Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 08, 2026

    7:51:51 AM

  • nana patekar  passes away

    Big Breaking : ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ...

  • lightning strikes indigo flight

    ਵੱਡਾ ਹਾਦਸਾ: 17,000 ਫੁੱਟ ਦੀ ਉਚਾਈ 'ਤੇ ਉੱਡ ਰਹੇ...

  • airtel users news

    AIRTEL ਯੂਜ਼ਰਸ ਨੂੰ ਝਟਕਾ! ਹਰ ਮਹੀਨੇ ਜੇਬ 'ਤੇ...

  • akali dal wpd leaders detained

    ਵੱਡੀ ਖ਼ਬਰ: ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੇ 2...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Patiala
  • ਧਰਮ ਅਤੇ ਸਿਆਸਤ ਦਾ ਸਿੱਖ ਪ੍ਰਸੰਗ

PUNJAB News Punjabi(ਪੰਜਾਬ)

ਧਰਮ ਅਤੇ ਸਿਆਸਤ ਦਾ ਸਿੱਖ ਪ੍ਰਸੰਗ

  • Edited By Rajwinder Kaur,
  • Updated: 05 Apr, 2020 06:03 PM
Patiala
religion  politics  balkar singh
  • Share
    • Facebook
    • Tumblr
    • Linkedin
    • Twitter
  • Comment

ਪ੍ਰੋਫੈਸਰ ਬਲਕਾਰ ਸਿੰਘ  

ਪਟਿਆਲਾ
ਇਸ ਮਸਲੇ ਨਾਲ ਜੁੜੇ ਪ੍ਰਾਪਤ ਤੱਥਾਂ ਦੇ ਹਵਾਲੇ ਨਾਲ ਨਤੀਜੇ ’ਤੇ ਪਹੁੰਚਣ ਦੀ ਸ਼ੁਰੂਆਤ ਏਥੋਂ ਕਰ ਰਿਹਾ ਹਾਂ ਕਿ ਭਾਰਤੀ ਚਿੰਤਨ ਵਿਚ ਅਦਵੈਤ ਅਤੇ ਦਵੈਤ ਦੀ ਸਿਧਾਂਤਕਤਾ ਨਾਲ ਇਹ ਸਥਾਪਤ ਹੋ ਗਿਆ ਸੀ ਕਿ ਇਨ੍ਹਾਂ ਵਿਰੋਧੀ ਸਿਰਿਆਂ ਦੀ ਹੋਂਦ ਇਕ-ਦੂਜੇ ਦੀ ਅਣਹੋਂਦ ਵਿਚ ਪਈ ਹੁੰਦੀ ਹੈ। ਜਿਵੇਂ ਚਾਨਣ, ਹਨੇਰੇ ਦੀ ਅਣਹੋਂਦ ਹੈ ਅਤੇ ਹਨੇਰਾ, ਚਾਨਣ ਦੀ ਅਣਹੋਂਦ ਹੈ। ਸਿੱਖ-ਚਿੰਤਨ ਵਿਚ ਇਹੋ ਸਿਧਾਂਤਕੀ, ਸਰਗੁਣ ਵਿਚ ਨਿਰਗੁਣ ਅਤੇ ਨਿਰਗੁਣ ਵਿਚ ਸਰਗੁਣ (ਨਿਰਗੁਨੁ ਆਪਿ ਸਰਗੁਨੁ ਭੀ ਓਹੀ॥ ਕਲਾ ਧਾਰਿ ਜਿਨਿ ਸਗਲੀ ਮੋਹੀ॥287) ਹੋ ਗਈ ਹੈ। ਇਸੇ ਨੂੰ ਧਰਮ ਅਤੇ ਸਿਆਸਤ ਨੂੰ ਸਮਝਣ ਵਾਸਤੇ ਵਿਧੀ ਮੰਨ ਲਈਏ ਤਾਂ ਪ੍ਰਸ਼ਨ ਪੈਦਾ ਹੋ ਜਾਏਗਾ ਕਿ ਕੀ ਧਰਮ ਵਿਚ ਸਿਆਸਤ ਅਤੇ ਸਿਆਸਤ ਵਿਚ ਧਰਮ ਇਕੱਠੇ ਰਹਿ ਸਕਦੇ ਹਨ? ਉੱਤਰ ਅਕਸਰ ਇਹ ਸੁੱਝਦਾ ਹੈ ਕਿ ਧਰਮ ਅਤੇ ਸਿਆਸਤ, ਦੋ ਸਨ, ਦੋ ਹਨ ਅਤੇ ਦੋ ਰਹਿਣੇ ਹਨ। ਇਸੇ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਜਾ ਰਹੀ ਹੈ ਅਤੇ ਇਸ ਦੀ ਸ਼ੁਰੂਆਤ ਏਥੋਂ ਕੀਤੀ ਜਾ ਸਕਦੀ ਹੈ ਕਿ ਧਰਮ ਵਿਚ ਸਿਆਸਤ ਨਾਲ ਉਵੇਂ ਨਿਭਣਾ ਹੈ ਜਿਵੇਂ ਪੰਜ ਵਿਕਾਰਾਂ ਨਾਲ ਨਿਭਣਾ ਹੈ।

ਸਿੱਖ-ਚਿੰਤਨ ਵਿਚ ਪ੍ਰਾਪਤ ਪਰੰਪਰਾਵਾਂ (ਰਿਸ਼ੀ-ਪਰੰਪਰਾ, ਸੰਤ-ਪਰੰਪਰਾ ਅਤੇ ਭਗਤ-ਪਰੰਪਰਾ) ਦਾ ਗੁਨ੍ਹਿਆ ਹੋਇਆ ਰੂਪ ਪ੍ਰਾਪਤ ਹੈ ਅਤੇ ਇਸ ਨੂੰ ਸਹਿਜ-ਸਥਾਪਨ ਦੀ ਸਿੱਖ-ਵਿਧੀ ਵਜੋਂ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ। ਇਸ ਨਾਲ ਸਭਿਆਚਾਰ, ਧਰਮ ਅਤੇ ਅਧਿਆਤਮ ਵਿਚ ਵਖਰੇਵਿਆਂ ਦੀਆਂ ਸੰਭਾਵਨਾਵਾਂ ਨੂੰ ਬਹੁਲਵਾਦੀ ਭਾਵਨਾ ਵਿਚ ਸਹਿਣ ਕਰ ਸਕਣ ਦੇ ਮਾਨਸਿਕ-ਉਸਾਰ ਵਾਸਤੇ ਜੋ ਸਿੱਖ-ਵਿਧੀਆਂ (ਨਾਮ ਸਿਮਰਨ, ਸੇਵਾ, ਕਿਰਤ ਕਰਣਾ, ਵੰਡ ਛਕਣਾ ਆਦਿ) ਸਥਾਪਤ ਹੋ ਗਈਆਂ ਹਨ। ਉਨ੍ਹਾਂ ਵਿਚੋਂ ਕੋਈ ਸਿਆਸਤ ਵੱਲ ਜਾਂਦੀ ਨਜ਼ਰ ਨਹੀਂ ਆਉਂਦੀ। ਇਸ ਪ੍ਰਸੰਗ ਵਿਚ ਡਾ. ਜਸਪਾਲ ਸਿੰਘ ਦੀ ਪੁਸਤਕ, "ਰਾਜ ਦਾ ਸਿੱਖ ਸੰਕਲਪ" ਵਿਚੋਂ ਮੈਨੂੰ ਇਹੀ ਸਮਝ ਆਇਆ ਹੈ ਕਿ ਸਿੱਖੀ, ਸੰਪੂਰਨ ਜੀਵਨ ਦਾ ਧਰਮ ਹੋਣ ਕਰਕੇ, ਸਿਆਸਤ ਨੂੰ ਇਸ ਵਿਚੋਂ ਮਨਫੀ ਨਹੀਂ ਕਰਨਾ ਚਾਹੀਦਾ ਅਤੇ ਕੀਤਾ ਵੀ ਨਹੀਂ ਜਾ ਸਕਦਾ ਪਰ ਸਿੱਖੀ ਵਿਚ ਸਿਆਸਤ, ਹਾਸ਼ੀਏ ਤੇ ਰਹਿਣੀ ਹੈ ਅਤੇ ਕੇਂਦਰ ਵਿਚ ਧਰਮ ਰਹਿਣਾ ਹੈ। ਸਿੱਖ-ਸਾਹਿਤ ਵਿਚ ਸਿੱਖ-ਸਿਆਸਤ ਨਾਲ ਸਬੰਧਤ ਹਵਾਲੇ ਆਪਣੇ ਆਪਣੇ ਸਮਕਾਲ ਦੀਆਂ ਸੀਮਾਵਾਂ ਵਿਚ ਹੋਣ ਕਰਕੇ, ਸਾਰੇ ਸਮਿਆਂ ਵਾਸਤੇ ਸਿਧਾਂਤਕੀ ਸਥਾਪਤ ਕਰਣ ਵਾਸਤੇ ਸਹਾਇਤਾ ਨਹੀਂ ਕਰ ਸਕਦੇ।ਤਾਂ ਤੇ ਇਨ੍ਹਾਂ ਹਵਾਲਿਆਂ ਨੂੰ ਬਾਣੀ ਦੀ ਰੌਸ਼ਨੀ ਵਿਚ ਹੀ ਸਥਾਪਤ ਕਰਣਾ ਚਾਹੀਦਾ ਹੈ।

PunjabKesari

ਸਿੱਖੀ ਤੋਂ ਪੰਥਕਤਾ ਤੱਕ ਦੀ ਯਾਤਰਾ ਨੂੰ ਜੇ ਧਰਮ ਤੋਂ ਸਿਆਸਤ ਵੱਲ ਯਾਤਰਾ ਵਜੋਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ 1708 ਤੋਂ ਵਰਤਮਾਨ ਤੱਕ ਦੀ ਸਿੱਖ-ਸਿਅਸਤ ਦੇ ਇਤਿਹਾਸ ਨੂੰ ਧਿਆਨ ਵਿਚ ਰੱਖਣਾ ਪਵੇਗਾ? ਸਵਾਲ ਇਹ ਹੈ ਕਿ ਵਰਤਮਾਨ ਵਿਚ ਸਿੱਖੀਕਰਣ ਦੀ ਥਾਂ ਸਿਆਸੀਕਰਣ ਕਿਉਂ ਹੋਈ ਜਾ ਰਿਹਾ ਹੈ? ਸਮਝਣ ਲਈ ਯੂ-ਟਿਊਬ ਤੇ ਜਾਉ ਤੇ ਵੇਖੋ ਕਿ ਕਿਵੇਂ ਸਿਆਸਤ ਹੀ ਸਿਆਸਤ ਛਾਈ ਹੋਈ ਹੈ ਅਤੇ ਗੁਰਮਤਿ ਤਾਂ ਸਵਾਦਾਨੁਸਾਰ ਵਰਤੀ ਜਾ ਰਹੀ ਹੈ।ਜਿੱਤ ਦੀ ਆਸ ਵਿਚ ਵਿਹਾਜੀਆਂ ਜਾ ਰਹੀਆਂ ਹਾਰਾਂ ਦੀ ਸਿਆਸਤ ਨੇ ਸਰਬੱਤ ਦੇ ਭਲੇ ਦੀ ਥਾਂ ਤੇ ਅੱਗ ਬਾਲਣ, ਜ਼ਹਿਰ ਛਿੜਕਣ ਅਤੇ ਗੁੱਸੇ ਵਿਚ ਘੜਮੱਸ ਪੈਦਾ ਕਰਣ ਵਾਲੇ ਰਾਹ ਪਾ ਦਿੱਤਾ ਹੈ।ਇਸ ਦੀਆਂ ਪੈੜਾਂ, ਗੁਰਮਤਿ ਦੀ ਥਾਂ ਖੱਬੂ-ਸਿਧਾਂਤਕੀਆਂ ਵੱਲ ਜਾਂਦੀਆਂ ਲੱਗਦੀਆਂ ਹਨ।ਵਿਸਥਾਰ ਦੀ ਇਥੇ ਗੁੰਜਾਇਸ਼ ਨਹੀਂ ਹੈ।

ਭਾਈ ਵੀਰ ਸਿੰਘ ਨੇ ਕੌਮ ਦੇ ਜੀਵੰਤ ਸਿੱਖ-ਸਰੋਕਾਰਾਂ ਦਾ ਆਧਾਰ ਜਾਤੀ-ਲੋੜਾਂ (ਸਿਆਸਤ) ਅਤੇ ਕੌਮੀ-ਲੋੜਾਂ (ਧਰਮ) ਨੂੰ ਮੰਨਿਆ ਹੋਇਆ ਹੈ ਅਤੇ ਇਸ ਦੀ ਮਿਸਾਲ ਕਿਲਾ ਫਤਹਿ ਕਰਣ ਲਈ ਵਰਤੀ ਗਈ ਤੋਪ ਦੇ ਟੁੱਟੇ ਹੋਏ ਪਹੀਏ ਦੀ ਦਿੱਤੀ ਹੈ।ਇਸ ਦੇ ਨਾਲ ਹੀ ਸਿੱਖੀ ਦੇ ਕੇਂਦਰੀ ਸਰੋਕਾਰਾਂ ਵਿਚ ਗ੍ਰੰਥ,ਪੰਥ, ਗੁਰਦੁਆਰਾ ਅਤੇ ਰਹਿਤ ਨੂੰ ਗਿਣਿਆ ਹੋਇਆ ਹੈ।ਸਮਝ ਲਵੋ ਕਿ ਏਸੇ ਕਰਕੇ ਭਾਈ ਵੀਰ ਸਿੰਘ ਤੇ ਸਿਆਸਤਦਾਨ ਨ ਹੋਣ ਦਾ ਇਲਜ਼ਾਮ ਅੰਦਰੋਂ ਤੇ ਬਾਹਰੋਂ ਲਗਾਤਾਰ ਲੱਗਦਾ ਰਿਹਾ ਹੈ।ਇਸ ਦੇ ਵਿਸਥਾਰ ਦੀ ਇਥੇ ਗੁੰਜਾਇਸ਼ ਨਹੀਂ ਹੈ। 

ਰਾਜਨੀਤਕ ਵਿਗਿਆਨ ਵਿਚ ਜੋ ਕੁਝ ਪ੍ਰਾਪਤ ਹੈ, ਉਸ ਨੂੰ ਧਿਆਨ ਵਿਚ ਰੱਖੇ ਬਿਨਾਂ ਇਸ ਲਈ ਗੱਲ ਕਰ ਰਿਹਾ ਹਾਂ ਤਾਂ ਕਿ ਜੇ ਲੋੜ ਪਵੇ ਤਾਂ ਹੋਰ ਸਿੱਖਣ ਲਈ ਤਿਆਰ ਰਹਾਂ।ਮੇਰੀ ਸਮਝ ਵਿਚ ਦੂਜਿਆਂ ਦੀਆਂ ਕਮਜ਼ੋਰੀਆਂ ਦੇ ਸ਼ਿਕਾਰੀਆਂ ਅਤੇ ਬਿਉਪਾਰੀਆਂ ਨੂੰ ਸਿਆਸਤਦਾਨ ਕਿਹਾ ਜਾਣ ਲੱਗ ਪਿਆ ਹੈ।ਇਹ ਵਿਧੀ, ਸਿਆਸਤਦਾਨ ਇਕ ਦੂਜੇ ਦੇ ਵਿਰੁਧ ਵੀ ਵਰਤੀ ਜਾ ਰਹੇ ਹਨ ਅਤੇ ਇਸ ਨਾਲ ਬੋਲਣ ਵਾਸਤੇ ਬੋਲਣ ਦੀ ਸਿਆਸਤ ਭਾਰੂ ਹੁੰਦੀ ਜਾ ਰਹੀ ਹੈ।ਸਿਆਸਤ ਵਿਚ ਸਿਆਣਪ ਨਾਲੋਂ ਡਰਾਮੇਬਾਜ਼ੀ ਨੂੰ ਪਹਿਲ ਪ੍ਰਾਪਤ ਹੋ ਗਈ ਹੈ।ਧਰਮੀ ਅਤੇ ਅਕਾਦਮੀਸ਼ਨ ਵੀ ਇਸ ਤੋਂ ਬਚੇ ਹੋਏ ਨਹੀਂ ਹਨ।ਇਸ ਵਰਤਾਰੇ ਤੇ ਸ਼ਰਮਸ਼ਾਰ ਹੋਣ ਦੀ ਲੋੜ ਦੀਆਂ ਸੰਭਾਵਨਾਵਾਂ ਦਿਨੋ ਦਿਨ ਮੱਧਮ ਪੈਂਦੀਆਂ ਜਾ ਰਹੀਆ ਹਨ।ਇਕ ਸ਼ੇਅਰ ਵਿਚ ਸਿਆਸੀ ਵਰਤਾਰੇ ਬਾਰੇ ਇਸ਼ਾਰਾ ਹੋ ਗਿਆ ਹੈ:

ਮੁਹੱਬਤ ਗੋਲੀਉਂ ਸੇ ਬੋਅ ਰਹੇ ਹੋ, ਜ਼ਮੀਨ ਕਾ ਚਿਹਰਾ ਖੂੰਨ ਸੇ ਧੋਅ ਰਹੇ ਹੋ,
ਘੁਮੰਡ ਤੁਮ ਕੋ ਕਿ ਰਾਸਤਾ ਨਿਕਲ ਰਹਾ ਹੈ,ਯਕੀਨ ਮੁਝ ਕੋ ਕਿ ਮੰਜ਼ਲ ਖੋਅ ਰਹੇ ਹੋ।

ਹਾਲਤ ਇਹ ਹੋ ਗਈ ਹੈ ਕਿ ਦੇਸ਼ ਦੀ ਧਰਮ ਨਿਰਪੇਖ ਵਿਧਾਨਕਤਾ ਵੀ ਵੰਗਾਰੀ ਗਈ ਹੈ ਅਤੇ ਸਿੱਖ-ਲੋਕ ਤੰਤ੍ਰ ਵਿਚ ਵੀ ਸਿਆਸਤਨੁਮਾ-ਧਰਮ ਅਤੇ ਧਰਮਨੁਮਾ-ਸਿਆਸਤ ਸ਼ਾਨੋ ਸ਼ੌਕਤ ਨਾਲ ਪਰਵੇਸ਼ ਕਰ ਗਈ ਹੈ। ਮੁੱਦਾ ਇਸ ਵੇਲੇ ਇਹ ਹੋ ਗਿਆ ਹੈ ਕਿ ਇਸ ਤਰ੍ਹਾਂ ਤਾਂ ਪਹਿਲਾਂ ਕਦੇ ਵੀ ਨਹੀਂ ਸੀ, ਕਿਉਂਕਿ ਸਿਆਸਤ ਦੇ ਜਿਹੋ ਜਿਹੇ ਰੰਗ ਵਰਤਮਾਨ ਵਿਚ ਸਾਰਿਆਂ ਨੂੰ ਭੁਗਤਨੇ ਪੈ ਰਹੇ ਹਨ, ਉਨ੍ਹਾਂ ਨਾਲ ਸਿਆਸਤ, ਪ੍ਰਸ਼ਨਾਂ ਦਾ ਜੰਗਲ ਅਤੇ ਸਮਾਜਿਕ-ਸਾਖ ਦਾ ਖੌਅ ਹੁੰਦੀ ਜਾ ਰਹੀ ਹੈ। ਸਿਆਸਤ ਦਾ ਵਰਤਮਾਨ ਪ੍ਰਸੰਗ ਕਿਸੇ ਵੀ ਕਿਸਮ ਦੇ ਉਲਾਰ ਦੀ ਦਾਸਤਾਨ ਹੁੰਦਾ ਜਾ ਰਿਹਾ ਹੈ ਅਤੇ ਧਰਮ ਨੂੰ ਆਪਣੇ ਵਰਗਾ ਕਰ ਲੈਣ ਵਾਸਤੇ ਸਿਆਸਤਦਾਨ ਪੱਬਾਂ ਭਾਰ ਹੋਏ ਨਜ਼ਰ ਆਉਣ ਲੱਗ ਪਏ ਹਨ। ਲੱਗਣ ਲੱਗ ਪਿਆ ਹੈ ਕਿ ਸਿਆਸਤ ਨੂੰ ਆਪਣੀ ਖੁਰਦੀ ਸਾਖ, ਧਰਮ ਦੇ ਆਸਰੇ ਨਾਲ ਬਚਾਉਣ ਦੀ ਲੋੜ ਪੈ ਗਈ ਹੈ।ਏਥੋਂ ਜੇ ਗੱਲ ਸ਼ੁਰੂ ਕਰੀਏ ਤਾਂ ਬਹੁਗਿਣਤੀ ਅਤੇ ਘੱਟਗਿਣਤੀ ਦੇ ਹਵਾਲੇ ਨਾਲ ਹੋ ਰਹੀ ਸਿਆਸਤ ਬਹੁਤ ਪਿੱਛੇ ਰਹਿ ਜਾਏਗੀ।ਆਜ਼ਾਦ ਭਾਰਤ ਦੀ ਸਿਆਸਤ ਵਿਚ 5% ਬਨਾਮ 95% ਫਾਰਮੂਲਾ ਸਫਲਤਾ ਨਾਲ ਚੱਲੀ ਜਾ ਰਿਹਾ ਹੈ। ਇਸ ਨੂੰ ਸਿਆਸਤਦਾਨ ਬਨਾਮ ਵੋਟ-ਬੈਂਕ ਵਾਂਗ ਸਮਝੇ ਜਾਣ ਦੀ ਲੋੜ ਹੈ।ਇਸ ਤੋਂ ਘਟਗਿਣਤੀਆਂ ਵਾਂਗ ਬਹੁ-ਗਿਣਤੀ ਵੀ ਬਚੀ ਹੋਈ ਨਹੀਂ ਹੈ।ਇਹ ਭਾਰਤੀ-ਰਾਸ਼ਟਰਵਾਦ ਤੋਂ ਸ਼ੁਰੂ ਹੋਇਆ ਸੀ ਅਤੇ ਹਿੰਦੂ-ਰਾਸ਼ਟਰਵਾਦ ਤੱਕ ਪਹੁੰਚ ਗਿਆ ਹੈ। ਹਾਲਾਤ, ਘੜਮੱਸ ਵਿਚੋਂ ਇਨਕਲਾਬ ਪੈਦਾ ਕਰਣ ਦੇ ਮੁਦਈਆਂ ਨੂੰ ਸਾਜ਼ਗਾਰ ਲੱਗਣ ਲੱਗ ਪਏ ਹਨ। 

ਸੋਸ਼ਲ ਮੀਡੀਆ, ਬਦ ਨੂੰ ਬਦਤਰ ਕਰਣ ਵਾਲੇ ਰਾਹ ਪਿਆ ਹੋਇਆ ਹੈ।ਨਤੀਜੇ ਵਜੋਂ ਧਰਮ, ਵਿਧਾਨਕਤਾ, ਅਕਾਦਮਿਕਤਾ ਅਤੇ ਸਿਆਸਤ ਟਕਰਾਉ ਵਿਚ ਆ ਗਏ ਹਨ ਕਿਉਂਕਿ ਧਰਮ ਨੂੰ ਧਰਮ-ਨਿਰਪੇਖ ਦੀ ਵਿਧਾਨਕਤਾ ਨੇ ਉਨਾਂ ਨੁਕਸਾਨ ਨਹੀਂ ਪਹੁੰਚਾਇਆ, ਜਿੰਨਾਂ ਸਿਆਸੀ-ਸਿਧਾਂਤਕੀਆਂ ਨਾਲ ਜੁੜੇ ਹੋਏ ਸਿਆਸੀ ਚਿੰਤਕਾਂ ਨੇ ਪਹੁੰਚਾਇਆ ਹੈ।ਕਦਮ ਰੋਕਕੇ ਕੋਈ ਸੋਚਣ ਲਈ ਤਿਆਰ ਹੀ ਨਹੀਂ ਲੱਗਦਾ।ਇਸ ਦੇ ਬਾਵਜੂਦ ਧਰਮ, ਸਿਆਸਤ ਦੇ ਮੁਕਾਬਲੇ ਵਿਚ ਸਦਾ ਹੀ ਘੱਟ ਨੁਕਸਾਨਦੇਹ ਮੰਨਿਆ ਜਾਂਦਾ ਰਿਹਾ ਹੈ।ਪਰ ਦੱਸਿਆ ਇਸ ਤੋਂ ਉਲਟ ਜਾਂਦਾ ਰਿਹਾ ਹੈ।ਸੱਚ ਤਾਂ ਇਹ ਹੈ ਕਿ ਧਾਰਮਿਕ-ਉਲਾਰ ਦਾ ਉਸ ਤਰ੍ਹਾਂ ਕਦੇ ਨੁਕਸਾਨ ਨਹੀਂ ਹੋਇਆ, ਜਿਸ ਤਰ੍ਹਾਂ ਸਿਆਸੀ-ਉਲਾਰ ਦਾ ਹੁੰਦਾ ਆਇਆ ਹੈ।ਇਸ ਵਰਤਾਰੇ ਦਾ ਸਮਰਥਨ ਸਿੱਖ ਹਵਾਲੇ ਨਾਲ 1947 ਅਤੇ 1984 ਤੋਂ ਹੋ ਜਾਂਦਾ ਹੈ ਕਿਉਂਕਿ ਦੋਹਾਂ ਹਾਲਤਾਂ ਵਿਚ ਸਿਆਸਤ ਦੀਆਂ ਨਹੁੰਦਰਾਂ ਨਾਲ ਧਰਮ ਨੂੰ ਨੋਚਿਆ ਗਿਆ ਸੀ।

ਧਰਮ ਅਤੇ ਸਿਆਸਤ ਦੇ ਮਸਲੇ ਨੂੰ ਸਿੱਖ ਹਵਾਲੇ ਨਾਲ ਸਮਝੀਏ ਤਾਂ ਧਰਮ ਅਤੇ ਸਿਆਸਤ ਨੂੰ ਲੈਕੇ ਜਿਹੋ ਜਿਹਾ ਮਸਲਾ ਪੰਜਾਬ ਵਿਚ ਸ਼੍ਰੋਮਣੀ ਕਮੇਟੀ ਦੇ ਪੈਰੋਂ ਖੜ੍ਹਾ ਹੋ ਗਿਆ ਹੈ, ਇਹ ਹੋਰ ਕਿਸੇ ਸੂਬੇ ਵਿਚ ਇਸ ਤਰ੍ਹਾਂ ਨਹੀਂ ਹੈ।ਕਾਰਣ ਇਹ ਹੈ ਕਿ ਸਿੱਖ-ਸਿਆਸਤਦਾਨਾਂ ਨੇ ਇਸ ਨੂੰ ਮੀਰੀ-ਪੀਰੀ ਦੇ ਗੁਰਮਤਿ-ਸੰਕਲਪ ਨਾਲ ਜੋੜਕੇ ਲਗਾਤਾਰ ਵਰਤਿਆ ਜ਼ਰੂਰ ਹੈ, ਪਰ ਸਮਝਿਆ ਬਿਲਕੁਲ ਨਹੀਂ ਹੈ।ਕੌਣ ਕਿਸ ਨੂੰ ਦੱਸੇ ਕਿ ਛੇਵੇਂ ਪਾਤਸ਼ਾਹ ਹਜ਼ੂਰ ਨੇ ਸਿਆਸੀ ਆਤੰਕਣ ਨਾਲ ਧਾਰਮਿਕ ਸੁਰ ਵਿਚ ਨਿਭਣ ਵਾਸਤੇ ਪ੍ਰਾਪਤ ਵਰਤਾਰੇ ਵਿਚ ਸਹਿਜ ਸਥਾਪਨ ਦੀ ਵਿਧੀ ਵਜੋਂ ਮੀਰੀ-ਪੀਰੀ ਦਾ ਸੰਕਲਪ ਸਾਹਮਣੇ ਲਿਆਂਦਾ ਸੀ।ਇਸ ਨੂੰ ਭਗਤੀ ਤੇ ਸ਼ਕਤੀ, ਸ਼ਸ਼ਤ੍ਰ ਤੇ ਸ਼ਾਸ਼ਤ੍ਰ ਅਤੇ ਸੰਤ ਤੇ ਸਿਪਾਹੀ ਦੀ ਸੁਰ ਅਤੇ ਵਿਧੀ ਵਿਚ ਹੀ ਸਮਝਿਆ ਤੇ ਸਮਝਾਇਆ ਜਾਣਾ ਚਾਹੀਦਾ ਹੈ। ਵਿਦਵਾਨ ਅਜਿਹਾ ਕਰਦੇ ਵੀ ਰਹੇ ਹਨ।ਪਰ ਸਿੱਖ-ਸਿਆਸਤ ਨੇ ਇਸ ਨੂੰ ਜਿਸ ਤਰ੍ਹਾਂ ਪ੍ਰਾਪਤ ਸਿਆਸਤ ਤੱਕ ਮਹਿਦੂਦ ਕਰ ਦਿੱਤਾ ਹੈ, ਉਸ ਨਾਲ ਮੀਰੀ-ਪੀਰੀ ਆਪਣੇ ਗੁਰਮਤਿ ਪ੍ਰਸੰਗ ਵਿਚੋਂ ਨਿਕਲਕੇ ਸਿਆਸੀ ਪੈਂਤੜਾ ਹੁੰਦੀ ਜਾ ਰਹੀ ਹੈ।ਇਸ ਵਿਚੋਂ ਨਿਕਲ ਸਕਣ ਲਈ ਸੰਬਾਦ ਰਾਹੀਂ ਸਾਂਝੀ-ਸਮਝ ਬਨਾਉਣ ਦੇ ਰਸਤੇ ਬੰਦ ਲੱਗਣ ਲੱਗ ਪਏ ਹਨ।ਏਸੇ ਦਾ ਸਿੱਟਾ ਹੈ ਕਿ ਸਿੱਖ-ਸਿਆਸਤ, ਸਿੱਖ-ਆਸਥਾ ਨਾਲ ਟਕਰਾਉ ਵਿਚ ਆਉਂਦੀ ਜਾ ਰਹੀ ਹੈ।ਅਜਿਹਾ, ਏਥੋਂ ਸ਼ੁਰੂ ਹੋਇਆ ਮੰਨਿਆ ਜਾ ਸਕਦਾ ਹੈ ਕਿ ਧਰਮ ਅਤੇ ਸਿਆਸਤ ਦਾ ਇਕ ਦੂਜੇ ਨੂੰ ਫਿਹਲ ਕਰਣ ਵਾਲਾ ਵਰਤਾਰਾ ਧਰਮ ਦੇ ਗਲ ਪਿਆ ਵਰਤਮਾਨ ਵਰਤਾਰਾ ਹੋ ਗਿਆ ਹੈ।

ਧਰਮ, ਅਹੁਦੇਦਾਰੀਆਂ ਦੀ ਨੈਤਿਕਤਾ ਹੈ ਅਤੇ ਸਿਆਸਤ ਨੇ ਅਹੁਦੇਦਾਰੀਆਂ ਦਾ ਅਧਿਕਾਰਨਾਲ ਹੀ ਨਿਭਣਾ ਹੁੰਦਾ ਹੈ।ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਲੋਕਲ ਗੁਰਦੁਆਰਾ ਕਮੇਟੀਆਂ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਸਮਝ ਆ ਜਾਏਗਾ ਕਿ ਪੰਥਕ ਸੁਰ ਵਿਚ ਪ੍ਰਾਪਤ ਹੋਈਆਂ ਅਹੁਦੇਦਾਰੀਆਂ ਨੂੰ ਸਿਆਸਤਦਾਨਾਂ ਵਲੋਂ ਬਖਸ਼ੀ ਹੋਈ ਨੌਕਰੀ ਸਮਝਾਂਗੇ ਤਾਂ ਸਿਆਸਤ ਦਾ ਮਾੜਾ ਮੋਟਾ ਸੱਚ ਵੀ ਝੂਠ ਲੱਗਣ ਲੱਗ ਪਵੇਗਾ? ਸਿਆਸਤ ਦਾ ਸੱਚ, ਸੱਚ ਦੀ ਸਿਆਸਤ ਨੂੰ ਬਹੁਤ ਪਿੱਛੇ ਛੱਡਦਾ ਜਾ ਰਿਹਾ ਹੈ ਅਤੇ ਇਸ ਵਰਤਾਰੇ ਨਾਲ ਕੌਮੀ ਪੱਧਰ ਤੇ ਦਰ ਗੁਜ਼ਰ ਕਰਣ ਦੀ ਸਿਆਸਤ, ਆਮ  ਬੰਦੇ ਦੀ ਹੋਣੀ ਹੁੰਦੀ ਜਾ ਰਹੀ ਹੈ ਕਿਉਂਕਿ ਸਿੱਖ ਵਾਸਤੇ ਸਿਆਸਤ ਨੂੰ ਆਦਤ ਬਨਾ ਲੈਣ ਵੱਲ ਧੱਕਿਆ ਜਾ ਰਿਹਾ ਹੈ।ਨਤੀਜਾ ਗੁਰੂ ਦੇ ਸਿੱਖਾਂ ਦਾ ਸੰਗਤ ਅਤੇ ਵੋਟ-ਬੈਂਕ ਦੀਆਂ ਆਪਾ ਵਿਰੋਧੀ ਪਰਤਾਂ ਵਾਂਗ ਸਾਹਮਣੇ ਆ ਗਿਆ/ਰਿਹਾ ਹੈ।

ਗੁਰਮਤਿ ਵਿਚ ਜੇ ਸਿਆਸਤ ਨੂੰ ਇਸ ਤਰ੍ਹਾਂ ਕੇਂਦਰੀਅਤਾ ਪ੍ਰਾਪਤ ਨਹੀਂ ਸੀ, ਜਿਸ ਤਰ੍ਹਾਂ ਸਿੱਖ-ਸਿਆਸਤ ਦੇ ਰੂਪ ਵਿਚ ਵਰਤਮਾਨ ਵਿਚ ਸਥਾਪਤ ਹੋ ਗਈ ਹੈ ਤਾਂ ਤੇ ਸੋਚਣਾ ਚਾਹੀਦਾ ਹੈ ਕਿ ਸਿੱਖ-ਪ੍ਰਸੰਗ ਵਿਚ ਸਿਆਸਤ, ਸਿੱਖ-ਵਰਤਾਰੇ ਦੇ ਕੇਂਦਰ ਵਿਚ ਕਿਸ ਤਰ੍ਹਾਂ ਅਤੇ ਕਿਉਂ ਆ ਗਈ ਹੈ? ਇਹ ਸੋਚਣ ਦੀ ਲੋੜ ਇਸ ਕਰਕੇ ਹੈ ਕਿਉਂਕਿ ਸਿੱਖ-ਧਰਮ ਅਰਥਾਤ ਸੱਚ ਦੀ ਸਿਆਸਤ ਨੂੰ ਕੇਂਦਰ ਵਿਚੋਂ ਕੱਢਕੇ ਹਾਸ਼ੀਏ ਤੇ ਕਿਉਂ ਧੱਕੀ ਜਾ ਚੁੱਕੀ ਹੈ? ਇਕ ਹੱਦ ਤੱਕ ਇਹ ਸਿਆਸੀ ਸਥਿਤੀ, ਭਾਰਤੀ ਸਿਆਸਤ ਦੀ ਪ੍ਰਧਾਨ ਸੁਰ ਬਹੁਸੰਮਤੀ ਰਾਹੀਂ ਕੇਂਦਰੀਕਰਣ ਦੀ ਸਿਆਸਤ ਨੂੰ ਠੀਕ ਬੈਠਦੀ ਰਹੀ ਹੈ।ਸਿੱਖੀ ਨੇ ਇਸ ਅਵਸਥਾ ਨਾਲ ਸਮਝੌਤਾ ਕਦੇ ਵੀ ਨਹੀਂ ਕੀਤਾ ਸੀ ਅਤੇ ਏਸੇ ਕਰਕੇ ਇਹੀ ਸਿੱਖ-ਸਿਆਸਤ ਦਾ ਮੁੱਦਾ ਬਣਦਾ ਰਿਹਾ ਹੈ।ਇਸ ਅਸਾਵੀਂ ਲੜਾਈ ਦੀ ਪਹਿਲ ਸਿੱਖ-ਸਿਆਸਤਦਾਨਾਂ ਵੱਲੋਂ ਹੁੰਦੀ ਰਹੀ ਹੈ ਅਤੇ ਗਲ ਪਈਆਂ ਸਿਆਸੀ ਲੜਾਈਆਂ ਪੰਥਕ ਵੱਲੋਂ ਲੜੀਆਂ ਜਾਂਦੀਆਂ ਰਹੀਆਂ ਹਨ।ਇਹੋ ਜਿਹੇ ਸਿਆਸੀ ਵਰਤਾਰਿਆਂ ਦੇ ਨਤੀਜੇ ਅੰਤਮਪੱਖੀ ਨਿਕਲਣੇ ਸੁਭਾਵਕ ਸਨ।ਇਸ ਵਿਸਥਾਰ ਦੀ ਇਥੇ ਗੁੰਜਾਇਸ਼ ਨਹੀਂ ਹੈ ਕਿ ਇਸ ਵਾਸਤੇ ਕੀ ਕੀਮਤ ਚੁਕਾਉਣੀ ਪੈਂਦੀ ਰਹੀ ਹੈ?

ਸਿਆਸੀ ਲੜਾਈਆਂ ਨੂੰ ਧਰਮ-ਯੁੱਧ ਵਾਂਗ ਲੜਣ ਦੇ ਸੁਭਾ ਕਾਰਣ ਸਿੱਖ-ਭਾਈਚਾਰੇ ਨੇ ਆਪਣੀਆਂ ਅੰਦਰਲੀਆਂ ਲੜਾਈਆਂ ਵੀ ਧਰਮ-ਯੁੱਧ ਵਾਂਗ ਹੀ ਲੜਣੀਆਂ ਸ਼ੁਰੂ ਕਰ ਦਿੱਤੀਆਂ ਹਨ।ਨਾਨਕਸ਼ਾਹੀ ਕੈਲੰਡਰ ਜਾਂ ਦਸਮ ਗ੍ਰੰਥ ਦੇ ਮਸਲੇ ਨੂੰ ਜੇ ਧਰਮ-ਯੁੱਧ ਵਾਂਗ ਨਜਿੱਠਨ ਦੀ ਕੋਸ਼ਿਸ਼ ਕਰਾਂਗੇ ਤਾਂ ਨਤੀਜੇ ਸੰਗਤੀ-ਸੁਰ ਵਿਚ ਨਹੀਂ ਸਿਆਸੀ-ਸੁਰ ਵਿਚ ਹੀ ਨਿਕਲਣਗੇ। ਇਸ ਦੇ ਸੰਕੇਤ ਸਾਹਮਣੇ ਆ ਚੁੱਕੇ ਹਨ ਅਤੇ ਸਿਆਸਤ ਇਸ ਤੋਂ ਬਚਣ ਦੇ ਰਾਹ ਬੰਦ ਕਰੀ ਜਾ ਰਹੀ ਹੈ।ਇਥੋਂ ਹੀ ਸ਼ੁਰੂ ਹੋ ਜਾਂਦੀ ਹੈ ਸਿੱਖ-ਸੰਸਥਾਵਾਂ ਦੇ ਸਿਆਸੀ ਅਪਹਰਣ ਦੀ ਸਮੱਸਿਆ।ਸਿੱਖ-ਸੰਸਥਾਵਾਂ ਦੀ ਸੇਵਾ ਤੋਂ ਸ਼ੁਰੂ ਕਰਕੇ ਸਿੱਖ-ਸੰਸਥਾਵਾਂ ਦੇ ਪ੍ਰਬੰਧਨ ਤੱਕ ਪਹੁੰਚਣ ਤੋਂ ਬਾਅਦ ਸਿੱਖ-ਸੰਸਥਾਵਾਂ ਦੀ ਸਿਆਸਤ ਦਾ ਦੌਰ ਸਿਖਰ ਤੇ ਪਹੁੰਚ ਗਿਆ ਹੈ।ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਸਿੱਖ-ਧਰਮ ਵਿਚ ਸਿੱਖ-ਸੰਸਥਾਵਾਂ ਦੇ ਅਹੁਦਿਆਂ ਦੇ ਅਧਿਕਾਰ ਦੀ ਥਾਂ, ਅਹੁਦਿਆਂ ਦੀ ਨੈਤਿਕਤਾ (ਧਰਮ) ਨੂੰ ਸਾਹਮਣੇ ਲਿਆਂਦਾ ਗਿਆ ਸੀ। ਸਿੱਖ-ਸਿਆਸਤ ਨਾਲ ਇਸ ਵਿਚ ਅਹੁਦਿਆਂ ਦੇ ਅਧਿਕਾਰ ਦੀ ਸਿਆਸਤ ਸ਼ਾਮਲ ਹੋ ਗਈ ਹੈ।

ਸਭ ਨੂੰ ਪਤਾ ਲੱਗ ਗਿਆ ਹੈ ਕਿ ਸਿੱਖ-ਸੰਸਥਾਵਾਂ ਦਾ ਸਿੱਖ-ਸਿਆਸਤਦਾਨਾਂ ਨੇ ਸਿਆਸੀ-ਅਪਹਰਣ ਕਰ ਲਿਆ ਹੈ। ਇਸ ਹਾਲਤ ਵਿਚ ਸਿੱਖ-ਸੰਸਥਾਵਾਂ ਦੇ ਪ੍ਰਬੰਧਕੀ-ਅਹੁਦਿਆਂ ਤੇ ਇਸ ਤਰ੍ਹਾਂ ਹੀ ਟਿਕਿਆ ਜਾ ਸਕਦਾ ਹੈ, ਜਿਵੇਂ ਸਿੱਖ-ਸੰਸਥਾਵਾਂ ਦੇ ਵਰਤਮਾਨ ਅਹੁਦੇਦਾਰ ਟਿਕੇ ਹੋਏ ਲੱਗਣ ਲੱਗ ਪਏ ਹਨ।ਧਰਮ, ਪ੍ਰਬੰਧਨ ਅਤੇ ਸਿਆਸਤ ਦੇ ਗੱਠਜੋੜ ਨੇ ਜਿਸ ਤਰ੍ਹਾਂ ਦਾ ਸਿੱਖ-ਸਭਿਆਚਾਰ ਪੈਦਾ ਕਰ ਲਿਆ ਹੈ, ਇਹ ਸਿੱਖ-ਭਾਈਚਾਰੇ ਦੀ ਵਰਤਮਾਨ ਦਿਸ਼ਾ ਅਤੇ ਦਸ਼ਾ ਦਾ ਸੂਚਕ ਹੋ ਗਿਆ ਹੈ।ਇਸ ਨਾਲ ਇਹ ਨੁਕਤਾ ਸਾਹਮਣੇ ਲਿਆਉਣਾ ਚਾਹੁੰਦਾ ਹਾਂ ਕਿ ਜਿੰਨਾਂ ਚਿਰ ਸਿੱਖ-ਸੰਸਥਾਵਾਂ ਦੇ ਪ੍ਰਬੰਧਕ ਆਪਣਾ ਏਜੰਡਾ ਆਪ ਤਿਆਰ ਕਰਕੇ ਲਾਗੂ ਕਰਣ ਦੀ ਕੋਸ਼ਿਸ਼ ਨਹੀਂ ਕਰਦੇ, ਓਨਾਂ ਚਿਰ ਬੇਗਾਨੇ ਏਜੰਡੇ ਅਰਥਾਤ ਸਿਆਸਤ ਅਨੁਸਾਰ ਕੰਮ ਕਰਣ ਦੀ ਸਿਆਸਤ ਨਾਲ ਏਸੇ ਤਰ੍ਹਾਂ ਨਿਭਣਾ ਪਵੇਗਾ, ਜਿਵੇਂ ਵਰਤਮਾਨ ਵਿਚ ਨਿਭੀ ਜਾ ਰਹੇ ਹਾਂ।ਇਸ ਨਾਲ "ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ" ਦੀ ਪੰਥਕ-ਰੀਝ, ਸਿਆਸਤ ਦੀ ਸ਼ਿਕਾਰ ਹੁੰਦੀ ਜਾਏਗੀ।(ਵਿਸਥਾਰ ਲਈ ਅਜਮੇਰ ਸਿੰਘ ਦੀਆਂ ਪੁਸਤਕਾਂ ਅਤੇ ਕਰਮਜੀਤ ਸਿੰਘ ਦੇ ਲੇਖ ਵੇਖੇ ਜਾ ਸਕਦੇ ਹਨ)।ਸਿੱਖ-ਸੰਸਥਾਵਾਂ ਦੇ ਅਹੁਦੇਦਾਰ, ਇਸ ਵਿਚੋਂ ਨਿਕਲਣ ਦੀ ਥਾਂ, ਇਸ ਨਾਲ ਨਿਭਣ ਵਾਲੇ ਰਾਹ ਪਏ ਹੋਏ ਹਨ। ਇਸੇ ਵਾਸਤੇ ਸਿੱਖ ਭਾਈਚਾਰੇ ਅੰਦਰ ਸਿੱਖ-ਸੰਸਥਾਵਾਂ ਨੂੰ ਸਿੱਖ-ਸਿਆਸਤਦਾਨਾਂ ਤੋਂ ਛੁਡਾਉਣ ਦਾ ਜਜ਼ਬਾ ਅੰਗੜਾਈਆਂ ਲੈਣ ਲੱਗ ਪੈਣਾ ਚਾਹੀਦਾ ਹੈ।ਜਿੰਨਾ ਚਿਰ ਇਹ ਨਹੀਂ ਵਾਪਰਦਾ, ਓਨਾ ਚਿਰ ਧਰਮ ਨੂੰ ਸਿਆਸਤ ਦੀ ਅਗਵਾਈ ਵਿਚ ਹੀ ਚਲਣਾ ਪਵੇਗਾ।

ਸਿਆਸਤ ਨੇ ਧਰਮ-ਯੁੱਧ ਨੂੰ ਸਿਆਸੀ-ਸੰਦ ਵਾਂਗ ਵਰਤਣਾ ਸ਼ੁਰੂ ਕੀਤਾ ਹੋਇਆ ਹੈ।ਇਹ ਨਿੱਠਕੇ ਵੀਚਾਰੇ ਜਾਣ ਦੀ ਲੋੜ ਹੈ ਕਿ ਧਰਮ-ਯੁੱਧ ਦਾ ਜੋ ਸਿਧਾਂਤ, ਸਿੱਖ-ਧਰਮ ਰਾਹੀਂ ਪ੍ਰਗਟ ਹੋਇਆ ਸੀ, ਉਹ ਇਸ ਕਰਕੇ ਨਵਾਂ ਤੇ ਵੱਖਰਾ ਹੈ ਕਿਉਂਕਿ ਭਾਰਤ ਵਿਚ ਧਰਮ-ਯੁੱਧ ਦੀ ਕੋਈ ਪਰੰਪਰਾ ਹੀ ਨਹੀਂ ਸੀ। ਇਸ ਨੂੰ ਸਿੱਖ-ਸੰਘਰਸ਼ ਦੀ ਸਿਧਾਂਤਕਤਾ ਵਜੋਂ ਸਾਹਮਣੇ ਲਿਆਉਣ ਦੀ ਲੋੜ ਅਜੇ ਵੀ ਕਾਇਮ ਹੈ।ਇਸ ਵਾਸਤੇ ਇਕ ਹੋਰ ਸਿੰਘ-ਸਭਾ ਪੈਦਾ ਕਰਨ ਦੀ ਉਡੀਕ ਨਹੀਂ ਕੀਤੀ ਜਾ ਸਕਦੀ।ਇਸ ਦਾ ਆਧਾਰ ਇਹ ਲੈ ਰਿਹਾ ਹਾਂ ਕਿ ਬਾਣੀ ਸੰਦੇਸ਼ ਇਹ ਹੈ- " ਨਹ ਬਿਲੰਬ ਧਰਮੰ ਬਿਲੰਬ ਪਾਪੰ॥ਦ੍ਰਿੜੰਤ ਨਾਮੰ ਤਜੰਤ ਲੋਭੰ॥ਪ੍ਰਾਪਤ ਧਰਮ ਲਖਿ(ਯ)ਣ॥ਨਾਨਕ ਜਿਹ ਸੁਪ੍ਰਸੰਨ ਮਾਧਵਹ॥੧੩੫੪"।ਇਸ ਨਾਲ ਇਸ ਸਿੱਖ ਸੁਭਾ ਦੇ ਪੈਦਾ ਹੋ ਜਾਣ ਦੀ ਆਸ ਕੀਤੀ ਗਈ ਹੈ- " ਜਉ ਤਉ ਪ੍ਰੇਮ ਖੇਲਣ ਕਾ ਚਾਉ॥ਸਿਰੁ ਧਰਿ ਤਲੀ ਗਲੀ ਮੇਰੀ ਆਉ॥ਇਤੁ ਮਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥1412 "।ਇਹੀ ਮਾਨਸਿਕਤਾ ਸੀ ਜਿਸ ਦੀ ਸਮਰਪਿਤ ਭਾਵਨਾ ਵਿਚ ਅਰਦਾਸ ਇਹ ਹੋ ਗਈ ਹੈ- " ਹੇ ਰਵਿ ਹੇ ਸਸਿ ਹੇ ਕਰੁਣਾਨਿਧਿ ਮੇਰੀ ਅਬੈ ਬਿਨਤੀ ਸੁਨਿ ਲੀਜੈ॥ਅਉਰ ਨ ਮਾਂਗਤ ਹਉਂ ਤੁਮ ਤੇ ਕਛ ਚਾਹਤ ਹਉਂ ਚਿਤ ਮੈਂ ਸੋਈ ਕੀਜੈ॥ਸਸਤ੍ਰਨ ਸੋਂ ਅਤਿ ਹੀ ਰਨ ਭੀਤਰ ਜੂਝਿ ਮਰੋਂ ਕਹਿ ਸਾਚ ਪਤੀਜੈ॥ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰ ਸਯਾਮ ਇਹੈ ਵਰੁ ਦੀਜੈ॥ 1900, ਦਸਮ ਗ੍ਰੰਥ ਭਾਗ, ਦੂਜਾ, 1999 "।ਇਹੀ ਸਿੱਖ ਸਭਿਆਚਾਰ ਨਦੇ ਰੂਪ ਵਿਚ ਇਹੋ ਜਿਹੇ ਲੋਕ ਬੋਲਿਆਂ ਰਾਹੀਂ ਬਾਣੀ ਦੇ ਰੰਗ ਵਿਚ ਢਲਦਾ ਰਿਹਾ ਹੈ- " ਗੁਰੂ ਤੇਗ ਬਹਾਦਰ ਬੋਲਿਆ ਧਰਿ ਪਈਐ ਧਰਮ ਨ ਛੋੜੀਐ।ਬਾਂਹ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਂਹ ਨ ਛੋੜੀਐ।ਮਨ ਲੋਚੈ ਬੁਰਿਆਈਆਂ ਗੁਰਸਬਦੀ ਇਹ ਮਨ ਹੋੜੀਐ"।

ਇਸ ਨਾਲ ਇਹ ਪੱਕਾ ਹੋ ਜਾਂਦਾ ਹੈ ਕਿ ਧਰਮ-ਯੁੱਧ ਦੇ ਸਿਧਾਂਤਕ ਆਧਾਰ ਨਾਲ ਗੁਰੂਕੇ, ਵਿਰਾਸਤੀ ਸੁਰ ਵਿਚ ਸਭਿਆਚਾਰਕ ਸੰਘਰਸ਼ ਵਾਂਗ ਨਿਭਦੇ ਰਹੇ ਹਨ।ਸਿੱਖ-ਸੰਘਰਸ਼, ਪਿਤਰੀ-ਸਭਿਆਚਾਰ ਨਾਲ ਹੋਵੇ, ਸਮਕਾਲੀ ਵਿਦਿਅਕ ਢਾਂਚੇ ਨਾਲ ਹੋਵੇ, ਅਗਿਆਨ ਨਾਲ ਹੋਵੇ, ਭਰਮ ਨਾਲ ਹੋਵੇ, ਧਰਮ ਦੇ ਠੇਕੇਦਾਰਾਂ ਨਾਲ ਹੋਵੇ ਜਾਂ ਹਾਕਮਾਂ ਨਾਲ ਹੋਵੇ, ਗੁਰੂ-ਚਿੰਤਨ ਆਮ ਲੋਕਾਂ ਨੂੰ ਲੜਾਈ ਦੀ ਭੇਟ ਚੜ੍ਹ ਜਾਣ ਤੋਂ ਬਚਾਉਣ ਦੀਆਂ ਵਿਧੀਆਂ ਸਾਹਮਣੇ ਲਿਆਉਂਦਾ ਰਿਹਾ ਹੈ।ਸਿਖਾਇਆ ਇਹ ਗਿਆ ਸੀ ਕਿ ਮਿਲਦਾ ਓਹੀ ਹੈ, ਜੋ ਲਿਆ ਜਾ ਸਕਦਾ ਹੈ ਅਤੇ ਜਿਸ ਨੂੰ ਲੈਣ ਵਾਸਤੇ ਕਿਸੇ ਹੋਰ ਦੀ ਮੁਥਾਜੀ ਕਰਣਦੇ ਰਾਹ ਨਹੀਂ ਪੈਣਾ ਚਾਹੀਦਾ। ਸਿਖਾਇਆ ਇਹ ਗਿਆ ਸੀ ਕਿ ਮਿਲੇ ਹੋਏ ਨੂੰ ਸੰਭਾਲਣਾ ਕਿਵੇਂ ਹੈ? ਇਹ ਚੇਤਨਾ, ਆਮ ਬੰਦੇ ਦੀ ਸਮਝ ਵਿਚ ਉਤਾਰਨ ਵਾਸਤੇ ਜਿਹੜੀਆਂ ਵਿਧੀਆਂ ਸਿੱਖ-ਧਰਮ ਨੇ ਉਸਾਰੀਆਂ ਸਨ, ਉਨ੍ਹਾਂ ਵਿਚ ਸਿਆਸੀ-ਵਿਧੀ, ਕਿਧਰੇ ਨਜ਼ਰ ਨਹੀਂ ਆਉਂਦੀ।ਹਾਲਾਂਕਿ ਡਾ. ਜਸਪਾਲ ਸਿੰਘ, ਸ. ਗੁਰਤੇਜ ਸਿੰਘ, ਡਾ. ਗੁਰਦਰਸ਼ਨ ਸਿੰਘ ਢਿਲੋਂ, ਸ. ਕਰਮਜੀਤ ਸਿੰਘ ਅਤੇ ਸ. ਅਜਮੇਰ ਸਿੰਘ ਦੀਆਂ ਲਿਖਤਾਂ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦਾ ਵੀ ਰਿਹਾ ਹਾਂ।ਪੜ੍ਹਤ ਉਪਰੰਤ ਹਾਸਲ ਹੋਈ ਸਮਝ ਹੀ ਸਾਂਝੀ ਕਰਣ ਦੀ ਕੋਸ਼ਿਸ਼ ਕਰ ਰਿਹਾ ਹਾਂ।

ਧਰਮ ਤੇ ਰਾਜਨੀਤੀ ਦੇ ਸਿੱਖ ਪ੍ਰਸੰਗ ਬਾਰੇ ਚਰਚਾ ਇਸ ਕਰਕੇ ਵੀ ਛਿੜਣੀ ਚਾਹੀਦੀ ਹੈ, ਕਿਉਂਕਿ ਆਸਥਾ ਅਤੇ ਸਿਆਸਤ ਦੇ ਮਸਲੇ ਬਾਰੇ ਬਹਿਸ ਕੌਮੀ ਪੱਧਰ ਤੇ ਵੀ ਛਿੜੀ ਹੋਈ ਹੈ।ਇਕ ਪਾਸੇ ਭਗਵੇਂਕਰਨ ਦੀ ਸਿਆਸਤ ਨੂੰ ਧਰਮ ਨਿਰਪੇਖ ਵਿਧਾਨਕਤਾ ਦੇ ਬਦਲ ਰਾਸ਼ਟਰਵਾਦ ਵਜੋਂ ਉਭਾਰਿਆ ਜਾ ਰਿਹਾ ਹੈ।ਇਸ ਨਾਲ ਧਰਮ ਅਤੇ ਰਾਜਨੀਤੀ ਦਾ ਮਸਲਾ ਭਾਰਤੀ ਗਣਤੰਤ੍ਰ ਵਾਸਤੇ ਅਹਿਮ ਬਣਦਾ ਜਾ ਰਿਹਾ ਹੈ।ਧਰਮ ਤੇ ਰਾਜਨੀਤੀ ਦਾ ਇਕ ਸਿਆਸੀ-ਉਸਾਰ ਦੋ ਕੌਮਾਂ ਦੇ ਸਿਧਾਂਤ ਵਜੋਂ ਪਾਕਿਸਤਾਨ ਦੇ ਰੂਪ ਵਿਚ ਸਾਡੇ ਸਾਹਮਣੇ ਆ ਚੁੱਕਾ ਹੈ।ਇਸ ਦੀ ਸ਼ੁਰੂਆਤ ਜਨਾਹ ਨੇ ਨਹੀਂ ਸਾਵਰਕਰ ਨੇ ਕੀਤੀ ਸੀ।ਏਸੇ ਸੁਰ ਵਿਚ ਭਾਰਤੀ-ਰਾਸ਼ਟਰਵਾਦ ਨੂੰ ਹਿੰਦੂ-ਰਾਸ਼ਟਰਵਾਦ ਸਾਬਤ ਕਰਣ ਦੀ ਸਿਆਸਤ, ਜਿਸ ਤਰ੍ਹਾਂ ਇਸ ਵੇਲੇ ਹੋ ਰਹੀ ਹੈ, ਉਸ ਨਾਲ ਘਟਗਿਣਤੀਆਂ ਨੂੰ ਬਹੁਗਿਣਤੀ ਮੁਤਾਬਕ ਜਿਊਣ ਦੀਆਂ ਮਜਬੂਰੀਆਂ ਸਾਹਮਣੇ ਆਉਂਦੀਆਂ ਜਾ ਰਹੀਆਂ ਹਨ।ਇਸ ਵਿਚੋਂ ਨਿਕਲ ਸਕਣ ਦਾ ਰਾਹ ਸਿੱਖ-ਧਰਮ ਕੋਲ ਹੈ।ਏਸੇ ਨੂੰ ਸਿੱਖ ਸਿਆਸਤ ਹੋਣਾ ਚਾਹੀਦਾ ਸੀ, ਪਰ ਇਹ ਨਹੀਂ ਹੋ ਸਕਿਆ।ਗੁਰਮਤਿ ਦਾ ਇਹ ਰਾਹ ਧਰਮ ਨੂੰ ਸਿਆਸੀ ਅਪਹਰਣ ਤੋਂ ਬਚਾਉਣ ਦਾ ਰਾਹ ਹੈ।ਇਹ ਰਾਹ ਭਾਰਤੀ ਨਾਨਤਵ ਨੂੰ ਨਾਲ ਲੈਕੇ ਤੁਰਨ ਦਾ ਰਾਹ ਹੈ।ਇਸ ਰਾਹ ਤੁਰਾਂਗੇ ਤਾਂ ਸਮਝ ਸਕਾਂਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿਚ ਸਿੱਖ-ਭਾਈਚਾਰੇ ਨੂੰ ਭਾਰਤ ਦੇ ਵਾਰਸਾਂ ਵਾਂਗ ਸਮਝਣ ਅਤੇ ਸਮਝਾਏ ਜਾਣ ਦੀ ਲੋੜ ਹੈ।ਇਸ ਰਾਹ ਤਾਂ ਸਿੱਖ ਸਿਆਸਤ ਵੀ ਤੁਰਨ ਲਈ ਤਿਆਰ ਨਹੀਂ ਹੈ, ਹੋਰ ਕੋਈ ਕਿਉਂ ਤੁਰੇਗਾ?  

ਸਿੱਖ-ਧਰਮ, ਧਰਮਾਂ ਦੇ ਪ੍ਰਸੰਗ ਵਿਚ ਸੰਪੂਰਨ ਜੀਵਨ ਦਾ ਧਰਮ ਹੋਣ ਕਰਕੇ ਜੀਵਨ ਨਾਲ ਜੁੜੇ ਹੋਏ ਸਾਰੇ ਸਰੋਕਾਰਾਂ ਨੂੰ ਇਕ ਦੂਜੇ ਦੀ ਪੂਰਕਤਾ ਵਿਚ ਨਾਲ ਲੈਕੇ ਤੁਰਦਾ ਰਿਹਾ ਹੈ।ਪੂਰਕਤਾ ਦਾ ਮਤਲਬ ਰਲੇਵਾਂ ਨਹੀਂ ਹੁੰਦਾ ਅਤੇ ਨ ਹੀ ਇਕ ਪੱਖ ਨੂੰ ਕਿਸੇ ਦੂਜੇ ਦੀ ਕੀਮਤ ਤੇ ਵਰਤਿਆ ਜਾਣਾ, ਹੋ ਸਕਦਾ ਹੈ।ਸਿਆਸਤ ਨੇ ਇਸ ਨੂੰ ਘਾਤਕ ਮਿਲਗੋਭਾ ਬਣਾ ਦਿੱਤਾ ਹੈ। ਇਹ ਘਾਤਕ ਮਿਲਗੋਭਾ, ਸਿੱਖ-ਸਰੋਕਾਰਾਂ ਨੂੰ ਪੰਥਕ-ਸ਼ਿਕੰਜੇ ਵਿਚ ਕੱਸਕੇ ਜਿਹੋ ਜਿਹੇ ਸਿਆਸੀ ਨਤੀਜਿਆਂ ਵੱਲ ਲੈਕੇ ਜਾ ਰਿਹਾ ਹੈ, ਉਸ ਨਾਲ "ਸਭਸੇ ਲੈ ਮਿਲਾਇ ਜੀਉ" ਵਾਲੀਆਂ ਧਾਰਮਿਕ ਸੰਭਾਵਨਾਵਾਂ ਮੱਧਮ ਪੈਂਦੀਆਂ ਜਾ ਰਹੀਆਂ ਹਨ।ਏਸੇ ਦਾ ਨਤੀਜਾ ਹੈ ਕਿ ਸਿੱਖ-ਚੇਤਨਾ ਨੇ ਵੀ ਧਰਮ ਤੇ ਰਾਜਨੀਤੀ ਨੂੰ ਗੁਰਮਤਿ ਪ੍ਰਸੰਗ ਵਿਚ ਵੇਖਣ ਦੀ ਥਾਂ, ਸਿੱਖ-ਰਾਜ ਦੇ ਹਵਾਲੇ ਨਾਲ ਲੋੜ ਮੁਤਾਬਿਕ ਵਰਤੇ ਜਾਣ ਵਾਲੇ ਬਦਲ ਵਾਂਗ ਪੇਸ਼ ਕਰਣਾ ਸ਼ੁਰੂ ਕਰ ਦਿੱਤਾ ਹੋਇਆ ਹੈ।ਇਹ ਸਾਰੀਆਂ ਸਿੱਖ-ਪਰਤਾਂ ਜੇ ਬਾਣੀ ਪ੍ਰਸੰਗ ਵਿਚੋਂ ਨਿਕਲਕੇ ਸਿਆਸੀ ਪ੍ਰਸੰਗ ਵਿਚ ਸਾਹਮਣੇ ਆਉਣ ਲੱਗ ਪੈਣਗੀਆਂ ਤਾਂ ਸਿਧਾਂਤਕਤਾ ਉਤੇ ਸਿਆਸਤ ਦਾ ਬੋਲਬਾਲਾ ਹੋ ਜਾਵੇਗਾ।ਇਹੋ ਜਿਹੀ ਹਾਲਤ ਵਿਚ ਗੁਰਪੁਰਬ ਵੀ ਮੇਲੇ ਹੋਣ ਲੱਗ ਪੈਣਗੇ।ਸਮਾਂ ਆ ਗਿਆ ਹੈ ਕਿ ਇਸ ਸਵਾਲ ਦੇ ਸਨਮੁਖ ਹੋਇਆ ਜਾਵੇ ਕਿ ਸਿੱਖੀ, ਸਿੱਖਾਂ ਕਰਕੇ ਬਚੀ ਹੋਈ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕਰਕੇ ਬਚੀ ਹੋਈ ਹੈ? ਨਹੀਂ ਸਮਝਾਂਗੇ ਤਾਂ ਬਾਣੀ ਦੇ ਸਿੱਖ (ਸੰਤ ਤੇ ਮਿਸ਼ਨਰੀ)) ਅਤੇ ਇਤਿਹਾਸ ਦੇ ਸਿੱਖ (ਸਿਆਸਤਦਾਨ) ਹੋ ਜਾਣ ਦੀ ਸਮਾਨਾਂਤਰਤਾ ਵੱਲ ਧੱਕੇ ਜਾਵਾਂਗੇ।ਇਸ ਵਰਤਾਰੇ ਦੀਆਂ ਅਲਾਮਤਾਂ ਸਾਹਮਣੇ ਆਉਣ ਲੱਗ ਪਈਆਂ ਹਨ।ਸਿਰ ਜੋੜਕੇ ਨਹੀਂ ਸੋਚਾਂਗੇ ਤਾਂ ਵਾਪਸੀ ਦੇ ਮੌਕੇ ਹੱਥੋਂ ਨਿਕਲਦੇ ਜਾਣਗੇ। ਇਸ ਵੇਲੇ ਦੀ ਲੋੜ ਸਿੱਖ-ਵਿਰਾਸਤ ਨੂੰ ਸਿਆਸਤ ਵਾਸਤੇ ਵਰਤਣ ਦੀ ਥਾਂ, ਸਿੱਖ-ਵਿਰਾਸਤ ਨੂੰ ਸਿਆਸਤ ਤੋਂ ਬਚਾਕੇ ਅਤੇ ਬੋਚਕੇ ਵਰਤੇ ਜਾਣ ਦੀ ਲੋੜ ਹੈ।

ਅਜਿਹਾ ਕਰਦਿਆਂ ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਧਰਮ ਅਤੇ ਸਿਆਸਤ ਬਾਰੇ ਮਿਲਦੇ ਵੇਰਵਿਆਂ ਦੇ ਆਧਾਰ ਤੇ ਵੀਚਾਰੀਏ ਤਾਂ ਇਹੀ ਸਮਝ ਆਉਂਦਾ ਹੈ ਕਿ ਸਿਆਸਤ ਨੂੰ ਧਰਮ ਸਦਾ ਹੀ ਠੀਕ ਬੈਠਦਾ ਰਿਹਾ ਹੈ, ਪਰ ਧਰਮ ਨੂੰ ਸਿਆਸਤ ਕਦੇ ਵੀ ਠੀਕ ਨਹੀਂ ਬੈਠੀ।ਇਸ ਦ੍ਰਿਸ਼ਟੀ ਤੋਂ ਵੇਖੋਗੇ ਤਾਂ ਵੇਖ ਸਕੋਗੇ ਕਿ ਸਿੱਖ-ਸੰਸਥਾਵਾਂ ਦੇ ਵਰਤਮਾਨ ਪ੍ਰਬੰਧਕ, ਸਿੱਖ-ਸਿਆਸਤਦਾਨਾਂ ਦੀ ਉਸੇ ਤਰ੍ਹਾਂ ਨੌਕਰੀ ਕਰ ਰਹੇ ਹਨ, ਜਿਵੇਂ ਪੁਰਾਣੇ ਜਮਾਨਿਆਂ ਵਿਚ ਬ੍ਰਾਹਮਣੀ-ਸੰਸਥਾਵਾਂ ਦੇ ਮੁਖੀ, ਤਤਕਾਲੀ ਰਾਜਿਆਂ ਦੀ ਨੌਕਰੀ ਕਰਿਆ ਕਰਦੇ ਸਨ।ਇਸਦੀ ਰੌਸ਼ਨੀ ਵਿਚ ਵੀ ਜੇ ਕੋਈ ਰਾਜਨੀਤੀ ਉਤੇ ਧਰਮ ਦੇ ਕੁੰਡੇ ਦੀ ਕਲਪਨਾ ਕਰੀ ਜਾਂਦਾ ਹੈ ਤਾਂ ਇਹ ਸਿਆਸੀ ਪੈਂਤੜੇਬਾਜ਼ੀ ਹੀ ਹੋਵੇਗੀ।ਸਿੱਖ-ਧਰਮ ਨੇ ਰਾਜਨੀਤੀ ਵਾਸਤੇ ਧਾਰਮਿਕ ਸੰਸਥਾਵਾਂ ਨੂੰ ਵਰਤੇ ਜਾਣ ਦਾ ਰਾਹ ਜੇ ਬੰਦ ਕੀਤਾ ਸੀ, ਤਾਂ ਫਿਰ ਇਹ ਕਦੋਂ ਤੇ ਕਿਵੇਂ ਉਸ ਤਰ੍ਹਾਂ ਖੁਲ੍ਹ ਗਿਆ, ਜਿਸ ਤਰ੍ਹਾਂ ਨਜ਼ਰ ਆਉਣ ਲੱਗ ਪਿਆ ਹੈ, ਇਸ ਬਾਰੇ ਸੋਚੇ ਜਾਣ ਦੀ ਕੋਸ਼ਿਸ਼ ਹੀ ਤਾਂ ਕਰ ਰਿਹਾ ਹਾਂ।ਕੇਂਦਰੀ-ਸਥਾਪਨਾਵਾਂ ਅਤੇ ਹਾਸ਼ੀਆ-ਸਥਾਪਨਾਵਾਂ ਬਾਰੇ ਸਿੱਖ ਪਹੁੰਚ ਨੂੰ ਧਿਆਨ ਵਿਚ ਰੱਖਾਂਗੇ ਤਾਂ ਸਮਝ ਸਕਾਂਗੇ ਕਿ ਸਿੱਖ-ਧਰਮ ਨੇ ਸਹਿਜ-ਵਿਧੀ ਦੁਆਰਾ ਪ੍ਰਾਪਤ ਦੇ ਉਲਾਰ ਵਰਤਾਰਿਆਂ ਵਿਚਕਾਰ ਸਹਿਜ ਸਥਾਪਨ ਨਾਲ ਜੁੜੀ ਹੋਈ ਸਿਧਾਂਤਕਤਾ ਨੂੰ ਸਥਾਪਤ ਕੀਤਾ ਹੋਇਆ ਹੈ।ਇਸ ਤੇ ਧਾਰਮਿਕ ਸੁਰ ਵਿਚ ਅਮਲ ਦੀ ਆਸ ਸਿੱਖ-ਸਿਆਸਤਦਾਨਾਂ ਤੋਂ ਇਸ ਕਰਕੇ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਿੱਖ-ਸਿਆਸਤ, ਧਰਮ ਵਾਸਤੇ ਨਹੀਂ ਰਾਜ ਵਾਸਤੇ ਕਾਰਜਸ਼ੀਲ ਰਹੀ ਹੈ।ਵਰਤਮਾਨ ਵਿਚ ਸਿੱਖ-ਸਿਆਸਤ ਦੇ ਸਾਹਮਣੇ ਧਰਮ-ਨਿਰਪੇਖ ਵਿਧਾਨਕਤਾ ਵੀ ਰੁਕਾਵਟਾਂ ਪੈਦਾ ਕਰ ਰਹੀ ਹੈ ਅਤੇ ਵੋਟ-ਬੈਂਕ ਦੀ ਸਿਆਸਤ ਨਾਲ ਵੀ ਮੁਸ਼ਕਲਾਂ ਪੈਦਾ ਕਰ ਰਹੀ ਹੈ।ਏਸੇ ਵਿਚੋਂ ਨਿਕਲੀ ਹੋਈ ਵੱਖਵਾਦੀ ਸਿਆਸਤ ਸਿੱਖ ਭਾਈਚਾਰੇ ਦੇ ਗਲ ਪੈਂਦੀ ਜਾ ਰਹੀ ਹੈ।ਨਹੀਂ ਸੰਭਲਾਂਗੇ ਤਾਂ ਇਸਲਾਮਿਕ ਆਤੰਕਵਾਦ ਦੇ ਨਤੀਜੇ ਵੀ ਸਿੱਖ ਭਾਈਚਾਰੇ ਨੂੰ ਭੁਗਤਣੇ ਪੈ ਸਕਦੇ ਹਨ।

ਸਿੱਖ-ਸਿਆਸਤ ਦੀ ਭੇਟ ਜਿਸ ਤਰ੍ਹਾਂ ਸਿੱਖ-ਸੰਸਥਾਵਾਂ ਚੜ੍ਹ ਚੁੱਕੀਆਂ ਹਨ, ਉਸ ਤੋਂ ਤਾਂ ਅਕਾਲ ਤਖਤ ਸਾਹਿਬ ਵੀ ਬਚਿਆ ਹੋਇਆ ਨਜ਼ਰ ਨਹੀਂ ਆਉਂਦਾ।ਇਸ ਦਾ ਅਰਥ ਇਹ ਹੋਇਆ ਕਿ ਗੁਰਦੁਆਰਾ ਐਕਟ 1925 ਨੂੰ ਸਿੱਖ-ਸੰਸਥਾਵਾਂ ਦੇ ਹਿਤ ਵਿਚ ਵਰਤਣ ਦੀ ਥਾਂ, ਸਿੱਖ-ਸੰਸਥਾਵਾਂ ਦੇ ਵਿਰੋਧ ਵਿਚ ਵਰਤੇ ਜਾਣ ਦਾ ਰਾਹ ਸਿਆਂਸਤ ਦੁਆਰਾ ਪੱਧਰਾ ਕਰ ਲਿਆਂ ਗਿਆ ਹੈ।ਹਾਲਤ ਇਹ ਹੋ ਗਈ ਹੈ ਕਿ ਜਦੋਂ ਵੀ ਕਿਸੇ ਕਿਸਮ ਦਾ ਸਿੱਖ-ਸੰਕਟ ਪੈਦਾ ਹੁੰਦਾ ਹੈ, ਉਸ ਨੂੰ ਸਿਆਸੀ ਢੰਗ ਨਾਲ ਸੁਲਝਾਉਣ ਦੀਆਂ ਕੋਸ਼ਿਸ਼ਾਂ, ਮਸਲੇ ਨੂੰ ਸੁਲਝਾਉਣ ਦੀ ਥਾਂ ਉਝਾਉਣ ਵਾਲੇ ਰਾਹ ਪਾ ਦੇਂਦੀਆਂ ਹਨ।ਸ. ਦਰਸ਼ਨ ਸਿੰਘ ਫੇਰੂਮਾਨ ਤੋਂ ਲੈਕੇ ਸ. ਗੁਰਬਖਸ਼ ਸਿੰਘ ਦੀ ਸ਼ਹੀਦੀ ਤੱਕ ਦੀ ਦਾਸਤਾਨ ਓਸੇ ਰਾਹ ਪਈ ਰਹੀ ਹੈ, ਜਿਸ ਰਾਹੇ ਬਾਣੀ ਦੀ ਬੇਅਦਬੀ ਦਾ ਮਸਲਾ ਪਿਆ ਹੋਇਆ ਹੈ। ਏਸੇ ਕਰਕੇ ਇਕ ਸਮੱਸਿਆ ਸੁਲਝਦੀ ਨਹੀਂ ਕਿ ਦੂਜੀ ਗਲ ਪੈ ਜਾਂਦੀ ਹੈ।ਸੁਲਝਾਉਣ ਦੀ ਧਾਰਮਿਕਤਾ ਅਤੇ ਅਣਸੁਲਝਾਉਣ ਦੀ ਸਿਆਸਤ ਇਕ ਦੂਜੇ ਦੇ ਤਨਾਉ ਵਿਚ ਤੁਰੀ ਜਾ ਰਹੇ ਹਨ।ਏਸੇ ਨਾਲ ਜੁੜੀ ਹੋਈ ਹੈ ਉਹ ਸਿੱਖ-ਬੇਚੈਨੀ, ਜਿਸ ਕਰਕੇ ਗੁਰਭਾਈ ਹੋ ਸਕਣ ਦੀ ਧਾਰਮਿਕਤਾ, ਸ਼ਰੀਕੇਬਾਜ਼ੀ ਦੀ ਸਿਆਸਤ ਤੱਕ ਪਹੁੰਚ ਗਈ ਹੈ।ਇਸ ਹਾਲਤ ਵਿਚ ਸ਼੍ਰੋਮਣੀ ਕਮੇਟੀ, ਪੰਥਕ-ਸੰਸਥਾ ਹੋਣ ਦੀ ਥਾਂ ਤੇ ਸਿੱਖ-ਸਿਆਸਤਦਾਨਾਂ ਦੀ ਲੜਾਈ ਦਾ ਮੈਦਾਨ ਹੁੰਦੀ ਜਾ ਰਹੀ ਹੈ।ਇਸ ਨਾਲ ਇਕ ਪਾਸੇ ਪੰਥਕ-ਸੰਸਥਾਵਾਂ ਦਾ ਲਗਾਤਾਰ ਸਿਆਸੀ-ਅਪਹਰਣ ਹੋ ਜਾਣ ਦੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ ਅਤੇ ਪੰਥਕ-ਸੰਸਥਾਵਾਂ ਦੇ ਪ੍ਰਬੰਧਕੀ-ਮੁਖੀਏ ਸਿਆਸਤਦਾਨਾਂ ਦੇ ਏਜੰਟ ਲੱਗਣ ਲੱਗ ਪਏੇ ਹਨ। ਨਿੱਤ ਦੀਆਂ ਘਟਨਾਵਾਂ ਨੂੰ ਧਿਆਨ ਵਿਚ ਰਖੀਏ ਤਾਂ ਅਹੁਦਿਆਂ ਦੀ ਨੈਤਿਕਤਾ ਕਿਧਰੇ ਨਜ਼ਰ ਨਹੀਂ ਆਏਗੀ ਕਿਉਂਕਿ ਧਾਰਮਿਕ ਅਹੁਦਿਆਂ ਨੂੰ ਸਿਆਸੀ ਨੌਕਰੀ ਵਾਂਗ ਅਰਥਾਤ ਅਹੁਦਿਆਂ ਦੇ ਅਧਿਕਾਰ ਵਾਂਗ ਨਿਭਾਇਆ ਜਾ ਰਿਹਾ ਹੈ। ਜਦੋਂ ਕੋਈ ਧਾਰਮਿਕ ਅਹੁਦੇਦਾਰ ਕਿਸੇ ਵੀ ਕਾਰਣ ਤਿੜਕਣ ਲੱਗਦਾ ਹੈ ਤਾਂ ਉਸ ਨਾਲ ਸਿਆਸਤ ਮੁਤਾਬਿਕ ਨਿਪਟਣ ਦੀ ਕੋਸ਼ਿਸ਼ ਹੋਣ ਲੱਗ ਪੈਂਦੀ ਹੈ।ਏਸੇ ਤਰ੍ਹਾਂ ਧਰਮ ਨੂੰ ਸਿਆਸਤ ਹੱਥੋਂ ਹਾਰਨ ਦੀ ਜਾਚ ਸਿੱਖਣੀ ਪੈ ਰਹੀ ਹੈ।

ਇਸ ਪ੍ਰਸੰਗ ਵਿਚ ਸਿੱਖ-ਲੋਕ-ਤੰਤ੍ਰ, ਜਿਸ ਦੀ ਨੀਂਹ ਗੁਰੂ ਨਾਨਕ ਪਾਤਸ਼ਾਹ (1469-1539) ਨੇ ਰੱਖੀ ਸੀ ਅਤੇ ਜਿਸ ਨੂੰ ਬੰਦੇ ਦੀ ਬਿਨਸਣਹਾਰਤਾ ਦੀ ਥਾਂ ਸ਼ਬਦ-ਗੁਰੂ ਦੀ ਅਬਿਨਸਣਹਾਰਤਾ ਦੁਆਰਾ ਪ੍ਰਾਪਤ ਸਾਂਝੀ-ਸਮਝ (ਗੁਰਮਤਾ) ਦੇ ਸਪੁਰਦ, ਦਸਮ ਪਾਤਸ਼ਾਹ (1666-1708) ਨੇ ਖਾਲਸਾ-ਸਾਜਨਾ ਦੁਆਰਾ ਕਰ ਦਿੱਤਾ ਸੀ, ਸਿਆਂਸਤ ਦੇ ਰੰਗ ਵਿਚ ਨਹੀਂ ਸਮਝਿਆ ਜਾ ਸਕਦਾ।ਇਸ ਨੂੰ ਵਰਤਮਾਨ ਵਿਚ ਸਿੱਖ-ਲੋਕ-ਤੰਤ੍ਰ ਦੀ ਸਿਧਾਂਤਕੀ ਵਜੋਂ ਸਾਹਮਣੇ ਲਿਆਂਦੇ ਜਾਣ ਦੀ ਲੋੜ ਹੈ। ਇਸ ਦਾ ਆਧਾਰ "ਨੀਚਾਂ ਅੰਦਰ ਨੀਚ..." ਨੂੰ ਰੱਖਿਆ ਗਿਆ ਹੈ ਅਤੇ ਇਸ ਦਾ ਨਿਸ਼ਾਨਾ ਵਿਅਕਤੀ-ਉਤਮਤਾ ਅਤੇ ਉਲਾਰ-ਬਹੁਸੰਮਤੀ ਦੀ ਚੌਧਰ ਨੂੰ ਖਤਮ ਕਰਕੇ ਆਮ ਬੰਦੇ ਦੇ ਵਰਤਮਾਨ ਦੇ ਹਾਣ ਦੇ ਸਦਾਚਾਰੀ-ਸਭਿਆਚਾਰ ਨੂੰ ਸਹਿਜ-ਅਮਲ ਵਿਚ ਲਿਆਉਣਾ ਹੈ।ਇਸ ਨਾਲ ਇਹ ਨੁਕਤਾ ਸਾਹਮਣੇ ਆ ਜਾਂਦਾ ਹੈ ਕਿ ਸਿੱਖ-ਧਰਮ ਦਾ ਕੇਂਦਰੀ-ਸਰੋਕਾਰ, ਸਿੱਖ-ਅਮਲ ਦੀਆਂ ਪਹਿਰੇਦਾਰ ਸਿੱਖ-ਸੰਸਥਾਵਾਂ ਹਨ ਅਤੇ ਸਿੱਖ-ਸਿਆਸਤ ਨੂੰ ਸਿੱਖ-ਪ੍ਰਸੰਗ ਵਿਚ ਹਾਸ਼ੀਆ-ਸਰੋਕਾਰਾਂ ਵਿਚ ਰੱਖਕੇ ਹੀ ਵਿਚਾਰਿਆ ਜਾਣਾ ਚਾਹੀਦਾ ਹੈ।ਅਜਿਹਾ ਨ ਕਰ ਸਕਣ ਦੀ ਹਾਲਤ ਵਿਚ ਸਥਿਤੀ ਇਹ ਹੋ ਗਈ ਹੈ ਕਿ ਸਿੱਖ-ਸਿਆਸਤ ਹੀ ਸਿੱਖ-ਧਰਮ ਲੱਗਣ ਲੱਗ ਪਈ ਹੈ।ਇਸ ਨਾਲ ਰਾਜ ਕਰਦੇ ਸਿੱਖ, ਰਾਜ ਉਡੀਕਦੇ ਸਿੱਖ, ਰਾਜ-ਸਮਰਥਕ ਸਿੱਖ, ਰਾਜ-ਵਿਰੋਧੀ ਸਿੱਖ ਅਤੇ ਰਾਜ ਕਰਣ ਲਈ ਵਰਤੇ ਜਾ ਰਹੇ ਸਿੱਖ ਅਰਥਾਤ ਵੋਟ-ਬੈਂਕ-ਸਿੱਖ, ਕਿਸੇ ਨ ਕਿਸੇ ਰੂਪ ਵਿਚ ਸਿੱਖ-ਸਿਆਸਤ ਦੀਆਂ ਪਰਤਾਂ ਹੀ ਤਾਂ ਹੋ ਗਏ ਹਨ।ਇਸ ਨਾਲ ਸਵਾਲੱਖੀ ਭਾਵਨਾ ਵਾਲੀ ਚੜ੍ਹਦੀ ਕਲਾ ਦੇ ਸ਼ਸ਼ਕਤੀਕਰਣ ਦੀ ਸਿਆਸਤ ਨੂੰ 5% ਬਨਾਮ 95% ਦੁਆਰਾ ਸਮਝਿਆ ਜਾ ਸਕਦਾ ਹੈ।ਭਾਰਤੀ ਵਿਧਾਨਿਕਤਾ ਅਨੁਸਾਰ ਹੋ ਰਹੀ ਭਾਰਤੀ ਰਾਜਨੀਤੀ ਵਿਚ ਪੰਜ ਨੂੰ ਪਚਾਨਵਿਆਂ ਤੇ ਰਾਜ ਕਰਣ ਦਾ ਅਧਿਕਾਰ ਪ੍ਰਾਪਤ ਹੈ।ਇਸ ਵਿਚ ਬਹੁਗਿਣਤੀ ਅਤੇ ਘਟਗਿਣਤੀ ਦੀ ਸਿਆਸਤ ਨਾਲ ਕੀ ਹੋ ਸਕਦਾ ਹੈ, ਉਸ ਬਾਰੇ ਜਿਸ ਨੂੰ ਅਜੇ ਤੱਕ ਪਤਾ ਨਹੀਂ ਲੱਗਿਆ, ਉਸ ਨੂੰ ਦੱਸੇ ਜਾਣ ਦੀ ਲੋੜ ਬਾਰੇ ਵੀ ਸੋਚਣਾ ਚਾਹੀਦਾ ਹੈ। ਸਿੱਖ-ਸਿਆਸਤ ਵੀ ਏਸੇ ਦਾ ਹਿੱਸਾ ਹੋ ਗਈ ਹੈ।ਯਾਦ ਰਹੇ ਕਿ ਸਿੱਖ ਪ੍ਰਸੰਗ ਵਿਚ ਇਹੋ ਜਿਹੀ ਸਿਆਸਾਤ ਨੂੰ ਅਸਿੱਖ-ਵਰਤਾਰਾ ਮੰਨਿਆ ਜਾਂਦਾ ਰਿਹਾ ਹੈ।

ਰਾਜ ਦੀ ਸਿੱਖ-ਸਿਆਸਤ ਅਧੀਨ ਸਰਬੱਤ-ਖਾਲਸਾ, ਗੁਰਮਤਾ ਅਤੇ ਪੰਜ-ਪਿਆਰਿਆਂ ਵਰਗੇ ਸਥਾਪਤ ਪੰਥਕ ਮਸਲਿਆਂ ਤੇ ਕਿਰਪਾਨਾਂ ਪਹਿਲਾਂ ਕੱਢੀਆਂ ਜਾ ਰਹੀਆਂ ਹਨ ਅਤੇ ਗੱਲ ਪਿੱਛੋਂ ਕੀਤੀ ਜਾ ਰਹੀ ਹੈ।ਵਾਧਾ ਇਹ ਕਿ ਜਿੰਨਾਂ ਕਿਸੇ ਨੂੰ ਘੱਟ ਪਤਾ ਹੈ, ਉਨਾਂ ਹੀ ਉਹ ਵੱਧ ਅਤੇ ਉਚੀ ਬੋਲਣ ਦੀ ਕੋਸ਼ਿਸ਼ ਕਰਦਾ ਵੇਖਿਆ ਤੇ ਸੁਣਿਆ ਜਾ ਸਕਦਾ ਹੈ।ਨਤੀਜੇ ਸਿੱਖ-ਸਹਿਜ ਦੀ ਥਾਂ ਸਿਆਸੀ ਕਾਵਾਂ ਰੌਲੀ ਵਰਗੇ ਨਿਕਲ ਰਹੇ ਹਨ। ਪੰਥਕ ਸਮੱਸਿਆ ਇਹ ਹੁੰਦੀ ਜਾ ਰਹੀ ਹੈ ਕਿ ਸਿੱਖ-ਸੰਸਥਾਵਾਂ ਨੂੰ ਸਿੱਖ-ਸਿਆਸਤਦਾਨਾਂ ਤੋਂ ਕਿਵੇਂ ਬਚਾਇਆ ਜਾਵੇ? ਇਸ ਨੂੰ 5 % ਦੀ ਸਮੱਸਿਆ ਦੀ ਥਾਂ ਤੇ 94 % ਦੀ ਸਮੱਸਿਆ ਬਨਾਏ ਜਾਣ ਵਾਸਤੇ ਸਿੱਖ-ਸਮੱਸਿਆ ਵਜੋਂ ਪ੍ਰਗਟ ਕਰਣਾ ਪਵੇਗਾ।ਅਜਿਹੀ ਕੋਸ਼ਿਸ਼, ਸਿੰਘ ਸਭਾ ਲਹਿਰ ਵਲੋਂ ਹੋਈ ਸੀ; ਪਰ ਉਸ ਦਾ ਹਾਸਲ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਹੋ ਗਏ ਸਨ।ਸਿੱਖ-ਚਿੰਤਕਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਿੰਘ ਸਭਾ ਲਹਿਰ ਦੇ ਨਤੀਜਿਆਂ ਨੂੰ ਸਾਹਮਣੇ ਲਿਆਂਦਾ ਸੀ ਅਤੇ ਇਹੀ ਉਸ ਅਕਾਲੀਅਤ ਦਾ ਆਧਾਰ ਬਣੇ ਸਨ, ਜਿਸ ਅਕਾਲੀਅਤ ਦੀ ਇਕ ਵਰਤਮਾਨ ਪਰਤ ਨੂੰ ਇਥੇ ਸਿੱਖ-ਸਿਆਸਤ ਕਿਹਾ ਜਾ ਰਿਹਾ ਹੈ। ਸੋਚੋ! ਸਿਆਸਤਦਾਨਾਂ ਦੀਆਂ ਕੀਤੀਆਂ, ਆਮ ਸਿੱਖ ਨੂੰ ਕਿਉਂ ਭੁਗਤਣੀਆਂ ਪੈ ਰਹੀਆਂ ਹਨ?

ਅਕਾਲੀਅਤ, ਸਿੱਖ-ਮਾਨਸਿਕਤਾ ਦਾ ਚੂਲਕ-ਆਧਾਰ ਹੈ ਅਤੇ ਇਸ ਦਾ ਕੁਦਰਤੀ ਅਤੇ ਨਿਸ਼ੰਗ ਪ੍ਰਗਟਾਵਾ ਗੁਰਦੁਆਰਾ ਸੁਧਾਰ ਲਹਿਰ ਵੇਲੇ ਤੱਕ ਹੁੰਦਾ ਰਿਹਾ ਸੀ।ਇਸੇ ਲਹਿਰ ਨੂੰ ਸਿੱਖ-ਸਿਆਸਤ ਦਾ ਪੰਥਕ ਪੜਾਅ ਵੀ ਮੰਨਿਆ ਜਾ ਸਕਦਾ ਹੈ। ਸਵਾਲ ਇਹ ਪੈਦਾ ਹੋ ਗਿਆ ਹੈ ਕਿ 1920 ਵਾਲੀ ਅਕਾਲੀਅਤ ਕਿਥੇ ਅਤੇ ਕਿਉਂ ਗਵਾਚ ਗਈ ਹੈ? ਸਿੱਖ-ਸਿਆਸਤ ਦੇ ਰੋਲ-ਮਾਡਲ, ਅਕਾਲੀ ਫੂਲਾ ਸਿੰਘ, ਸ. ਸ਼ਾਮ ਸਿੰਘ ਅਟਾਰੀ ਵਾਲਾ ਅਤੇ ਸ. ਹਰੀ ਸਿੰਘ ਨਲੂਆ ਵੀ ਸਿੱਖ-ਰਾਜ ਦੀ ਸਿਆਸਤ ਨੂੰ ਸਿੱਖ-ਸੁਰ ਵਿਚ ਨਹੀਂ ਰੱਖ ਸਕੇ ਸਨ।ਇਨ੍ਹਾਂ ਤਿੰਨਾਂ ਨੂੰ ਕਿਸੇ ਨ ਕਿਸੇ ਰੂਪ ਵਿਚ ਸਿੱਖ-ਸਿਆਸਤ ਦਾ ਸ਼ਿਕਾਰ ਵੀ ਹੋਣਾ ਪਿਆ ਸੀ। ਇਹ ਵੀ ਸੋਚੇ ਜਾਣ ਦੀ ਲੋੜ ਹੈ ਕਿ ਸਿੱਖ-ਸਿਆਸਤ, ਸਿੱਖ-ਸੰਸਥਾਵਾਂ ਦੇ ਪੰਥਕ-ਉਸਾਰ ਵਾਸਤੇ ਲੋੜੀਂਦੀ ਭੂਮਿਕਾ ਨਿਭਾਉਣ ਤੋਂ ਅਸਮਰਥ ਕਿਉਂ ਰਹਿੰਦੀ ਰਹੀ ਹੈ? ਵਰਤਮਾਨ ਸਥਿਤੀ ਵਿਚ ਇਹ ਮਸਲਾ ਜਿਸ ਤਰ੍ਹਾਂ ਉਘੜਕੇ ਸਾਹਮਣੇ ਆ ਗਿਆ ਹੈ, ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਆਇਆ ਸੀ।ਇਸ ਨਾਲ ਧਾਰਮਿਕ ਮਸਲਿਆਂ ਦਾ ਸਿਆਸੀ ਹੱਲ ਲੱਭਣ ਅਤੇ ਸਿਆਸੀ ਮਸਲਿਆਂ ਦਾ ਧਾਰਮਿਕ ਹੱਲ ਲੱਭਣ ਦੀ ਰਾਜਨੀਤੀ ਨੇ ਸਿੱਖ ਭਾਈਚਾਰੇ ਨੂੰ ਚੁਣੌਤੀਆਂ ਦੇ ਜੰਗਲ ਵੱਲ ਧੱਕ ਦਿੱਤਾ ਹੈ।ਇਸ ਨਾਲ ਅਸੀਂ ਇਕ ਦੂਜੇ ਨੂੰ ਫਿਹਲ ਕਰਣ ਵਾਲੇ ਰਾਹ ਕਿਉਂ ਪਏ ਹੋਏ ਹਾਂ? ਇਸ ਬਾਰੇ ਆਪ ਨਹੀਂ ਸੋਚਾਂਗੇ ਤਾਂ ਕੌਣ ਸੋਚੇਗਾ?

ਮੀਰੀ-ਪੀਰੀ ਦਾ ਸਿੱਖ-ਸਿਧਾਂਤ ਧਰਮ ਅਤੇ ਸਿਆਸਤ ਦੇ ਸੁਤੰਤ੍ਰ-ਸਿੱਖ-ਉਸਾਰ ਵਾਸਤੇ ਤਾਂ ਸਹਾਇਤਾ ਕਰ ਸਕਦਾ ਹੈ, ਪਰ ਦੋਹਾਂ ਨੂੰ ਇਕ ਦੂਜੇ ਦਾ ਨੁਕਸਾਨ ਕਰਣ ਤੋਂ ਨਹੀਂ ਬਚਾ ਸਕਦਾ।ਏਸੇ ਕਰਕੇ ਸਿੱਖ ਭਾਈਚਾਰਾ, ਗੁਰਸਿੱਖ ਹੋਣ ਦੀ ਥਾਂ ਸਥਿਤੀ-ਪ੍ਰਤੀਨਿਧ ਹੁੰਦਾ ਜਾ ਰਿਹਾ ਹੈ।ਇਸ ਵੇਲੇ ਸਿੱਖ-ਸਿਆਸਤ ਦਾ ਬੋਲਬਾਲਾ ਇਸ ਹੱਦ ਤੱਕ ਹੋ ਗਿਆ ਹੈ ਕਿ ਸਿੱਖ-ਚੇਤਿਆਂ ਵਿਚ ਜਿਸ ਤਰ੍ਹਾਂ "ਰਾਜ ਬਿਨਾ ਨਹੀਂ ਧਰਮ ਚਲਹਿ ਹੈ" ਨੂੰ ਪੱਕਿਆਂ ਕਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਤਰ੍ਹਾਂ ਏਸੇ ਬੰਦ ਦੇ ਦੂਜੇ ਹਿੱਸੇ "ਧਰਮ ਬਿਨਾ ਸਭ ਦਲਹਿ ਮਲਹਿ ਹੈ" ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।ਇਸ ਨਾਲ ਧਰਮ ਨਾਲੋਂ ਸਿਆਸਤ ਨੂੰ ਪਹਿਲ ਦੇਣ ਦੀ ਸਿੱਖ-ਮਾਨਸਿਕਤਾ, ਆਪਣੇ ਆਪ ਵਿਚ ਚੁਣੌਤੀ ਹੁੰਦੀ ਜਾ ਰਹੀ ਹੈ।
ਸਿੱਖ-ਸੰਸਥਾਵਾਂ ਨੂੰ ਅਪੰਥਕ-ਸੁਰ ਵਿਚ ਚਿਤਵਿਆ ਹੀ ਨਹੀਂ ਜਾ ਸਕਦਾ ਕਿਉਂਕਿ ਇਹ ਪੰਥ ਵੱਲੋਂ ਅਤੇ ਪੰਥ ਵਾਸਤੇ ਹੀ ਚਿਤਵੀਆਂ ਅਤੇ ਉਸਾਰੀਆਂ ਗਈਆਂ ਹਨ।ਪਰ ਸਿੱਖ-ਸਿਆਸਤ ਨੂੰ ਪੰਥਕ-ਸੁਰ ਵਿਚ ਚਿਤਵਿਆ ਤਾਂ ਜਾ ਸਕਦਾ ਹੈ ਪਰ ਇਸ ਨਾਲ ਨਿਭਿਆ ਨਹੀਂ ਜਾ ਸਕਦਾ ਕਿਉਂਕਿ ਇਸ ਨੂੰ ਦੇਸ਼ ਦੇ ਵਿਧਾਨ ਮੁਤਾਬਿਕ ਹੀ ਚਿਤਵਿਆ ਅਤੇ ਉਸਾਰਿਆ ਜਾ ਸਕਦਾ ਹੈ। ਇਸ ਨਾਲ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਸਿੱਖ-ਸਿਆਸਤ, ਪੰਥਕ-ਕਿਰਤ ਹੈ ਅਤੇ ਇਸ ਨੂੰ ਗੁਰੂ-ਕਿਰਤ ਵਰਗੀ ਮਾਨਤਾ ਦੇਣ ਦੀ ਕੋਸ਼ਿਸ਼ ਨਹੀਂ ਕਰਣੀ ਚਾਹੀਦੀ।ਸਿੱਖ-ਸਿਆਸਤ, ਜਦੋਂ ਵੀ ਗ੍ਰੰਥ ਅਤੇ ਪੰਥ ਤੋਂ ਸੁਤੰਤ੍ਰ ਹੋਣ ਦੀ ਕੋਸ਼ਿਸ਼ ਕਰੇਗੀ, ਵਿੱਛੜਕੇ ਚੋਟਾਂ ਖਾਣ ਵਾਲੇ ਰਾਹ ਪੈ ਜਾਵੇਗੀ।ਇਸ ਵੇਲੇ ਦੀ ਲੋੜ ਸਿੱਖ-ਸੰਸਥਾਵਾਂ ਨੂੰ ਸਿੱਖ-ਸਿਆਸਤਦਾਨਾਂ ਤੋਂ ਬਚਾਏ ਜਾਣ ਦੀ ਹੈ ਕਿਉਂਕਿ ਆਲਮੀ ਭਾਈਚਾਰਾ ਹੋ ਗਏ ਸਿੱਖਾਂ ਨੂੰ ਸਿਆਸੀ ਸੁਰ ਵਿਚ ਨਹੀਂ, ਧਾਰਮਿਕ ਸੁਰ ਵਿਚ ਹੀ ਬਚਾਇਆ ਅਤੇ ਫੈਲਾਇਆ  ਜਾ ਸਕਦਾ ਹੈ।

 

  • Religion
  • Politics
  • Balkar Singh
  • ਧਰਮ
  • ਸਿਆਸਤ
  •  ਬਲਕਾਰ ਸਿੰਘ

ਭਾਈ ਨਿਰਮਲ ਸਿੰਘ ਖਾਲਸਾ ਦੇ ਪਰਿਵਾਰਕ ਮੈਂਬਰ 'ਤੇ ਨਜ਼ਦੀਕੀ ਪ੍ਰਾਈਵੇਟ ਹਸਪਤਾਲ 'ਚ ਸ਼ਿਫਟ

NEXT STORY

Stories You May Like

  • rss  religion  nation  mohan bhagwat  india
    ਧਰਮ ਅਤੇ ਰਾਸ਼ਟਰ ਵੱਖ ਨਹੀਂ, ਅਸ਼ਾਂਤ ਦੁਨੀਆ 'ਚ ਭਾਰਤ ਦੀ ਭੂਮਿਕਾ ਅਹਿਮ : ਮੋਹਨ ਭਾਗਵਤ
  • the politics of   reels   has reached every household in punjab
    ਪੰਜਾਬ 'ਚ ਘਰ-ਘਰ ਪੁੱਜੀ 'ਰੀਲਾਂ' ਦੀ ਸਿਆਸਤ! 2027 ਤੋਂ ਪਹਿਲਾਂ ਚੋਣਾਂ ਲੜਨ ਦਾ ਨਵਾਂ ਫਾਰਮੂਲਾ
  • conversion  marriage
    ਪਾਕਿਸਤਾਨ 'ਚ ਘੱਟ-ਗਿਣਤੀ ਲੜਕੀਆਂ ਦੇ ਜ਼ਬਰੀ ਧਰਮ ਪਰਿਵਰਤਨ ਅਤੇ ਵਿਆਹ 'ਤੇ UN ਨੇ ਪ੍ਰਗਟਾਈ ਚਿੰਤਾ
  • apprehension regarding construction on sikh heritage site in lahore
    ਲਾਹੌਰ ’ਚ ਸਿੱਖ ਵਿਰਾਸਤ ’ਤੇ ਉਸਾਰੀ ਦਾ ਖਦਸ਼ਾ, ਜਥੇਦਾਰ ਗੜਗੱਜ ਨੇ ਮਰੀਅਮ ਨਵਾਜ਼ ਨੂੰ ਲਿਖਿਆ ਪੱਤਰ
  • gudda guddi post creates stir in punjab politics
    ਪੰਜਾਬ ਦੀ ਸਿਆਸਤ 'ਚ 'ਗੁੱਡਾ-ਗੁੱਡੀ' ਵਾਲੀ ਪੋਸਟ ਨੇ ਮਚਾਈ ਹਲਚਲ! ਛਿੜੀ ਨਵੀਂ ਚਰਚਾ
  • big stir in punjab politics before elections
    ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਸਰਵੇਖਣ 'ਚ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ
  • politics heats up over pargat singh becoming president
    'ਪੰਜਾਬ ਕਾਂਗਰਸ ਨੂੰ ਮਿਲੇ ਪਹਿਲੇ ਅਕਾਲੀ ਪ੍ਰਧਾਨ ਦੀਆਂ ਮੁਬਾਰਕਾਂ!' ਪਰਗਟ ਸਿੰਘ ਦੇ ਪ੍ਰਧਾਨ ਬਣਨ 'ਤੇ ਗਰਮਾਈ ਸਿਆਸਤ
  • journey from hockey player to politician ppcc new president pargat singh
    ਹਾਕੀ ਖਿਡਾਰੀ ਤੋਂ ਸਿਆਸਤ ਤੱਕ ਦਾ ਸਫ਼ਰ! ਨਵੇਂ ਪ੍ਰਧਾਨ ਬਣੇ ਪਰਗਟ ਸਿੰਘ ਦਾ ਜਾਣੋ ਪਿਛੋਕੜ
  • police and health department action 250 kg desi ghee recovered
    ਪੁਲਸ ਤੇ ਸਿਹਤ ਵਿਭਾਗ ਦਾ ਐਕਸ਼ਨ, 250 ਕਿਲੋ ਦੇਸੀ ਘਿਓ ਤੇ 35 ਟੀਨ ਰਿਫਾਇੰਡ ਬਰਾਮਦ
  • pcs officers in punjab to be transferred following cbi raid
    CBI ਰੇਡ ਤੋਂ ਬਾਅਦ ਪੰਜਾਬ 'ਚ ਇਨ੍ਹਾਂ ਵੱਡੇ ਅਧਿਕਾਰੀਆਂ ਦੇ ਹੋ ਸਕਦੇ ਨੇ ਤਬਾਦਲੇ
  • robbers looted thousands of rupees from a woman in jalandhar
    ਜਲੰਧਰ 'ਚ ਬੈਂਕ ਤੋਂ ਪੈਸੇ ਕੱਢਵਾ ਕੇ ਲਿਜਾ ਰਹੀ ਔਰਤ ਤੋਂ 20 ਹਜ਼ਾਰ ਲੁੱਟ ਕੇ...
  • good news for passport applicant
    ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ ਕਰੋ ਇਹ ਕੰਮ, 8 ਅਕਤੂਬਰ ਨੂੰ...
  • heart attack paratha owner veer davinder receives threat call
    ਜਲੰਧਰ ਦੇ ਮਸ਼ਹੂਰ ਹਾਰਟ ਅਟੈਕ ਪਰਾਂਠੇ ਵਾਲੇ ਵੀਰ ਦਵਿੰਦਰ ਸਿੰਘ ਨੂੰ ਮਿਲੀ ਧਮਕੀ
  • bjp organizes seva jyoti yatra on completion
    PM ਨਰਿੰਦਰ ਮੋਦੀ ਦੇ ਦੇਸ਼ ਸੇਵਾ ਦੇ 25 ਸਾਲ ਪੂਰੇ ਹੋਣ 'ਤੇ ਭਾਜਪਾ ਨੇ ਰੱਖੀ...
  • trolley overloaded with stubble crashes into shops in bhogpur
    ਭੋਗਪੁਰ 'ਚ ਵੱਡਾ ਹਾਦਸਾ! ਦੁਕਾਨਾਂ 'ਚ ਜਾ ਵੜੀ ਪਰਾਲੀ ਨਾਲ ਓਵਰਲੋਡ ਟਰਾਲੀ
  • shopkeepers at mai hiran gate have threatened to close the market
    ਮਾਈ ਹੀਰਾਂ ਗੇਟ ਦੇ ਦੁਕਾਨਦਾਰਾਂ ਨੇ ਮਾਰਕੀਟ ਬੰਦ ਕਰਨ ਦੀ ਦਿੱਤੀ ਚਿਤਾਵਨੀ
Trending
Ek Nazar
ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

kiara advani and sidharth malhotra share good news once again

ਕਿਆਰਾ ਅਡਵਾਨੀ ਤੇ ਸਿਧਾਰਥ ਮਲਹੌਤਰਾ ਨੇ ਮੁੜ ਸੁਣਾਈ Good News

theft at famous actress s cafe thief makes off with the entire cash counter

ਮਸ਼ਹੂਰ ਅਦਾਕਾਰਾ ਦੇ ਕੈਫੇ 'ਚ ਚੋਰੀ, ਪੂਰਾ ਕੈਸ਼ ਕਾਊਂਟਰ ਹੀ ਉਡਾ ਲੈ ਗਿਆ ਚੋਰ,...

power outage tomorrow long power cuts scheduled

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ 'ਚ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

hindu temple vandalised

ਪਾਕਿਸਤਾਨ 'ਚ ਹਿੰਦੂ ਮੰਦਰ ਦੀ ਭੰਨ-ਤੋੜ; ਇੱਕ ਵਿਅਕਤੀ ਗ੍ਰਿਫ਼ਤਾਰ

pakistan afghanistan conflict

ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਟਕਰਾਅ ਤੀਜੇ ਹਫ਼ਤੇ 'ਚ ਦਾਖਲ;  ਸਰਹੱਦ 'ਤੇ...

ganguly appointed head coach of delhi capitals for ipl 2027

IPL 2027 ਤੋਂ ਪਹਿਲਾਂ ਬਦਲ ਗਿਆ ਟੀਮ ਦਾ ਕੋਚ ! Team India ਦੇ ਸਾਬਕਾ ਕਪਤਾਨ...

folk singer pammi bai honoured in australian parliament

ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼...

indians  in sri lanka

ਸ੍ਰੀਲੰਕਾ 'ਚ 8 ਭਾਰਤੀ ਗ੍ਰਿਫ਼ਤਾਰ, ਲੱਗੇ ਇਹ ਦੋਸ਼

abhinav shukla questions punjab police over rising crime

ਮੈਡ ਸੰਧੂ ਦੇ ਕਤਲ 'ਤੇ ਭੜਕਿਆ TV ਇੰਡਸਟਰੀ ਦਾ ਮਸ਼ਹੂਰ ਅਦਾਕਾਰ ! ਪੰਜਾਬ ਦੀ...

un chief arrives in pakistan

UN ਮੁਖੀ ਅਧਿਕਾਰਤ ਦੌਰੇ 'ਤੇ ਪਹੁੰਚੇ ਪਾਕਿਸਤਾਨ

nushrratt bharuccha

ਹੁਣ ਕਦੇ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੇਗੀ ਨੁਸਰਤ ਭਰੂਚਾ ? ਪੋਸਟ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • youth baba buddha sahib fair
      ਪੰਜਾਬ 'ਚ ਵੱਡਾ ਹਾਦਸਾ, ਮੇਲਾ ਦੇਖਣ ਜਾਂਦੇ ਤਿੰਨ ਮੁੰਡਿਆਂ ਦੀ ਮੌਤ
    • relief for mp amritpal singh  permission granted grandmother video call
      ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਮਿਲੀ ਵੱਡੀ ਰਾਹਤ! ਅਦਾਲਤ ਨੇ...
    • high court issues notice to ed
      ਪੁੱਡਾ ਭਵਨ 'ਚ ਈ. ਡੀ. ਦੀ ਕਾਰਵਾਈ ਨੂੰ ਚੁਣੌਤੀ! ਹਾਈਕੋਰਟ ਨੇ ਨੋਟਿਸ ਜਾਰੀ ਕਰਕੇ...
    • punjab elections news
      ਪੰਜਾਬ 'ਚ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਇਨ੍ਹਾਂ ਵਾਰਡਾਂ...
    • punjab police sho suspended
      ਪੰਜਾਬ ਪੁਲਸ ਦੇ SHO ਖ਼ਿਲਾਫ਼ ਐਕਸ਼ਨ! ਕੀਤਾ ਗਿਆ ਸਸਪੈਂਡ
    • patwari  ludhiana  tehsil
      ਲੁਧਿਆਣਾ 'ਚ ਤਾਇਨਾਤ ਪਟਵਾਰੀ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਕਾਰਾ ਜਾਣਾ...
    • cbi officer rajbir ghumman  osd
      ਸੀ. ਬੀ. ਆਈ. ਅਧਿਕਾਰੀ ਕਰਦੇ ਰਹੇ ਉਡੀਕ, ਨਹੀਂ ਪੇਸ਼ ਹੋਏ ਰਾਜਬੀਰ ਘੁੰਮਣ
    • punjab heroin police
      ਵੱਡੀ ਖ਼ਬਰ : ਪੰਜਾਬ ਵਿਚ ਫੜੀ ਗਈ 100 ਕਰੋੜ ਦੀ ਹੈਰੋਇਨ
    • five accused of america based gangster lucky patial arrested with weapons
      ਜਲੰਧਰ ਤੇ ਚੰਡੀਗੜ੍ਹ 'ਚ ਟਲੀ ਵਾਰਦਾਤ! ਅਮਰੀਕਾ ਬੈਠੇ ਗੈਂਗਸਟਰ ਲੱਕੀ ਪਟਿਆਲ ਦੇ 5...
    • pcs officers in punjab to be transferred following cbi raid
      CBI ਰੇਡ ਤੋਂ ਬਾਅਦ ਪੰਜਾਬ 'ਚ ਇਨ੍ਹਾਂ ਵੱਡੇ ਅਧਿਕਾਰੀਆਂ ਦੇ ਹੋ ਸਕਦੇ ਨੇ ਤਬਾਦਲੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +