ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਟ੍ਰੈਂਡੀ ਆਊਟਫਿਟਸ ਦੀ ਤਲਾਸ਼ ’ਚ ਲੱਗ ਜਾਂਦੀਆਂ ਹਨ। ਮੁਟਿਆਰਾਂ ਅਤੇ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਵਿੰਟਰ ਡਰੈੱਸਾਂ ’ਚ ਵੇਖਿਆ ਜਾ ਸਕਦਾ ਹੈ। ਇਹ ਡਰੈੱਸਾਂ ਸਿੰਗਲ ਕਲਰ, ਡਬਲ ਕਲਰ, ਮਲਟੀਕਲਰ, ਪਲੇਨ ਡਿਜ਼ਾਈਨ, ਨਿਟ ਪੈਟਰਨ ਜਾਂ ਚੈੱਕ ਡਿਜ਼ਾਈਨ ’ਚ ਵੇਖੀਆਂ ਜਾ ਸਕਦੀਆਂ ਹਨ। ਜਿੱਥੇ ਸਿੰਗਲ ਕਲਰ ਜਾਂ ਪਲੇਨ ਡਿਜ਼ਾਈਨ ਦੀਆਂ ਡਰੈੱਸਾਂ ਮੁਟਿਆਰਾਂ ਨੂੰ ਸਿੰਪਲ ਲੁਕ ਦਿੰਦੀਆਂ ਹਨ, ਉੱਥੇ ਹੀ, ਚੈੱਕ ਡਿਜ਼ਾਈਨ ਦੀਆਂ ਡਰੈੱਸਾਂ ਉਨ੍ਹਾਂ ਨੂੰ ਟ੍ਰੈਂਡੀ ਵਿਖਾਉਂਦੀਆਂ ਹਨ। ਚੈੱਕ ’ਚ ਵੀ ਮੁਟਿਆਰਾਂ ਨੂੰ ਛੋਟੇ ਚੈੱਕ, ਮੀਡੀਅਮ ਜਾਂ ਵੱਡੇ ਚੈੱਕ ਦੀਆਂ ਡਰੈੱਸਾਂ ’ਚ ਵੇਖਿਆ ਜਾ ਸਕਦਾ ਹੈ। ਇਨ੍ਹੀਂ ਦਿਨੀਂ ਵੱਡੇ ਚੈੱਕ ਵਾਲੀਆਂ ਡਰੈੱਸਾਂ (ਬਿਗ ਪਲੇਡ ਜਾਂ ਓਵਰਸਾਈਜ਼ਡ ਚੈੱਕਰਡ ਡਰੈੱਸ) ਮੁਟਿਆਰਾਂ ਦੀ ਖਾਸ ਪਸੰਦ ਬਣ ਰਹੀਆਂ ਹਨ। ਇਹ ਕਲਾਸਿਕ ਪਲੇਡ ਪੈਟਰਨ ਵਾਲੀਆਂ ਡਰੈੱਸਾਂ ਨਾ ਸਿਰਫ ਗਰਮਾਹਟ ਦਿੰਦੀਆਂ ਹਨ, ਸਗੋਂ ਮੁਟਿਆਰਾਂ ਨੂੰ ਇਕ ਅਟਰੈਕਟਿਵ ਲੁਕ ਵੀ ਦਿੰਦੀਆਂ ਹਨ।
ਭਾਵੇਂ ਸ਼ਰਟ ਡਰੈੱਸ ਹੋਵੇ ਜਾਂ ਫਲੇਅਰਡ ਮਿਡੀ, ਵੱਡੇ ਚੈੱਕ ਦਾ ਪੈਟਰਨ ਰੇਟਰੋ ਵਾਈਬਸ ਨਾਲ ਮਾਡਰਨ ਟੱਚ ਦਿੰਦਾ ਹੈ, ਜੋ ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਕੰਮ-ਕਾਜੀ ਔਰਤਾਂ ਤੱਕ ਸਾਰਿਆਂ ਨੂੰ ਪਸੰਦ ਆ ਰਿਹਾ ਹੈ। ਮੁਟਿਆਰਾਂ ਨੂੰ ਵੱਡੇ ਚੈੱਕ ਵਾਲੇ ਵੂਲਨ ਟਾਪ, ਸ਼ਰਟਸ, ਫਰਾਕ, ਪੋਂਚੋ ਅਤੇ ਕੋਟ ਵੀ ਕਾਫ਼ੀ ਪਸੰਦ ਆ ਰਹੇ ਹਨ। ਇਹੀ ਕਾਰਨ ਹੈ ਕਿ ਕਈ ਮੌਕਿਆਂ ’ਤੇ ਮੁਟਿਆਰਾਂ ਨੂੰ ਵੱਡੇ ਚੈੱਕ ਵਾਲੀ ਕਿਸੇ ਨਾ ਕਿਸੇ ਡਰੈੱਸ ’ਚ ਵੇਖਿਆ ਜਾ ਸਕਦਾ ਹੈ। ਵੱਡੇ ਚੈੱਕ ਵਾਲੀਆਂ ਡਰੈੱਸਾਂ ਜ਼ਿਆਦਾਤਰ ਫਲੈਨਲ, ਊਨੀ ਜਾਂ ਕਾਟਨ ਬਲੈਂਡ ਫੈਬਰਿਕ ਨਾਲ ਬਣੀਆਂ ਹੁੰਦੀਆਂ ਹਨ, ਜੋ ਸਰਦੀਆਂ ਲਈ ਪ੍ਰਫੈਕਟ ਰਹਿੰਦੀਆਂ ਹਨ। ਪੈਟਰਨ ’ਚ ਲਾਲ-ਕਾਲਾ, ਨੀਲਾ-ਸਫੇਦ ਜਾਂ ਮਲਟੀਕਲਰ ਚੈੱਕ ਸਭ ਤੋਂ ਲੋਕਪ੍ਰਿਯ ਹਨ। ਇਨ੍ਹਾਂ ’ਚ ਜ਼ਿਆਦਾਤਰ ਡਰੈੱਸਾਂ ਓਵਰਸਾਈਜ਼ਡ ਫਿਟ ਹੋਣ ਨਾਲ ਕੰਫਰਟੇਬਲ ਰਹਿੰਦੀਆਂ ਹਨ, ਜਦੋਂ ਕਿ ਬੈਲਟ ਐਡ ਕਰ ਕੇ ਇਸ ਨੂੰ ਸ਼ੇਪ ਦਿੱਤੀ ਜਾ ਸਕਦੀ ਹੈ। ਇਨ੍ਹਾਂ ਡਰੈੱਸਾਂ ਦਾ ਡਿਜ਼ਾਈਨ, ਪੈਟਰਨ ਅਤੇ ਵਰਸੇਟੈਲਿਟੀ ਹੀ ਇਨ੍ਹਾਂ ਨੂੰ ਮੁਟਿਆਰਾਂ ਦੀ ਫੇਵਰੇਟ ਬਣਾਉਂਦੀ ਹੈ। ਇਨ੍ਹਾਂ ’ਚ ਓਵਰਸਾਈਜ਼ਡ ਟਾਪ ਅਤੇ ਪੋਂਚੋ ਵਿਦ ਸਲੀਵਜ਼ ਨੂੰ ਕੈਜ਼ੂਅਲ ਡੇ ਆਊਟਿੰਗ ਲਈ ਲੈਗਿੰਗਸ ਜਾਂ ਜੀਨਸ ਦੇ ਨਾਲ ਪੇਅਰ ਕੀਤਾ ਜਾ ਸਕਦਾ ਹੈ।
ਇਨ੍ਹਾਂ ਦੇ ਨਾਲ ਐਂਕਲ ਬੂਟਸ ਮੁਟਿਆਰਾਂ ਨੂੰ ਪ੍ਰਫੈਕਟ ਵਿੰਟਰ ਲੁਕ ਦਿੰਦੇ ਹਨ। ਕੋਟ, ਜੈਕੇਟ ਜਾਂ ਸ਼ਰੱਗ ਨੂੰ ਮੁਟਿਆਰਾਂ ਲੇਅਰਿੰਗ ਦੇ ਤੌਰ ’ਤੇ ਸਟਾਈਲ ਕਰ ਰਹੀਆਂ ਹਨ, ਜੋ ਮੁਟਿਆਰਾਂ ਦੀ ਲੁਕ ’ਚ ਚਾਰ ਚੰਨ ਲਾ ਰਹੇ ਹਨ। ਇਨ੍ਹਾਂ ਦੇ ਨਾਲ ਹੀਲਜ਼ ਅਤੇ ਸਟੇਟਮੈਂਟ ਨੈਕਲੇਸ ਮੁਟਿਆਰਾਂ ਨੂੰ ਗਲੈਮਰਜ਼ ਟੱਚ ਦਿੰਦਾ ਹੈ। ਫ਼ੈਸ਼ਨ ਐਕਸਪਰਟਸ ਮੁਤਾਬਕ, ਪਲੇਡ ਜਾਂ ਚੈੱਕ ਪੈਟਰਨ ਕਦੇ ਆਊਟਡੇਟਿਡ ਨਹੀਂ ਹੁੰਦਾ। ਇਸ ਦਾ ਫ਼ੈਸ਼ਨ ਹਮੇਸ਼ਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਮੁਟਿਆਰਾਂ ਇਨ੍ਹਾਂ ਨੂੰ ਜ਼ਿਆਦਾ ਪਸੰਦ ਕਰਦੀਆਂ ਹਨ। ਇਹ ਦਿਸਣ ’ਚ ਕਾਫ਼ੀ ਟ੍ਰੈਂਡੀ ਲੱਗਦੀਆਂ ਹਨ ਅਤੇ ਮੁਟਿਆਰਾਂ ਅਤੇ ਔਰਤਾਂ ਨੂੰ ਮਾਡਰਨ ਲੁਕ ਦਿੰਦੀਆਂ ਹਨ। ਇਹ ਉਨ੍ਹਾਂ ਨੂੰ ਸਟਾਈਲਿਸ਼, ਕਾਨਫੀਡੈਂਟ ਅਤੇ ਵਾਰਮ ਫੀਲ ਕਰਵਾਉਂਦੀਆਂ ਹਨ।
ਸਸਕਾਰ ਤੋਂ ਬਾਅਦ ਕਿਉਂ ਨਹੀਂ ਮੁੜ ਕੇ ਦੇਖਣਾ ਚਾਹੀਦਾ ਪਿੱਛੇ? ਜਾਣੋ ਇਸ ਦਾ ਅਸਲੀ ਕਾਰਨ
NEXT STORY