ਫਰੀਦਕੋਟ (ਜਗਤਾਰ ਦੁਸਾਂਝ) : 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਸੀ, ਜਿਸ ਨੂੰ ਅੱਜ ਤੱਕ ਸੰਗਤ ਭੁਲਾ ਨਹੀਂ ਸਕੀ ਕਿਉਂਕਿ ਅੱਜ 7 ਸਾਲ ਬਾਅਦ ਵੀ ਇਨਸਾਫ਼ ਨਹੀ ਮਿਲ ਸਕਿਆ। ਇਸੇ ਰੋਸ ਦੇ ਚੱਲਦੇ ਪਿੰਡ ਜਵਾਹਰ ਸਿੰਘ ਵਾਲਾ ਵਿਖੇ 1 ਜੂਨ ਨੂੰ ਪਸ਼ਚਾਤਾਪ ਦਿਵਸ ਦੇ ਰੂਪ 'ਚ ਮਨਾਇਆ ਗਿਆ, ਜਿੱਥੇ ਅਰਦਾਸ ਉਪਰੰਤ ਇਕ ਰੋਸ ਮਾਰਚ ਵੀ ਕੱਢਿਆ ਗਿਆ। ਸਾਬਕਾ ਆਈ. ਜੀ. ਅਤੇ ਮੌਜੂਦਾ 'ਆਪ' ਵਿਧਿਆਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਕੱਲ੍ਹ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗੁਰਦੁਆਰਾ ਨਤਮਸਤਕ ਹੋਏ ਤੇ ਇਸ ਤੋਂ ਬਾਅਦ ਉਨ੍ਹਾਂ ਬਹਿਬਲ ਵਿਖੇ ਪੀੜਤ ਪਰਿਵਾਰਾਂ ਵੱਲੋਂ ਲੱਗੇ ਇਨਸਾਫ਼ ਮੋਰਚੇ 'ਚ ਹਾਜ਼ਰੀ ਲਗਵਾਈ।
ਇਹ ਵੀ ਪੜ੍ਹੋ : ਅੰਤਿਮ ਸੰਸਕਾਰ ਵਾਲੀ ਜਗ੍ਹਾ 'ਤੇ ਬਣੀ ਸਿੱਧੂ ਮੂਸੇਵਾਲਾ ਦੀ ਯਾਦਗਾਰ, ਲੋਕ ਹੋ ਰਹੇ ਭਾਵੁਕ
ਇਸ ਮੌਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ 7 ਸਾਲ ਬਾਅਦ ਵੀ ਇਨਸਾਫ਼ ਨਹੀਂ ਮਿਲਿਆ, ਜਿਸ ਦੀ ਵਜ੍ਹਾ ਇਨ੍ਹਾਂ ਮਾਮਲਿਆਂ 'ਚ ਸਿਆਸਤ ਹੋਣਾ ਹੈ। ਉਨ੍ਹਾਂ ਕਿਹਾ ਕਿ ਇਸੇ ਸਿਆਸਤ ਕਾਰਨ ਉਨ੍ਹਾਂ ਦੀ ਜਾਂਚ ਰੱਦ ਕਰਵਾਈ ਗਈ, ਜਦਕਿ ਉਨ੍ਹਾਂ ਦੀ ਜਾਂਚ ਅਤੇ ਅਦਾਲਤ 'ਚ ਪੇਸ਼ ਕੀਤੇ ਚਲਾਨ ਨੂੰ ਲੈ ਕੇ ਟਰਾਇਲ ਹੁੰਦਾ ਅਤੇ ਗਵਾਹਾਂ ਦੇ ਬਿਆਨ ਹੁੰਦੇ, ਜਿਸ ਤੋਂ ਬਾਅਦ ਹੀ ਜਾਂਚ ਸਬੰਧੀ ਪਤਾ ਲੱਗਦਾ ਪਰ ਕਿਉਂਕਿ ਇਨ੍ਹਾਂ ਗਵਾਹਾਂ ਦੀ ਗਵਾਹੀ ਨਾਲ ਸਾਰਾ ਸੱਚ ਸਾਹਮਣੇ ਆਉਣਾ ਸੀ, ਜਿਸ ਕਰਕੇ ਦੋਸ਼ੀ ਜੋ ਕਾਫੀ ਪਾਵਰਫੁਲ ਹਨ, ਨੇ ਆਪਣੇ ਬਚਾਅ ਦਾ ਰਾਹ ਲੱਭ ਕੇ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਜਾਂਚ ਨੂੰ ਰੱਦ ਕਰਵਾਇਆ, ਜਿਸ ਤੋਂ ਬਾਅਦ ਇਸ ਮਾਮਲੇ ਸਬੰਧੀ ਕੰਮ ਰੁਕ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਸਰਕਾਰ ਦੇ ਮੁੱਖ ਮੰਤਰੀ ਨੂੰ 2 ਵਾਰ ਚਿੱਠੀ ਲਿਖ ਕੇ ਇਸ ਮਾਮਲੇ ਦੀ ਜਾਚ 'ਚ ਤੇਜ਼ੀ ਲਿਆ ਕੇ ਕਿਸੇ ਨਤੀਜੇ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਬ੍ਰੇਕ ਨਾ ਲੱਗਣ ਕਾਰਨ ਫਲਾਈਓਵਰ ਤੋਂ ਡਿੱਗਾ ਮੋਟਰਸਾਈਕਲ, ਇਕ ਨੌਜਵਾਨ ਦੀ ਮੌਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ ’ਚ ਹੋਏ ਅਹਿਮ ਖ਼ੁਲਾਸੇ
NEXT STORY