ਤਲਵੰਡੀ ਸਾਬੋ (ਮੁਨੀਸ਼): ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਵਿਖੇ ਇੱਕ ਗੁਰਸਿੱਖ ਪਰਿਵਾਰ ਦੇ ਬਾਈਕਾਟ ਕਰਨ ਦਾ ਮਾਮਲਾ ਵਿੱਚ ਅੱਜ ਪਿੰਡ ਦੀ ਪੰਚਾਇਤ ਸਰਪੰਚ ਸਮੇਤ ਸਿੱਖ ਕੋਮ ਦੇ ਚੋਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨਾਂ ਸਾਹਮਣੇ ਪੇਸ ਹੋਏ,ਜਿੰਨਾ ਮਾਮਲੇ ਵਿੱਚ ਅਫਸੋਸ ਪ੍ਰਗਟ ਕਰਦੇ ਹੋਏ ਮਾਫੀ ਮੰਗੀ,ਜਿਥੇ ਪੰਜ ਪਿਆਰੇ ਸਾਹਿਬਾਨਾਂ ਵੱਲੋ ਪਿੰਡ ਮਿਰਜੇਆਣਾ ਦੀ ਪੰਚਾਇਤ ਨੂੰ ਧਰਾਮਿਕ ਸਜਾ ਲਗਾਈ ਗਈ, ਉਥੇ ਹੀ ਮਤਮੱਤ ਦੇ ਉਲਟ ਖੜੇ ਗੁਰਸਿੱਖ ਪਰਿਵਾਰ ਵੱਲੋ ਤਖ਼ਤ ਸਾਹਿਬ ਵੱਲੋ ਸਿਰੋਪਾ ਦੇ ਕੇ ਸਨਮਾਨਤ ਕੀਤਾ ਗਿਆ।
ਇਹ ਵੀ ਪੜ੍ਹੋ : ਫਿਰੋਜ਼ਪੁਰ ਤੋਂ ਵੱਡੀ ਖ਼ਬਰ : ਪਿਓ ਨੇ ਨੌਜਵਾਨ ਪੁੱਤ ਦਾ ਗੋਲ਼ੀ ਮਾਰ ਕੇ ਕੀਤਾ ਕਤਲ
ਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਵਿਖੇ ਪਸ਼ੂਆਂ ਨੂੰ ਪਈ ਮੂੰਹਖੁਰ ਦੀ ਬੀਮਾਰੀ ਨੂੰ ਰੋਕਣ ਲਈ ਇੱਕ ਟੂਣਾ (ਧਾਰਾ) ਕੀਤਾ ਗਿਆ ਸੀ ਜਿਸਦਾ ਪਿੰਡ ਦੇ ਇਕ ਗੁਰਸਿੱਖ ਪਰਿਵਾਰ ਨੇ ਟੂਣਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ,ਜਿਸਦਾ ਪਿੰਡ ਅਤੇ ਪਿੰਡ ਦੀ ਪੰਚਾਇਤ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਸੀ ਗੁਰਸਿੱਖ ਪਰਿਵਾਰ ਦੀ ਬਾਈਕਾਟ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਅੱਗ ਵਾਂਗ ਫੈਲ ਗਈ,ਗੁਰਸਿੱਖ ਪਰਿਵਾਰ ਵਲੋਂ ਮਾਮਲੇ ਵਿੱਚ ਇਨਸਾਫ ਲੈਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ਿਕਾਇਤ ਪੱਤਰ ਦਿੱਤਾ ਸੀ ਜਿਸ ’ਤੇ ਕਾਰਵਾਈ ਕਰਦਿਆਂ ਜਥੇਦਾਰ ਸਾਹਿਬ ਨੇ ਮਾਮਲੇ ਦੀ ਧਰਮ ਪ੍ਰਚਾਰ ਸਬ-ਆਫਿਸ ਦਮਦਮਾ ਸਾਹਿਬ ਨੂੰ ਪੜਤਾਲ ਕਰਨ ਦੇ ਹੁਕਮ ਜਾਰੀ ਕੀਤੇ। ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਭਾਈ ਨਿਰਭੈ ਸਿੰਘ ਨੇ ਪੜਤਾਲ ਕਰਕੇ ਰਿਪੋਰਟ ਸਿੰਘ ਸਾਹਿਬ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ : ਰਾਜਾ ਵੜਿੰਗ ਦੀ ਸ਼ਬਦਾਵਲੀ ਸੁਣ ਭੜਕੇ ਕਿਸਾਨ, ਲਾਈਵ ਹੋ ਕੇ ਵਿਧਾਇਕ ਨੂੰ ਦਿੱਤੀ ਇਹ ਚਿਤਾਵਨੀ
ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਤੇ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਸਾਹਮਣੇ ਅੱਜ ਪਿੰਡ ਮਿਰਜੇਆਣਾ ਦੀ ਪੰਚਾਇਤ ਪੇਸ਼ ਹੋਈ, ਜਿਨ੍ਹਾਂ ਉਕਤ ਘਟਨਾ ਦੀ ਮਾਫੀ ਮੰਗਦੇ ਹੋਏ ਅੱਗੇ ਤੋ ਅਜਿਹਾ ਨਾ ਕਰਨ ਦਾ ਪ੍ਰਣ ਲਿਆ,ਪੰਜ ਪਿਆਰੇ ਸਾਹਿਬਾਨਾਂ ਨੇ ਦੋਵਾਂ ਧਿਰਾ ਦੀ ਗੱਲ ਸੁਣਨ ਤੋ ਬਾਅਦ ਪੰਚਾਇਤ ਨੂੰ ਧਾਰਮਿਕ ਸਜਾ ਲਗਾ ਦਿੱਤੀ। ਪੰਜ ਪਿਆਰੇ ਸਾਹਿਬਾਨਾਂ ਨੇ ਦੱਸਿਆ ਕਿ ਪੰਚਾਇਤ ਨੂੰ ਇੱਕ ਘੰਟਾ ਤਖ਼ਤ ਸਾਹਿਬ ਵਿਖੇ ਝਾੜੂ ਸੀ ਸੇਵਾ,2100 ਰੁਪਏ ਦੀ ਤਖ਼ਤ ਸਾਹਿਬ ਵਿਖੇ ਦੇਗ ਕਰਵਾ ਕੇ ਤਖ਼ਤ ਸਾਹਿਬ ਵਿਖੇ ਖਿਮਾ ਜਾਚਨਾ ਦੀ ਅਰਦਾਸ ਕਰਨ ਦੇ ਨਾਲ ਪਿੰਡ ਦੀ ਪੰਚਾਇਤ ਵੱਲੋ ਮਤਾ ਪਾਏ ਕੇ ਬਾਈਕਾਟ ਨੂੰ ਵਾਪਸ ਲੈਣ ਅਤੇ ਮਾਫੀ ਮੰਗਣ ਦੇ ਹੁਕਮ ਜਾਰੀ ਕੀਤੇ ਗਏ।ਪੰਜ ਪਿਆਰੇ ਸਾਹਿਬਾਨਾਂ ਨੇ ਮਤਮੱਤ ਦੇ ਉਲਟ ਖੜੇ ਗੁਰਸਿੱਖ ਪਰਿਵਾਰ ਦੇ ਅਵਤਾਰ ਸਿੰਘ ਵੱਲੋ ਤਖ਼ਤ ਸਾਹਿਬ ਵੱਲੋ ਸਿਰੋਪਾ ਦੇ ਕੇ ਸਨਮਾਨਤ ਕੀਤਾ ਗਿਆ।
ਇਹ ਵੀ ਪੜ੍ਹੋ : ਮਨੀਸ਼ ਤਿਵਾੜੀ ਨੇ ਕੈਪਟਨ ਦੀ ਕੀਤੀ ਤਾਰੀਫ਼, ਕਿਹਾ ਪੰਜਾਬ ਨੂੰ ਬਹੁਤ ਹੀ ਸੂਝ-ਬੂਝ ਨਾਲ ਚਲਾਇਆ
ਉਧਰ ਦੂਜੇ ਪਾਸੇ ਪਿੰਡ ਦੇ ਸਰਪੰਚ ਮਲਕੀਤ ਸਿੰਘ ਨੇ ਕਿਹਾ ਕਿ ਸਾਡਾ ਰਾਜੀਨਾਮਾ ਹੋ ਚੁੱਕਾ ਹੈ ਤੇ ਸਾਨੂੰ ਤਖ਼ਤ ਸਾਹਿਬ ਵੱਲੋ ਜੋ ਧਾਰਮਿਕ ਸਜਾ ਲਗਾਈ ਗਈ ਹੈ ਸਾਨੂੰ ਪ੍ਰਵਾਨ ਹੈ ਤੇ ਉਨ੍ਹਾਂ ਹੋਰ ਪਿੰਡਾਂ ਨੂੰ ਵੀ ਵਾਹਿਗੁਰੂ ਤੇ ਭਰੋਸਾ ਕਰਦੇ ਹੋਏ ਟੂਣੇ ਤੇ ਵਿਸਵਾਸਸ਼ ਨਾ ਕਰਨ ਦੀ ਅਪੀਲ ਕੀਤੀ ਜਦੋ ਕਿ ਪੀੜਤ ਸਿੱਖ ਪਰਿਵਾਰ ਦੇ ਅਵਤਾਰ ਸਿੰਘ ਨੇ ਸੰਤੁਸ਼ਟੀ ਪ੍ਰਗਟ ਕੀਤੀ ਤੇ ਤਖ਼ਤ ਸਾਹਿਬ ਵੱਲੋ ਮਿਲੇ ਮਾਨ-ਸਨਮਾਨ ਤੇ ਵਾਹਿਗੁਰੂ ਦਾ ਸ਼ੁਕਰਾਣਾ ਕੀਤਾ।
ਡਾ. ਸੁਖਚੈਨ ਸਿੰਘ ਗਿੱਲ ਹੋਣਗੇ ਜਲੰਧਰ ਦੇ ਨਵੇਂ ਪੁਲਸ ਕਮਿਸ਼ਨਰ, ਕਿਹਾ-ਸ਼ਹਿਰ ਨੂੰ ਨਸ਼ਾ-ਮੁਕਤ ਬਣਾਉਣਾ ਮੇਰਾ ਮੁੱਖ ਟੀਚਾ
NEXT STORY