ਦਸੂਹਾ, (ਝਾਵਰ)- 21 ਮਾਰਚ ਨੂੰ ਇਕ ਵਿਅਕਤੀ ਜਗੀਰ ਸਿੰਘ ਵਾਸੀ ਮੌਜਪੁਰ ਜ਼ਿਲਾ ਗੁਰਦਾਸਪੁਰ ਦੀ ਲਾਸ਼ ਕਾਵਾਂਵਾਲੀ ਬਿਆਸ ਦਰਿਆ ਵਿਖੇ ਮਿਲੀ ਸੀ। ਇਸ ਸਬੰਧੀ ਉਸ ਦੇ ਪਰਿਵਾਰਕ ਮੈਂਬਰ ਤੇ ਹੋਰ 70 ਮਰਦ ਔਰਤਾਂ ਨੇ ਕਤਲ ਦਾ ਪਰਚਾ ਦਰਜ ਕਰਵਾਉਣ ਲਈ ਰਾਸ਼ਟਰੀ ਰਾਜ ਮਾਰਗ ਥਾਣਾ ਦਸੂਹਾ ਦੇ ਬਾਹਰ ਸੜਕ 'ਤੇ ਰੋਸ ਪ੍ਰਦਰਸ਼ਨ ਕਰਕੇ ਟਰੈਫਿਕ ਜਾਮ ਕੀਤਾ ਸੀ। ਜਿਸ ਕਾਰਨ ਸਕੂਲ ਦੇ ਵਿਦਿਆਰਥੀਆਂ, ਮਰੀਜ਼ਾਂ ਤੇ ਏਅਰਪੋਰਟ 'ਤੇ ਜਾਣ ਵਾਲੇ ਵਿਅਕਤੀਆਂ ਤੇ ਬੱਸਾਂ ਦੀਆਂ ਸਵਾਰੀਆਂ ਨੂੰ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਦਸੂਹਾ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਹਰਿਆਣਾ ਹਾਈਕੋਰਟ ਦੇ ਆਦੇਸ਼ ਅਨੁਸਾਰ ਦਲਵੀਰ ਸਿੰਘ ਪੁੱਤਰ ਜਗੀਰ ਸਿੰਘ, ਕਰਤਾਰ ਸਿੰਘ ਪੁੱਤਰ ਪੂਰਨ ਸਿੰਘ, ਰਾਏ ਸਿੱਖ ਵਾਸੀ ਮੌਜਪੁਰ ਗੁਰਦਾਸਪੁਰ, ਜਸਪਾਲ ਸਿੰਘ ਪੁੱਤਰ ਮਹਿੰਦਰ ਸਿੰਘ, ਭਗਤ ਸਿੰਘ ਪੁੱਤਰ ਉਤਮ ਸਿੰਘ ਵਾਸੀ ਕਠਾਣਾ, ਬਲਵਿੰਦਰ ਸਿੰਘ ਪੁੱਤਰ ਗੋਰਾ ਰਾਮ ਸਾਬਕਾ ਸਰਪੰਚ ਅਵਾਣਾ ਜ਼ਿਲਾ ਗੁਰਦਾਸਪੁਰ, ਬਲਵਿੰਦਰ ਸਿੰਘ ਨੇ ਲਲਕਾਰਾ ਮਾਰ ਕੇ ਟ੍ਰੈਫਿਕ ਜਾਮ ਕਰ ਦਿੱਤਾ। ਜਿਨ੍ਹਾਂ ਵਿਰੁੱਧ 283 ਆਈ.ਪੀ.ਸੀ. ਤੇ 8 ਬੀ ਨੈਸ਼ਨਲ ਹਾਈਵੇ ਐਕਟ ਅਧੀਨ ਕੇਸ ਦਰਜ ਕੀਤਾ ਤੇ ਇਸ ਤੋਂ ਇਲਾਵਾ 30 ਤੋਂ ਵੱਧ ਔਰਤਾਂ ਵੀ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਮੌਕੇ 'ਤੇ ਐੱਸ.ਪੀ.ਡੀ. ਬਲਵੀਰ ਸਿੰਘ ਵੀ ਪਹੁੰਚ ਗਏ ਸਨ ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਕਿਹਾ ਸੀ ਕਿ ਕੇਸ ਦਰਜ ਕੀਤਾ ਜਾ ਰਿਹਾ ਹੈ, ਫ਼ਿਰ ਵੀ ਇਨ੍ਹਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
5 ਮਹੀਨਿਆਂ ਤੋਂ ਲਾਪਤਾ ਵਿਆਹੁਤਾ ਬਰਾਮਦ
NEXT STORY