ਦਿੜ੍ਹਬਾ ਮੰਡੀ (ਅਜੈ)- ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਲਗਾਤਾਰ ਹੋ ਰਹੀਆਂ ਧਾਰਮਿਕ ਬੇਅਦਬੀਆਂ ਸੂਬੇ ਅੰਦਰ ਆਪਸੀ ਭਾਈਚਾਰਕ ਸਾਂਝ ਅਤੇ ਸਮਾਜਿਕ ਰਿਸ਼ਤਿਆ ਨੂੰ ਖਤਮ ਕਰਨ ਦੀ ਲੰਮੇ ਸਮੇਂ ਤੋਂ ਕੋਝੀ ਚਾਲ ਹੈ। ਉਨ੍ਹਾਂ ਸੂਬੇ ਦੀ ਮੌਜੂਦਾ ਕਾਂਗਰਸ ਸਰਕਾਰ ਦੀ ਢਿੱਲੀ ਕਾਰਗੁਜਾਰੀ ਉਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਇਸ ਘਟਨਾਵਾਂ ਨੂੰ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਪੰਜਾਬ ਅੰਦਰ ਹਰ ਵਰਗਾਂ ਦੇ ਲੋਕ ਰਹਿੰਦੇ ਹਨ ਉਨ੍ਹਾਂ ਦਾ ਆਪਸ 'ਚ ਬਹੁਤ ਮਿਲਵਰਤਨ ਤੇ ਸਨੇਹ ਹੈ ਜਿਸ ਨੂੰ ਖਤਮ ਕਰਨ ਲਈ ਅਤੇ ਅੱਗੇ ਆ ਰਹੀਆਂ ਵਿਧਾਨ ਸਭਾ ਨੂੰ ਵੇਖਦੇ ਹੋਏ ਕੁੱਝ ਏਜੰਸੀਆਂ ਦੀ ਇਹ ਘੜੀ ਮਿੱਥੀ ਸਾਜਿਸ਼ ਹੈ।
ਇਹ ਖਬਰ ਪੜ੍ਹੋ- ਰਾਫੇਲ ਨਡਾਲ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ
ਉਨ੍ਹਾਂ ਕਿਹਾ ਕਿ ਪਿਛਲੇ 7 ਸਾਲਾਂ ਦੌਰਾਨ ਪੰਜਾਬ ਅੰਦਰ ਜੋ ਵੀ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹਨ, ਉਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਅਜੇ ਤੱਕ ਕੋਈ ਸਜ਼ਾ ਨਾ ਦਿੱਤੇ ਜਾਣ ਦੇ ਕਾਰਨ ਇਹੋਂ ਜਿਹੀਆਂ ਹਰਕਤਾਂ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ ਹੋਏ ਹਨ। ਜਿਸ ਕਰਕੇ ਸਮੇਂ-ਸਮੇਂ ਉਤੇ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ 'ਚ ਪੰਜਾਬ ਸਰਕਾਰ ਦੀ ਨਾਕਾਮੀ ਸਪੱਸ਼ਟ ਝਲਕ ਰਹੀ ਹੈ। ਉਨਾਂ ਕਿਹਾ ਕਿ ਇਸ ਦੀ ਡੂੰਘੀ ਜਾਂਚ ਕਰਕੇ ਇਸ ਘਟਨਾਵਾਂ ਦੇ ਪਿੱਛੇ ਛੁਪੇ ਅਨਸਰਾਂ ਨੂੰ ਨੰਗਾ ਕੀਤਾ ਜਾਵੇ। ਇਸ ਮੌਕੇ ਮੈਡਮ ਜਸਵੀਰ ਕੌਰ ਸ਼ੇਰਗਿਲ, ਪ੍ਰਧਾਨ ਧਰਮਪਾਲ ਗਰਗ, ਇੰਦਰਜੀਤ ਸਰਮਾਂ, ਸੁਨੀਲ ਬਾਂਸਲ, ਮਨਿੰਦਰ ਘੁਮਾਣ ਤੇ ਰਣਜੀਤ ਸਿੰਘ ਖੇਤਲਾ ਆਦਿ ਹਾਜ਼ਰ ਸਨ।
ਹ ਖਬਰ ਪੜ੍ਹੋ- ਪੰਤ ਬਣੇ ਉੱਤਰਾਖੰਡ ਦੇ Brand Ambassador, ਮੁੱਖ ਮੰਤਰੀ ਨੇ ਫੋਨ ਕਰ ਦਿੱਤੀ ਜਾਣਕਾਰੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਤੋਂ MP ਪ੍ਰੀਤ ਕੌਰ ਗਿੱਲ ਵੱਲੋਂ ਬੇਅਦਬੀ ਦੀ ਘਟਨਾ ਦੀ ਨਿੰਦਾ, ਕਿਹਾ- ਅਜਿਹੀਆਂ ਘਟਨਾਵਾਂ ਅਸਵੀਕਾਰਯੋਗ
NEXT STORY