ਮੈਡ੍ਰਿਡ- ਸਪੇਨ ਦੇ ਦਿੱਗਜ ਟੈਨਿਸ ਖਿਡਾਰੀ ਰਾਫੇਲ ਨਡਾਲ ਆਬੂ ਧਾਬੀ ਵਿਚ ਇਕ ਪ੍ਰਦਰਸ਼ਨੀ ਟੂਰਨਾਮੈਂਟ ਵਿਚ ਹਿੱਸਾ ਲੈਣ ਤੋਂ ਬਾਅਦ ਕੋਰੋਨਾ ਵਾਇਰਸ ਦੀ ਜਾਂਚ ਵਿਚ ਪਾਜ਼ੇਟਿਵ ਆਏ ਹਨ। ਨਡਾਲ ਨੇ ਸੋਮਵਾਰ ਨੂੰ ਟਵੀਟ ਕਰ ਇਸ ਜੀ ਜਾਣਕਾਰੀ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਸਦਾ ਪਾਜ਼ੇਟਿਵ ਟੈਸਟ ਸਪੇਨ ਪਹੁੰਚਣ ਤੋਂ ਬਾਅਦ ਪੀ. ਸੀ. ਆਰ. ਜਾਂਚ ਵਿਚ ਆਇਆ ਹੈ। ਨਡਾਲ ਨੇ ਕਿਹਾ ਕਿ ਫਿਲਹਾਲ ਉਹ ਵਧੀਆ ਮਹਿਸੂਸ ਨਹੀਂ ਕਰ ਰਹੇ ਹਨ ਪਰ ਹੌਲੀ-ਹੌਲੀ ਸਥਿਤੀ ਵਿਚ ਸੁਧਾਰ ਹੋਣ ਦੀ ਉਮੀਦ ਹੈ। ਉਹ ਫਿਲਹਾਲ ਆਪਣੇ ਘਰ 'ਚ ਇਕਾਂਤਵਾਸ ਹਨ ਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਇਸਦੀ ਜਾਣਕਾਰੀ ਦੇ ਦਿੱਤੀ ਗਈ ਹੈ। ਨਡਾਲ ਦੇ ਸੰਪਰਕ ਵਿਚ ਆਉਣ ਵਾਲਿਆਂ ਵਿਚ ਸਪੇਨ ਦੇ ਸਾਬਕਾ ਸਮ੍ਰਾਟ ਜੁਆਨ ਕਾਰਲੋਸ ਵੀ ਸ਼ਾਮਲ ਹਨ।
ਇਹ ਖਬਰ ਪੜ੍ਹੋ- ਪੰਤ ਬਣੇ ਉੱਤਰਾਖੰਡ ਦੇ Brand Ambassador, ਮੁੱਖ ਮੰਤਰੀ ਨੇ ਫੋਨ ਕਰ ਦਿੱਤੀ ਜਾਣਕਾਰੀ
ਉਹ ਪਿਛਲੇ ਸਾਲ ਵਿੱਤੀ ਘਪਲਿਆਂ ਦੇ ਦੋਸ਼ਾਂ ਤੋਂ ਬਾਅਦ ਯੂ. ਏ. ਈ. ਵਿਚ ਰਹਿ ਰਹੇ ਹਨ। ਸਪੇਨ ਦੇ ਐੱਲ ਮੁੰਡੋ ਅਖਬਾਰ ਦੇ ਅਨੁਸਾਰ ਨਡਾਲ ਤੇ 83 ਸਾਲ ਦੇ ਕਾਰਲੋਸ ਦੀ ਇਕੱਠੇ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ, ਇਸ ਤਸਵੀਰ ਵਿਚ ਦੋਵੇਂ ਮਾਸਕ ਦੇ ਬਿਨਾਂ ਦਿਖ ਰਹੇ ਹਨ। ਨਡਾਲ ਨੇ ਕਿਹਾ ਕਿ ਦੌਰੇ 'ਤੇ ਹਰ 2 ਦਿਨਾਂ ਵਿਚ ਉਸਦਾ ਟੈਸਟ ਕੀਤਾ ਗਿਆ ਸੀ ਤੇ ਸ਼ਨੀਵਾਰ ਤੋਂ ਪਹਿਲਾਂ ਸਾਰਿਆਂ ਦੇ ਟੈਸਟ ਨੈਗੇਟਿਵ ਆਏ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੇ. ਐੱਲ. ਰਾਹੁਲ ਨੂੰ ਟੈਸਟ ਫਾਰਮੈਟ ਦਾ ਉਪ ਕਪਤਾਨ ਬਣਾਏ ਜਾਣ 'ਤੇ ਸਬਾ ਕਰੀਮ ਨੇ ਦਿੱਤੀ ਆਪਣੀ ਪ੍ਰਤੀਕਿਰਿਆ
NEXT STORY