ਜਲੰਧਰ (ਪੁਨੀਤ) : ਪੰਜਾਬ 'ਚ ਪੈ ਰਹੀ ਰਿਕਾਰਡ ਤੋੜ ਠੰਡ 'ਚ ਨਿਕਲੀ ਧੁੱਪ ‘ਸੰਜੀਵਨੀ’ ਦਾ ਕੰਮ ਕਰ ਰਹੀ ਹੈ। ਬੀਤੇ ਦਿਨ ਜ਼ਿਆਦਾਤਰ ਜ਼ਿਲ੍ਹਿਆਂ 'ਚ ਧੁੱਪ ਨਿਕਲਣ ਤੋਂ ਬਾਅਦ ਲੋਕਾਂ ਨੇ ਧੁੱਪ ਦਾ ਖੂਬ ਆਨੰਦ ਲਿਆ। ਤੇਜ਼ ਧੁੱਪ ਕਾਰਨ ਦੁਪਹਿਰ ਸਮੇਂ ਕੁੱਝ ਰਾਹਤ ਮਿਲੀ ਪਰ ਸ਼ਾਮ ਨੂੰ ਚੱਲੀ ਸੀਤ ਲਹਿਰ ਨੇ ਕਾਂਬੇ 'ਚ ਵਾਧਾ ਕਰਦਿਆਂ ਜਨ-ਜੀਵਨ ਨੂੰ ਅਸਤ-ਵਿਅਸਤ ਕਰਨ ਦਾ ਸਿਲਸਿਲਾ ਜਾਰੀ ਰੱਖਿਆ।
ਇਹ ਵੀ ਪੜ੍ਹੋ : ਮੋਬਾਇਲ 'ਤੇ ਵੀਡੀਓ ਬਣਾ ਖਾਧੀਆਂ ਜ਼ਹਿਰੀਲੀਆਂ ਗੋਲੀਆਂ, ਫਿਰ ਖ਼ੁਦ 'ਤੇ ਛਿੜਕ ਲਿਆ ਤੇਲ
18 ਅਤੇ 19 ਜਨਵਰੀ ਨੂੰ ਪੰਜਾਬ ਦੇ 1-2 ਜ਼ਿਲ੍ਹਿਆਂ ਨੂੰ ਛੱਡ ਕੇ ਸੂਬੇ ਭਰ 'ਚ ਓਰੇਂਜ ਅਲਰਟ ਐਲਾਨਿਆ ਗਿਆ ਹੈ। ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਗੁਰਦਾਸਪੁਰ ਵਰਗੇ ਜ਼ਿਲ੍ਹੇ ਇਸ ਸ਼੍ਰੇਣੀ 'ਚ ਬਣੇ ਹੋਏ ਹਨ। ਉੱਥੇ ਹੀ ਧੁੰਦ ਪੈਣ ਦੀ ਚਿਤਾਵਨੀ ਵੀ ਜਾਰੀ ਹੋਈ ਹੈ।
ਇਹ ਵੀ ਪੜ੍ਹੋ : JEE Main ਦੀ ਪ੍ਰੀਖਿਆ ਦੇਣ ਵਾਲਿਆਂ ਲਈ ਬੇਹੱਦ ਜ਼ਰੂਰੀ ਖ਼ਬਰ, ਜਾਰੀ ਹੋਏ ਸਖ਼ਤ ਦਿਸ਼ਾ-ਨਿਰਦੇਸ਼
ਇਸ ਮੁਤਾਬਕ ਹਾਈਵੇਅ ’ਤੇ ਵਾਹਨਾਂ ਨੂੰ ਚਲਾਉਂਦੇ ਸਮੇਂ ਸਾਵਧਾਨੀ ਅਪਣਾਉਣ ਦੀ ਲੋੜ ਹੈ। 20 ਜਨਵਰੀ ਤੋਂ ਬਾਅਦ ਧੁੰਦ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੇਅਰ ਚੋਣਾਂ ਅੱਜ , ਚੰਡੀਗੜ੍ਹ ਪੁਲਸ ਨੇ ਛਾਉਣੀ ’ਚ ਬਦਲਿਆ ਨਗਰ ਨਿਗਮ ਦਫ਼ਤਰ, ਜਾਣੋ ਸ਼ਡਿਊਲ
NEXT STORY