ਲੁਧਿਆਣਾ (ਅਨਿਲ) : ਮਹਾਨਗਰ ਦੀਆਂ ਤਹਿਸੀਲਾਂ ਵਿਚ ਅੱਜ ਕੱਲ ਈ.ਜੀ. ਰਜਿਸਟ੍ਰੇਸ਼ਨ ਦੇ ਨਾਮ ’ਤੇ ਰਜਿਸਟਰੀ ਕਰਵਾਉਣ ਲਈ ਜਾਅਲੀ ਐੱਨ.ਓ.ਸੀ. ਤਿਆਰ ਕਰਕੇ ਰਜਿਸਟਰੀਆਂ ਕਰਵਾਉਣ ਵਾਲਾ ਗਿਰੋਹ ਸਰਗਰਮ ਹੋਇਆ ਪਿਆ ਹੈ ਜਿਸ ਕਾਰਨ ਉਕਤ ਗਿਰੋਹ ਵੱਲੋਂ ਕਿਸੇ ਵੀ ਰਜਿਸਟਰੀ ਦੀ ਜਾਅਲੀ ਐੱਨ.ਓ.ਸੀ. ਤਿਆਰ ਕਰਕੇ ਧੜੱਲੇ ਨਾਲ ਰਜਿਸਟਰੀਆਂ ਕਰਵਾਈਆ ਜਾ ਰਹੀਆਂ ਹਨ। ਉਕਤ ਗਿਰੋਹ ਦਾ ਮੁੱਖ ਸਰਗਣਾ ਨੂਰਵਾਲਾ ਰੋਡ ’ਤੇ ਆਪਣਾ ਜਾਅਲੀ ਐੱਨ.ਓ.ਸੀ. ਦਾ ਕੰਮ ਧੜੱਲੇ ਨਾਲ ਚਲਾ ਰਿਹਾ ਹੈ। ਦੂਜੇ ਪਾਸੇ ਤਹਿਸੀਲ ਵਿਚ ਉਕਤ ਗਿਰੋਹ ਵੱਲੋਂ ਤਹਿਸੀਲ ਵਿਚ ਤਾਇਨਾਤ ਸਰਕਾਰੀ ਮੁਲਾਜ਼ਮਾਂ ਦੇ ਨਾਲ ਮੋਟੀ ਸੈਟਿੰਗ ਕਰ ਰੱਖੀ ਹੈ ਅਤੇ ਉਹ ਮੁਲਾਜ਼ਮ ਜਾਅਲੀ ਐੱਨ.ਓ.ਸੀ. ਦੇ ਜ਼ਰੀਏ ਮੋਟੀ ਰਕਮ ਲੈ ਕੇ ਉਕਤ ਏਜੰਟ ਦੇ ਨਾਲ ਮਿਲ ਕੇ ਰੋਜ਼ਾਨਾ ਕਈ ਰਜਿਸਟਰੀਆਂ ਕਰਵਾ ਰਿਹਾ ਹੈ।
ਇਹ ਵੀ ਪੜ੍ਹੋ : ਕਥਿਤ ਆਡੀਓ ਮਾਮਲੇ 'ਚ ਵੱਡਾ ਐਕਸ਼ਨ, SSP ਵਰੁਣ ਸ਼ਰਮਾ ਨੂੰ ਛੁੱਟੀ 'ਤੇ ਭੇਜਿਆ
ਇਥੋਂ ਤੱਕ ਕਿ ਤਹਿਸੀਲ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਵੱਲੋਂ ਜਾਅਲੀ ਐੱਨ.ਓ.ਸੀ. ਦੀ ਰਜਿਸਟਰੀ ਕਰਵਾਉਣ ਲਈ ਤਤਕਾਲ ਵਿਚ ਆਪੋ-ਆਪਣੇ ਮੋਬਾਇਲ ਫੋਨ ਤੋਂ 5000 ਰੁਪਏ ਦੀ ਪੇਮੇਂਟ ਕਰਕੇ ਅਪਾਇੰਟਮੈਂਟ ਲੈ ਕੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਜਾਅਲੀ ਐੱਨ.ਓ.ਸੀ. ਤਿਆਰ ਕਰਨ ਵਾਲਾ ਉਕਤ ਏਜੰਟ ਤਹਿਸੀਲ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਨਾਲ ਮਿਲ ਕੇ ਉਕਤ ਪਲਾਟ ਦੀ ਰਜਿਸਟਰੀ ਕਰਵਾ ਦਿੰਦਾ ਹੈ। ਇਥੋਂ ਤੱਕ ਕਿ ਜਾਅਲੀ ਐੱਨ.ਓ.ਸੀ. ਤਿਆਰ ਕਰਨ ਵਾਲੇ ਏਜੰਟ ਨੇ ਨੂਰਵਾਲਾ ਰੋਡ ਵਿਖੇ ਆਪਣਾ ਟਿਕਾਣਾ ਬਣਾਇਆ ਹੋਇਆ ਹੈ। ਇਥੇ ਉਕਤ ਏਜੰਟ ਪਲਾਟ ਦੀ ਰਜਿਸਟਰੀ ਕਰਵਾਉਣ ਵਾਲੇ ਲੋਕਾਂ ਤੋਂ ਮੋਟੀ ਰਕਮ ਲੈ ਕੇ ਉਨ੍ਹਾਂ ਦੀ ਰਜਿਸਟਰੀ ਕਰਵਾਉਣ ਦਾ ਕੰਮ ਕਰ ਰਿਹਾ ਹੈ, ਦੂਜੇ ਪਾਸੇ ਉਕਤ ਏਜੰਟ ਵੱਲੋਂ ਮਹਾਨਗਰ ਦੀਆਂ ਕਈ ਤਹਿਸੀਲਾਂ ਵਿਚ ਜਾਅਲੀ ਐੱਨ.ਓ.ਸੀ. ਤਿਆਰ ਕਰਕੇ ਲੋਕਾਂ ਦੀਆਂ ਰਜਿਸਟਰੀਆਂ ਕਰਵਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
ਸੂਤਰਾਂ ਮੁਤਾਬਕ ਉਕਤ ਏਜੰਟ ਵੱਲੋਂ ਜਾਅਲੀ ਦਸਤਾਵੇਜ਼ ਲਗਾ ਕੇ ਕੁਝ ਸਾਲ ਪਹਿਲਾਂ ਵੀ ਕਈ ਰਜਿਸਟਰੀਆਂ ਕਰਵਾਈਆਂ ਗਈਆਂ ਸਨ ਜਿਸ ਕਾਰਨ ਕੁਝ ਦਿਨ ਪਹਿਲਾਂ ਥਾਣਾ ਮੋਤੀ ਨਗਰ ਦੀ ਪੁਲਸ ਨੇ ਟ੍ਰਾਂਸਪੋਰਟ ਨਗਰ ਸਥਿਤ ਪੂਰਬੀ ਤਹਿਸੀਲ ਦੀ ਸ਼ਿਕਾਇਤ ’ਤੇ ਮੁਲਜ਼ਮ ਜੋਗਾ ਸਿੰਘ ਖ਼ਿਲਾਫ ਕੇਸ ਦਰਜ ਕਰਵਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਜਾਅਲੀ ਐੱਨ.ਓ.ਸੀ. ਵੀ ਨੂਰਵਾਲਾ ਰੋਡ ਦੇ ਰਹਿਣ ਵਾਲੇ ਸ਼ਾਤਰ ਏਜੰਟ ਵੱਲੋਂ ਹੀ ਤਿਆਰ ਕੀਤੀ ਗਈ ਸੀ, ਦੂਜੇ ਪਾਸੇ ਸੂਤਰਾਂ ਮੁਤਾਬਕ ਏਜੰਟ ਵੱਲੋਂ ਕਈ ਖਾਸਮਖਾਸ ਲੋਕਾਂ ਦੇ ਨਾਲ ਮੋਟੀ ਡੀਲ ਕਰਕੇ ਹੀ ਉਨ੍ਹਾਂ ਦੀਆਂ ਰਜਿਸਟਰੀਆਂ ਕਰਵਾਉਣ ਦਾ ਕੰਮ ਕੀਤਾ ਜਾਂਦਾ ਹੈ ਤੇ ਇਸ ਸਮੇਂ ਈ.ਜੀ. ਰਜਿਸਟ੍ਰੇਸ਼ਨ ਦੇ ਜ਼ਰੀਏ ਉਕਤ ਏਜੰਟ ਵੱਲੋਂ ਤਹਿਸੀਲ ਦੇ ਮੁਲਾਜ਼ਮ ਦੇ ਨਾਲ ਮਿਲ ਕੇ ਇਹ ਕਾਲਾ ਧੰਦਾ ਬਿਨਾਂ ਕਿਸੇ ਰੋਕ ਟੋਕ ਦੇ ਸ਼ਰੇਆਮ ਚਲਾਇਆ ਜਾ ਰਿਹਾ ਹੈ। ਕੀ ਹੁਣ ਇਸ ਕਾਲੇਧੰਦੇ ਖਿਲਾਫ ਜ਼ਿਲਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕਾਰਵਾਈ ਕਰਨ ਵੱਲ ਧਿਆਨ ਦੇਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ : ਰੇਲ ਵਿਭਾਗ ਨੇ ਬਦਲੇ ਕਈ ਗੱਡੀਆਂ ਦੇ ਟਾਈਮ ਟੇਬਲ, ਦੇਖੋ ਸ਼ਡਿਊਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਨਵਜੋਤ ਸਿੱਧੂ ਨੇ ਛੇੜੀ ਕਾਨੂੰਨੀ ਲੜਾਈ! ਕਾਂਗਰਸੀ ਲੀਡਰ ਨੂੰ ਭੇਜ'ਤਾ ਲੀਗਲ ਨੋਟਿਸ
NEXT STORY