ਫਤਿਹਗੜ੍ਹ ਸਾਹਿਬ (ਜਗਦੇਵ, ਜੱਜੀ, ਬਖਸ਼ੀ)-ਪੁਲਸ ਕਪਤਾਨ (ਜਾਂਚ) ਦਲਜੀਤ ਸਿੰਘ ਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ. ਆਈ. ਏ. ਸਰਹਿੰਦ ਦੇ ਇੰਚਾਰਜ ਐੱਸ. ਆਈ. ਹਰਮਿੰਦਰ ਸਿੰਘ ਨੇ ਸਰਹਿੰਦ 'ਚ ਪਿਸਤੌਲ ਦੀ ਨੋਕ 'ਤੇ ਰਜਿੰਦਰ ਸਿੰਘ ਵਾਸੀ ਪਿੰਡ ਜੱਲ੍ਹਾ ਥਾਣਾ ਸਰਹਿੰਦ ਪਾਸੋਂ ਲੁੱਟੀ ਗਈ ਫਾਰਚੂਨਰ ਕਾਰ ਸਮੇਤ 2 ਕਥਿਤ ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦਿਆਂ ਰਾਣਾ ਨੇ ਦੱਸਿਆ ਕਿ 4 ਅਕਤੂਬਰ, 2017 ਨੂੰ ਮੁਦਈ ਆਪਣੀ ਆੜ੍ਹਤ ਦੀ ਦੁਕਾਨ ਸਰਹਿੰਦ ਮੰਡੀ ਤੋਂ ਆਪਣੀ ਸਫੈਦ ਰੰਗ ਦੀ ਫਾਰਚੂਨਰ ਕਾਰ 'ਚ ਸਵਾਰ ਹੋ ਕੇ ਆਪਣੇ ਪਿੰਡ ਲਈ ਜਾ ਰਿਹਾ ਸੀ ਤਾਂ ਜੀ. ਟੀ. ਰੋਡ ਸਰਹਿੰਦ ਬੱਸ ਅੱਡੇ ਨੇੜੇ ਪੈਟਰੋਲ ਪੰਪ ਤੋਂ ਪਲਾਸਟਿਕ ਦੀ ਕੇਨੀ 'ਚ ਤੇਲ ਪਵਾ ਕੇ ਕੇਨੀ ਕਾਰ ਦੀ ਡਿੱਗੀ 'ਚ ਰੱਖੀ ਤਾਂ ਉਸ ਸਮੇਂ ਰਾਤ ਦੇ 8.35 ਵਜੇ 2 ਨੌਜਵਾਨਾਂ 'ਚੋਂ ਇਕ ਨੇ ਰਜਿੰਦਰ ਸਿੰਘ ਵੱਲ ਸਿੱਧਾ ਪਿਸਤੌਲ ਤਾਣ ਲਿਆ, ਜਦਕਿ ਦੂਜੇ ਨੌਜਵਾਨ ਨੇ ਝਪਟ ਮਾਰ ਕੇ ਉਸ ਦੇ ਹੱਥ 'ਚ ਫੜੀ ਕਾਰ ਦੀ ਚਾਬੀ ਖੋਹ ਲਈ ਅਤੇ ਕਾਰ ਲੈ ਕੇ ਫਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਦੇ ਆਦੇਸ਼ਾਂ ਅਨੁਸਾਰ ਇਸ ਕੇਸ ਦੀ ਤਫਤੀਸ਼ ਸੀ. ਆਈ. ਏ. ਸਟਾਫ ਸਰਹਿੰਦ ਦੇ ਇੰਚਾਰਜ ਐੱਸ. ਆਈ. ਹਰਮਿੰਦਰ ਸਿੰਘ ਨੂੰ ਦਿੱਤੀ ਗਈ ਸੀ। ਐੱਸ. ਆਈ. ਹਰਮਿੰਦਰ ਸਿੰਘ ਨੇ ਤਫਤੀਸ਼ 'ਚ ਤੇਜ਼ੀ ਲਿਆਉਂਦੇ ਹੋਏ ਮੁਕੱਦਮੇ 'ਚ ਕਥਿਤ ਦੋਸ਼ੀਆਂ ਬਲਜੀਤ ਸਿੰਘ, ਅਰਸ਼ਦੀਪ ਸਿੰਘ, ਸੁਖਪ੍ਰੀਤ ਸਿੰਘ, ਹਰਸਿਮਰਨਦੀਪ ਸਿੰਘ ਨੂੰ ਮੁਕੱਦਮੇ 'ਚ ਕਥਿਤ ਦੋਸ਼ੀ ਨਾਮਜ਼ਦ ਕੀਤਾ ਸੀ। ਮੁਕੱਦਮੇ 'ਚ ਸਹਾਇਕ ਥਾਣੇਦਾਰ ਸਤਵਿੰਦਰ ਸਿੰਘ ਵੱਲੋਂ ਸੀ. ਆਈ. ਏ. ਸਟਾਫ ਦੀ ਪੁਲਸ ਪਾਰਟੀ ਸਮੇਤ ਕਥਿਤ ਦੋਸ਼ੀ ਬਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਜੋ ਕਿ ਜੁਡੀਸ਼ੀਅਲ ਜੇਲ ਨਾਭਾ ਵਿਖੇ ਬੰਦ ਹੈ ਅਤੇ ਦੂਸਰੇ ਕਥਿਤ ਦੋਸ਼ੀ ਅਰਸ਼ਦੀਪ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਖੋਹੀ ਫਾਰਚੂਨਰ ਕਾਰ ਬਰਾਮਦ ਕਰਵਾ ਲਈ ਹੈ ਅਤੇ ਦੋਵਾਂ ਕਥਿਤ ਦੋਸ਼ੀਆਂ ਵੱਲੋਂ ਆਪਸ 'ਚ ਮਿਲ ਕੇ ਕਾਰ ਖੋਹਣ ਲਈ ਵਰਤੀ ਗਈ ਕਥਿਤ ਦੋਸ਼ੀ ਬਲਜੀਤ ਸਿੰਘ ਦੀ ਕਾਰ ਵੀ ਬਰਾਮਦ ਕਰ ਲਈ ਗਈ ਹੈ।
ਐੱਸ. ਪੀ. ਰਾਣਾ ਨੇ ਦੱਸਿਆ ਕਿ ਇਹ ਕਥਿਤ ਦੋਸ਼ੀ ਪਿਛਲੇ ਲਗਭਗ 4-5 ਸਾਲ ਤੋਂ ਭਗੌੜੇ ਚੱਲੇ ਆ ਰਹੇ ਹਨ, ਜਿਨ੍ਹਾਂ ਨੇ ਕਰੀਬ 5-6 ਮਹੀਨੇ ਪਹਿਲਾਂ ਰਾਏਕੋਟ ਜ਼ਿਲਾ ਬਰਨਾਲਾ ਤੋਂ ਵੀ ਗੰਨ ਪੁਆਇੰਟ 'ਤੇ ਡਿਜ਼ਾਇਰ ਕਾਰ ਖੋਹੀ ਸੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਭਗੌੜੇ ਕਥਿਤ ਦੋਸ਼ੀਆਂ ਦੀ ਭਾਲ ਜਾਰੀ ਹੈ।
ਜਲਿਆਂਵਾਲਾ ਬਾਗ ਦਾ ਸ਼ਤਾਬਦੀ ਸਾਲ ਸ਼ਹੀਦਾਂ ਨੂੰ ਹੋਵੇਗਾ ਸਮਰਪਿਤ
NEXT STORY