆ ਵੱਡਾ ਖ਼ੁਲਾਸਾ
ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪੀ
ਕੈਸ਼ੀਅਰ ਜਾਨਕੀ ਦਾਸ ਦੀ ਲਾਸ਼ ਦਾ ਪੋਸਟਮਾਰਟਮ ਪੁਲਸ ਨੇ ਡਾਕਟਰਾਂ ਦੇ ਪੈਨਲ ਤੋਂ ਕਰਵਾਇਆ। ਪੋਸਟਮਾਰਟਮ ਤੋਂ ਪਹਿਲਾਂ ਲਾਸ਼ ਦਾ ਐਕਸ-ਰੇ ਕਰਵਾਇਆ ਗਿਆ। ਐਕਸ-ਰੇ ’ਚ ਲਾਸ਼ ਦੇ ਅੰਦਰ ਗੋਲੀ ਫਸੀ ਹੋਈ ਦਿਖਾਈ ਦਿੱਤੀ। ਇਸ ਤੋਂ ਬਾਅਦ ਪੀ.ਜੀ.ਆਈ. ’ਚ ਜਾਨਕੀ ਦਾਸ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਸੈਕਟਰ-11 ਥਾਣਾ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਾਰਟ ਅਟੈਕ ਅਤੇ ਸਟਰੋਕ ਮਰੀਜ਼ਾਂ ਲਈ ਰਾਹਤ, ਹੁਣ ਨੇੜੇ ਹੀ ਮਿਲੇਗਾ ਐਡਵਾਂਸ ਇਲਾਜ
NEXT STORY