ਅੰਮ੍ਰਿਤਸਰ (ਦਲਜੀਤ)- ਸਿੱਖਿਆ ਵਿਭਾਗ ਨੇ ਸਕੂਲੀ ਬੈਗਾਂ ਦੇ ਵਧ ਰਹੇ ਬੋਝ ਨੂੰ ਘਟਾਉਣ ਲਈ ਵਿਸ਼ੇਸ਼ ਗਾਈਡਲਾਈਨ ਜਾਰੀ ਕੀਤੀ ਹੈ। ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਰੀਰਿਕ ਅਤੇ ਮਾਨਸਿਕ ਤੌਰ ’ਤੇ ਸਰੀਰ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਮੱਦੇਨਜ਼ਰ ਸਕੂਲੀ ਬੈਗਾਂ ਦੇ ਬੋਝ ’ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਸਕੂਲ ਵੱਧ ਕਿਤਾਬਾਂ ਬਿਨਾਂ ਵਜ੍ਹਾ ਵਿਦਿਆਰਥੀਆਂ ਤੋਂ ਮੰਗਾ ਕੇ ਸਕੂਲੀ ਬੈਗ ਦਾ ਬੋਝ ਵਧਾਉਂਦਾ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ-ਪੰਜਾਬ 'ਚ ਰੱਦ ਹੋਈਆਂ ਛੁੱਟੀਆਂ, ਨਵੇਂ ਹੁਕਮ ਜਾਰੀ
ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ ਸ਼ਰਮਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਵਧੇਰੇ ਸਕੂਲਾਂ ਵੱਲੋਂ ਨਾ ਚਾਹੁੰਦਿਆਂ ਹੋਇਆਂ ਵੀ ਵਿਦਿਆਰਥੀਆਂ ਤੋਂ ਰੋਜ਼ਾਨਾ ਰੂਟੀਨ ’ਚ ਸਕੂਲੀ ਕਾਪੀਆਂ ਅਤੇ ਕਿਤਾਬਾਂ ਮੰਗਵਾਈਆਂ ਜਾ ਰਹੀਆਂ ਹਨ। ਜ਼ਰੂਰਤ ਨਾ ਹੋਣ ’ਤੇ ਵੀ ਕਾਫੀ ਕਿਤਾਬਾਂ ਵਧੇਰੇ ਹੋਣ ਕਾਰਨ ਬੈਗਾਂ ਦਾ ਬੋਝ ਵਿਦਿਆਰਥੀਆਂ ’ਤੇ ਵਧ ਰਿਹਾ ਹੈ। ਸਕੂਲੀ ਬੈਗਾਂ ਦਾ ਬਹੁਤ ਭਾਰ ਹੋਣ ਕਾਰਨ ਵਿਦਿਆਰਥੀਆਂ ਦਾ ਜਿੱਥੇ ਸਰੀਰਿਕ ਵਿਕਾਸ ਨਹੀਂ ਹੋ ਰਿਹਾ, ਉਥੇ ਹੀ ਉਨ੍ਹਾਂ ਦੀ ਰੀੜ੍ਹ ਦੀ ਹੱਡੀ ’ਚ ਦਰਦ ਅਤੇ ਹੋਰ ਬੀਮਾਰੀਆਂ ਵੀ ਵਿਦਿਆਰਥੀਆਂ ਨੂੰ ਜਕੜ ’ਚ ਲੈ ਰਹੀਆਂ ਹਨ।
ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਨੇ ਇਸ ਜ਼ਿਲ੍ਹੇ ਦੇ 35 ਸਕੂਲਾਂ ਨੂੰ ਕੀਤਾ ਅਲਰਟ
ਵਿਭਾਗ ਦੇ ਉਕਤ ਮਾਮਲਾ ਧਿਆਨ ’ਚ ਆਉਣ ਤੋਂ ਬਾਅਦ ਵਿਸ਼ੇਸ਼ ਗਾਈਡਲਾਈਨ ਜਾਰੀ ਕੀਤੀ ਗਈ ਹੈ। ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਕੂਲੀ ਬੈਗ ਬੇਹੱਦ ਹਲਕੇ ਹੋਣੇ ਚਾਹੀਦੇ ਹਨ। ਸਕੂਲਾਂ ਨੂੰ ਜੇਕਰ ਭਾਰੀ ਕਿਤਾਬਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਉਨ੍ਹਾਂ ਨੂੰ ਸਕੂਲ ਕੰਪਲੈਕਸ ’ਚ ਹੀ ਰੱਖਿਆ ਜਾਵੇ ਅਤੇ ਅਗਲੇ ਦਿਨ ਪੜ੍ਹਨ ਲਈ ਵਿਦਿਆਰਥੀ ਨੂੰ ਦੇ ਕੇ ਮੁੜ ਸਕੂਲ ਕੰਪਲੈਕਸ ’ਚ ਕਿਤਾਬਾਂ ਰੱਖ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ’ਚ ਨਿਯਮਾਂ ਦੀ ਕੋਈ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- ਭਰਾਵਾਂ ਨੇ ਉਜਾੜ ਦਿੱਤਾ ਭੈਣ ਦਾ ਘਰ, ਤੇਜ਼ਧਾਰ ਹਥਿਆਰਾਂ ਨਾਲ ਜੀਜੇ ਦਾ ਕੀਤਾ ਕਤਲ
ਸਿੱਖਿਆ ਅਫਸਰ ਨੇ ਦੱਸਿਆ ਕਿ ਇਸ ਸਬੰਧ ’ਚ ਵਿਸ਼ੇਸ਼ ਟੀਮ ਦਾ ਗਠਨ ਵੀ ਕੀਤਾ ਗਿਆ ਹੈ ਜੋ ਕਿ ਸਕੂਲਾਂ ਦਾ ਦੌਰਾ ਵੀ ਕਰੇਗੀ ਅਤੇ ਯਕੀਨੀ ਬਣਾਏਗੀ ਕਿ ਵਿਭਾਗ ਦੀ ਗਾਈਡਲਾਈਨ ਦੀ ਪਾਲਣਾ ਕੀਤੀ ਜਾ ਰਹੀ ਹੈ ਕਿ ਨਹੀਂ। ਇਸ ਤੋਂ ਇਲਾਵਾ ਇਕ ਟੀਮ ਵੱਖਰੇ ਤੌਰ ’ਤੇ ਬਣਾਈ ਜਾਵੇਗੀ ਜੋ ਕਿ ਸਕੂਲਾਂ ’ਚ ਆਉਣ ਵਾਲੇ ਆਟੋ ਅਤੇ ਬੱਸ ਵੈਨਾਂ ਦੀ ਚੈਕਿੰਗ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਭਲਕੇ ਇਹ ਰਸਤੇ ਰਹਿਣਗੇ ਬੰਦ, ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ
NEXT STORY