ਜਲੰਧਰ(ਪਾਂਡੇ)— ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ 'ਚ ਪੰਜਾਬ ਭਰ ਵਿਚ ਸ਼੍ਰੀ ਰਾਮ ਲੀਲਾ, ਰਾਮ ਦਰਬਾਰ, ਭਗਵਤੀ ਜਗਰਾਤੇ, ਦੁਸਹਿਰਾ ਅਤੇ ਹੋਰ ਧਾਰਮਿਕ ਸਮਾਗਮਾਂ ਦਾ ਆਯੋਜਨ ਕਰਨ ਵਾਲੀਆਂ ਸੰਸਥਾਵਾਂ ਅਤੇ ਉਨ੍ਹਾਂ ਦੇ ਅਹੁਦੇਦਾਰਾਂ ਨੂੰ ਸਨਮਾਨਤ ਕਰਨ ਲਈ ਸਨਮਾਨ ਸਮਾਰੋਹ 10 ਸਤੰਬਰ ਨੂੰ ਸਵੇਰੇ 9 ਵਜੇ ਹੋਟਲ ਕਲੱਬ ਕਬਾਨਾ, ਫਗਵਾੜਾ-ਜਲੰਧਰ ਜੀ. ਡੀ. ਰੋਡ ਵਿਖੇ ਕਰਵਾਇਆ ਜਾ ਰਿਹਾ ਹੈ।
ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਅਤੇ ਪ੍ਰਾਜੈਕਟ ਡਾਇਰੈਕਟਰ ਵਰਿੰਦਰ ਸ਼ਰਮਾ ਨੇ ਪ੍ਰੋਗਰਾਮ ਦੀ ਵਿਸਥਾਰਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਰੋਹ 'ਚ ਸ਼ਾਮਲ ਹੋਣ ਵਾਲੇ ਰਾਮ ਭਗਤਾਂ ਨੂੰ ਸੱਦਾ ਪੱਤਰ ਭੇਜੇ ਜਾ ਚੁੱਕੇ ਹਨ।
ਸਮਾਰੋਹ 'ਚ ਸ਼ਾਮਲ ਹੋਣ ਵਾਲੀਆਂ ਸੰਸਥਾਵਾਂ ਨੂੰ ਇਕ-ਇਕ ਯਾਦਗਾਰੀ ਚਿੰਨ੍ਹ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਨੂੰ ਰੋਜ਼ਾਨਾ ਵਰਤੋਂ 'ਚ ਆਉਣ ਵਾਲੀ ਸਮੱਗਰੀ ਨਾਲ ਭਰਿਆ ਇਕ ਬੈਗ ਅਤੇ ਇਕ ਸਨਮਾਨ ਪੱਤਰ ਦਿੱਤਾ ਜਾਵੇਗਾ। ਸਮਾਰੋਹ 'ਚ ਸ਼ਾਮਲ ਹੋਣ ਵਾਲੀਆਂ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੂੰ ਬੇਨਤੀ ਹੈ ਕਿ ਉਹ ਸੁਰੱਖਿਆ ਦ੍ਰਿਸ਼ਟੀਕੋਣ ਕਾਰਨ ਅਤੇ ਰਜਿਸਟ੍ਰੇਸ਼ਨ ਲਈ ਆਪਣਾ ਸੱਦਾ ਪੱਤਰ ਨਾਲ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਸੱਦਾ ਪੱਤਰ 'ਤੇ ਹਰ ਸੰਸਥਾ ਦਾ ਰਜਿਸਟ੍ਰੇਸ਼ਨ ਨੰਬਰ ਲਿਖਿਆ ਹੋਇਆ ਹੈ, ਜਿਸ ਦੀ ਲੋੜ ਰਜਿਸਟ੍ਰੇਸ਼ਨ ਅਤੇ ਮੈਡੀਕਲ ਚੈੱਕਅਪ ਦੌਰਾਨ ਹੋਵੇਗੀ।
ਪ੍ਰਸਿੱਧ ਗਾਇਕ ਜਾਨਹੀਰ ਕਰਨਗੇ ਪ੍ਰਭੂ ਸ਼੍ਰੀ ਰਾਮ ਜੀ ਦੀ ਮਹਿਮਾ ਦਾ ਗੁਣਗਾਨ
ਸਨਮਾਨ ਸਮਾਰੋਹ 'ਚ ਪ੍ਰਸਿੱਧ ਗਾਇਕ ਜਾਨਹੀਰ ਵਲੋਂ ਪ੍ਰਭੂ ਸ਼੍ਰੀ ਰਾਮ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਬੀ. ਸੀ. ਐੱਮ. ਆਰੀਆ ਮਾਡਲ ਸੀਨੀਅਰ ਸਕੂਲ ਲੁਧਿਆਣਾ, ਗ੍ਰੀਨਲੈਂਡ ਪਬਲਿਕ ਸਕੂਲ ਲੁਧਿਆਣਾ ਵਲੋਂ ਪੇਸ਼ ਕੀਤਾ ਜਾਵੇਗਾ।
ਸਮਾਰੋਹ 'ਚ ਸ਼ਾਮਲ ਰਾਮ ਭਗਤਾਂ ਲਈ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ, ਜਿਸ ਵਿਚ ਲਾਇਨ ਆਈ ਕੇਅਰ ਸੈਂਟਰ ਜੈਤੋ ਵਲੋਂ ਅੱਖਾਂ ਦੀ ਜਾਂਚ ਕੰਪਿਊਟਰ ਦੁਆਰਾ ਕੀਤੀ ਜਾਵੇਗੀ ਅਤੇ ਕੈਪੀਟੋਲ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਹਾਰਟ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ, ਬੋਨ ਡੈਨਸਿਟੀ ਦੀ ਜਾਂਚ ਕੀਤੀ ਜਾਵੇਗੀ। ਸਮਾਰੋਹ ਵਾਲੀ ਥਾਂ 'ਤੇ ਸ਼ਾਮਲ ਹੋਣ ਵਾਲੇ ਰਾਮ ਭਗਤਾਂ ਲਈ ਸਵੇਰੇ ਨਾਸ਼ਤੇ ਅਤੇ ਦੁਪਹਿਰ ਦੇ ਭੋਜਨ ਦਾ ਪ੍ਰਬੰਧ ਕੀਤਾ ਗਿਆ ਹੈ। ਸਮਾਰੋਹ 'ਚ ਵੱਖ-ਵੱਖ ਸਿਆਸੀ, ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੇ ਇਲਾਵਾ ਰਾਮ ਭਗਤ ਸ਼ਾਮਲ ਹੋ ਰਹੇ ਹਨ।
ਇਸ ਮੌਕੇ ਹੋਟਲ ਕਲੱਬ ਕਬਾਨਾ ਦੇ ਐੱਮ. ਡੀ. ਮਨੋਜ ਚੋਡਾ ਨੇ ਕਿਹਾ ਕਿ ਸਮਾਰੋਹ ਸਬੰਧੀ ਹੋਟਲ ਮੈਨੇਜਮੈਂਟ ਵਲੋਂ ਤਿਆਰੀਆਂ ਮੁਕੰਮਲ ਹਨ। ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਮਾਰੋਹ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਰਵੀਸ਼ ਸੁਗੰਧ ਦੇ ਫੋਨ ਨੰਬਰ 98151-59797 'ਤੇ ਸੰਪਰਕ ਕਰ ਸਕਦੇ ਹੋ।
ਸਰਕਾਰੀ ਅਦਾਰਿਆਂ ਅਤੇ ਘਰੇਲੂ ਕੁਨੈਕਸ਼ਨਾਂ 'ਤੇ ਬਿਜਲੀ ਬਿੱਲਾਂ ਨੂੰ ਲੈ ਕੇ ਲਟਕੀ ਤਲਵਾਰ
NEXT STORY