ਚੰਡੀਗੜ੍ਹ : ਪੰਜਾਬ 'ਚ ਮੌਸਮ ਨੇ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ ਅਤੇ ਹਲਕੀ-ਹਲਕੀ ਠੰਡ ਦਾ ਅਹਿਸਾਸ ਹੋਣ ਲੱਗਾ ਹੈ। ਮੌਸਮ ਵਿਭਾਗ ਨੇ ਨਵੀਂ ਭਵਿੱਖਬਾਣੀ ਕੀਤੀ ਹੈ ਕਿ ਇਸ ਵਾਰ ਸੂਬੇ 'ਚ ਰਿਕਾਰਡ ਤੋੜ ਠੰਡ ਪੈਣ ਦਾ ਅੰਦਾਜ਼ਾ ਹੈ। ਇਸ ਲਈ ਲੋਕ ਪਹਿਲਾਂ ਹੀ ਆਪਣੀ ਤਿਆਰੀ ਕਰ ਲੈਣ ਅਤੇ ਰਜਾਈਆਂ, ਕੰਬਲ ਅਤੇ ਮੋਟੀਆਂ ਜੈਕਟਾਂ ਖ਼ਰੀਦ ਲੈਣ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਵਾਰ ਭਿਆਨਕ ਠੰਡ ਅਤੇ ਸੰਘਣੀ ਧੁੰਦ ਪੂਰੇ ਉੱਤਰੀ ਭਾਰਤ ਨੂੰ ਆਪਣੀ ਲਪੇਟ 'ਚ ਲੈ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਵੱਡੇ ਫ਼ੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ
ਵਿਭਾਗ ਮੁਤਾਬਕ ਇਸ ਵਾਰ ਦਸੰਬਰ ਅਤੇ ਜਨਵਰੀ ਮਹੀਨੇ 'ਚ ਕੜਾਕੇ ਦੀ ਠੰਡ ਪੈ ਸਕਦੀ ਹੈ, ਜੋ ਲਾ ਨੀਨਾ ਦੇ ਅਸਰ ਕਾਰਨ ਪਵੇਗੀ। ਦੱਸਣਯੋਗ ਹੈ ਕਿ ਲਾ ਨੀਨਾ ਪ੍ਰਸ਼ਾਂਤ ਮਹਾਸਾਗਰ 'ਚ ਹੋਣ ਵਾਲੀ ਸਮੁੰਦਰੀ ਸਤ੍ਹਾ ਦੇ ਤਾਪਮਾਨ 'ਚ ਅਸਧਾਰਨ ਠੰਡ ਦੀ ਸਥਿਤੀ ਹੈ, ਜਿਸ ਕਾਰਨ ਭੂ-ਮੱਧ ਰੇਖੀ ਪ੍ਰਸ਼ਾਤ ਖੇਤਰ 'ਚ ਔਸਤ ਤੋਂ ਜ਼ਿਆਦਾ ਠੰਡਾ ਪਾਣੀ ਅਤੇ ਤੇਜ਼ ਪੂਰਬੀ ਹਵਾਵਾਂ ਚੱਲਦੀਆਂ ਹਨ। ਦੱਸਣਯੋਗ ਹੈ ਕਿ ਪੰਜਾਬ 'ਚ ਤਾਪਮਾਨ ਹੌਲੀ-ਹੌਲੀ ਘੱਟ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਵਿਭਾਗ ਦੀ ਨਵੀਂ ਭਵਿੱਖਬਾਣੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਸਵੇਰੇ-ਸ਼ਾਮ ਦੀ ਠੰਡ ਹੋਣ ਕਾਰਨ ਇਸ ਸਮੇਂ ਲੋਕ ਘਰਾਂ ਤੋਂ ਬਾਹਰ ਨਿਕਲਣ ਸਮੇਂ ਹਲਕੀ ਜੈਕਟ ਜਾਂ ਸ਼ਾਲ ਦੀ ਵਰਤੋਂ ਕਰ ਰਹੇ ਹਨ। ਦਿਨ ਵੇਲੇ ਵੀ ਮੌਸਮ ਸੁਹਾਵਣਾ ਰਹਿੰਦਾ ਹੈ। ਫਿਲਹਾਲ ਪਿਛਲੇ 24 ਘੰਟਿਆਂ 'ਚ ਸੂਬੇ ਦਾ ਸਭ ਤੋਂ ਵੱਧ ਤਾਪਮਾਨ 34.2 ਡਿਗਰੀ ਦਰਜ ਕੀਤਾ ਗਿਆ ਹੈ, ਜੋ ਬਠਿੰਡਾ 'ਚ ਰਿਕਾਰਡ ਕੀਤਾ ਗਿਆ। ਪੰਜਾਬ 'ਚ ਆਉਣ ਵਾਲੇ ਦਿਨਾਂ ਦੌਰਾਨ ਬਾਰਸ਼ ਦੀ ਸੰਭਾਵਨਾ ਨਹੀਂ ਹੈ। ਪੂਰੇ ਸੂਬੇ 'ਚ ਮੌਸਮ ਖ਼ੁਸ਼ਕ ਅਤੇ ਤਾਪਮਾਨ ਘੱਟਣ ਦਾ ਅੰਦਾਜ਼ਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਵੱਡੇ ਫ਼ੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ
NEXT STORY