ਫਿਰੋਜ਼ਪੁਰ (ਸ਼ੈਰੀ, ਪਰਮਜੀਤ) - ਪੰਜਾਬ ਸਰਕਾਰ ਦੇ ਸਿੰਚਾਈ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਵੀ. ਕੇ. ਸਿੰਘ ਵੱਲੋਂ ਜਾਰੀ ਕੀਤੀ ਗਈ ਲਿਸਟ ਵਿਚ ਪੰਜਾਬ ਅੰਦਰ 10 ਕਾਰਜਕਾਰੀ ਇੰਜੀਨੀਅਰਾਂ ਨੂੰ ਤਬਦੀਲ ਕਰਕੇ ਇਧਰੋਂ ਉਧਰ ਲਾਇਆ ਗਿਆ, ਜਿਸ ਵਿਚ ਕਾਰਜਕਾਰੀ ਇੰਜੀਨੀਅਰ ਜਗਦੀਸ਼ ਰਾਜ ਨੂੰ ਯੂ. ਬੀ. ਡੀ. ਸੀ. ਮਜੀਠਾ ਤੋਂ ਯੂ. ਬੀ. ਡੀ. ਸੀ.ਗੁਰਦਾਸਪੁਰ, ਪੋਪਿੰਦਰ ਕਾਲੀਆ ਨੂੰ ਯੂ. ਬੀ. ਡੀ. ਸੀ. ਗੁਰਦਾਸਪੁਰ ਤੋਂ ਯੂ. ਬੀ. ਡੀ. ਸੀ. ਮਜੀਠਾ, ਸਤ ਨਰਾਇਣ ਬਾਂਸਲ ਬੀ. ਬੀ. ਐੱਮ. ਬੀ. ਨੰਗਲ ਤੋਂ ਹੈੱਡ ਕੁਆਰਟਰ ਦਫ਼ਤਰ ਮੁੱਖ ਇੰਜੀ. ਚੌਕਸੀ ਚੰਡੀਗੜ੍ਹ, ਸੁਨੀਲ ਅਗਰਵਾਲ ਨੂੰ ਡਰੇਨਜ਼ ਡਵੀਜ਼ਨ ਸੰਗਰੂਰ ਤੋਂ ਤਕਨੀਕੀ ਪ੍ਰੀਖਿਅਕ 2 ਪਟਿਆਲਾ, ਬੀਰਵਰਿੰਦਰ ਸਿੰਘ ਨੂੰ ਤਕਨੀਕੀ ਪ੍ਰੀਖਿਅਕ 2 ਵਿਜੀਂਲੈਸ ਪਟਿਆਲਾ ਤੋਂ ਡਰੇਨਜ਼ ਡਵੀਜ਼ਨ ਸੰਗਰੂਰ, ਦਲਬੀਰ ਸਿੰਘ ਧਾਲੀਵਾਲ ਨੂੰ ਈਸਟਰਨ ਕੈਨਾਲ ਫਿਰੋਜ਼ਪੁਰ ਤੋਂ ਰਾਜਸਥਾਨ ਫੀਡਰ ਮੰਡਲ ਫਿਰੋਜ਼ਪੁਰ, ਇੰਦਰ ਸਿੰਘ ਵਾਲੀ ਨੂੰ ਰਾਜਸਥਾਨ ਫੀਡਰ ਮੰਡਲ ਫਿਰੋਜ਼ਪੁਰ ਤੋਂ ਈਸਟਰਨ ਕੈਨਾਲ ਡਵੀਜ਼ਨ ਫਿਰੋਜ਼ਪੁਰ, ਨਿਰਮਲ ਸਿੰਘ ਬਰਾੜ ਨੂੰ ਕੈਨਾਲ ਲਾਈਨਿੰਗ ਡਵੀਜ਼ਨ ਨੰਬਰ 1 ਬਠਿੰਡਾ ਤੋਂ ਡਰੇਨੇਜ਼ ਡਵੀਜ਼ਨ ਫਰੀਦਕੋਟ, ਬਲਦੇਵ ਸਿੰਘ ਸੰਧੂ ਨੂੰ ਡਰੇਨਜ਼ ਡਵੀਜ਼ਨ ਫਰੀਦਕੋਟ ਤੋਂ ਕੈਨਾਲ ਲਾਈਨਿੰਗ ਡਵੀਜ਼ਨ ਨੰਬਰ 1 ਬਠਿੰਡਾ, ਜੋਗਿੰਦਰ ਲਾਲ ਨੂੰ ਹਾਈਡਲ ਡਿਜ਼ਾਈਨ ਸੰਸਥਾ ਚੰਡੀਗੜ੍ਹ ਤੋਂ ਟਿਊਬਵੈੱਲ ਉਸਾਰੀ ਡਵੀਜ਼ਨ ਐੱਲ. ਐੱਫ. ਹੁਸ਼ਿਆਰਪੁਰ ਵਿਖੇ ਤਬਦੀਲ ਕੀਤਾ ਗਿਆ।
ਇਸੇ ਹੀ ਤਰ੍ਹਾਂ ਇਕ ਹੋਰ ਲਿਸਟ ਵਿਚ ਪੰਜਾਬ ਸਰਕਾਰ ਵੱਲੋਂ ਸਿੰਚਾਈ ਵਿਭਾਗ ਪੰਜਾਬ ਦੇ 19 ਉਪ ਮੰਡਲ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਕਾਰਜਕਾਰੀ ਇੰਜੀਨੀਅਰ ਲਾਇਆ ਗਿਆ, ਜਿਨ੍ਹਾਂ ਵਿਚ ਲਕਸ਼ਮੀ ਨਰਾਇਣ ਗੋਇਲ ਪੋਸਟਿੰਗ ਲਈ ਉਪਲੱਬਧ ਨੂੰ ਜਲ ਸਾਧਨ ਮੁੱਖ ਦਫ਼ਤਰ ਐੱਸ. ਏ. ਐੱਸ. ਚੰਡੀਗੜ੍ਹ, ਸੁਨੀਲ ਕੁਮਾਰ ਗੁਪਤਾ ਨੂੰ ਰਣਜੀਤ ਸਾਗਰ ਡੈਮ ਡਿਜ਼ਾਈਨ ਸੰਸਥਾ ਚੰਡੀਗੜ੍ਹ, ਗੁਰਚਰਨ ਸਿੰਘ ਨੂੰ ਪਲਾਨਿੰਗ ਅਤੇ ਡਿਜ਼ਾਈਨ ਡਾਇ. ਚੰਡੀਗੜ੍ਹ, ਰਾਕੇਸ਼ ਕੁਮਾਰ ਨੂੰ ਲਾਈਨਿੰਗ ਡਵੀਜ਼ਨ ਨੰ. 9 ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਅੰਮ੍ਰਿਤਸਰ, ਰਾਜੇਸ਼ ਹਾਂਡਾ ਨੂੰ ਬੀ. ਬੀ. ਐੱਮ. ਬੀ., ਬਖ਼ਸ਼ੀਸ਼ ਸਿੰਘ ਚੀਮਾ ਨੂੰ ਨਹਿਰਾਂ ਮੁੱਖ ਦਫ਼ਤਰ ਚੰਡੀਗੜ੍ਹ, ਅਰੁਣ ਕੁਮਾਰ ਸ਼ਰਮਾ ਨੂੰ ਕੰਡੀ ਵਾਟਰ ਸ਼ੈੱਡ ਡਿਜ਼ਾਈਨ ਡਾਇਰੈਕਟੋਰੇਟ ਚੰਡੀਗੜ੍ਹ, ਅਵਤਾਰ ਸਿੰਘ ਕਾਹਲਂੋ ਨੂੰ ਰਣਜੀਤ ਸਾਗਰ ਡੈਮ ਸ਼ਾਹਪੁਰਕੰਡੀ, ਮੱਖਣ ਸਿੰਘ ਨੂੰ ਰਣਜੀਤ ਸਾਗਰ ਡੈਮ ਡਿਜ਼ਾਈਨ ਸੰਸਥਾ ਚੰਡੀਗੜ੍ਹ, ਸੁਰੇਸ਼ ਕੁਮਾਰ ਸੀਨੀਅਰ ਹਾਈਡਰੋਲੋਜਿਸਟ ਜਲ ਸਾਧਨ ਡਾਇਰੈਕਟੋਰੇਟ ਐੱਸ. ਏ. ਐੱਸ. ਨਗਰ, ਅਮਰਜੀਤ ਗੁਪਤਾ ਪ੍ਰਾਜੈਕਟ ਡਵੀਜ਼ਨ ਨੰ.1 ਗਿੱਦੜਬਾਹਾ, ਜੈਪਾਲ ਸਿੰਘ ਭਿੰਡਰ ਨੂੰ ਡਵੀਜ਼ਨਲ ਇੰਜੀਨੀਅਰ ਟਿਊਬਵੈੱਲ ਡਵੀਜ਼ਨ ਪਠਾਨਕੋਟ, ਸਤੀਸ਼ ਕੁਮਾਰ ਖੰਨਾ ਨੂੰ ਰਣਜੀਤ ਸਾਗਰ ਡੈਮ, ਚੰਦਰ ਮੋਹਨ ਸ਼ਰਮਾ ਨੂੰ ਇਵੈਲੂਏਸ਼ਨ 2 ਆਈ. ਬੀ. ਐੱਚ. ਓ. ਚੰਡੀਗੜ੍ਹ, ਭੂਮੀ ਚੰਦ ਨੂੰ ਰਣਜੀਤ ਸਾਗਰ ਡੈਮ ਉਸਾਰੀ ਸ਼ਾਹਪੁਰਕੰਡੀ, ਜਸਪਾਲ ਬਾਂਸਲ ਨੂੰ ਕੰਡੀ ਵਾਟਰ ਸ਼ੈੱਡ ਡਿਜ਼ਾਈਨ ਡਾਇਰੈਕਟੋਰੇਟ ਚੰਡੀਗੜ੍ਹ, ਅਸ਼ਵਨੀ ਕੁਮਾਰ ਤਲਵਾੜ ਨੂੰ ਰਣਜੀਤ ਸਾਗਰ ਡੈਮ ਡਿਜ਼ਾਈਨ ਸੰਸਥਾ ਚੰਡੀਗੜ੍ਹ, ਵਿਜੇ ਕੁਮਾਰ ਨੂੰ ਕੈਨਾਲ ਲਾਈਨਿੰਗ ਏਰੀਅਰ ਮੰਡਲ ਤਰਨਤਾਰਨ ਤੋਂ ਅੰਮ੍ਰਿਤਸਰ, ਹਾਕਮ ਸਿੰਘ ਨੂੰ ਹਰੀਕੇ ਕੈਨਾਲ ਡਵੀਜ਼ਨ ਫਿਰੋਜ਼ਪੁਰ ਵਿਖੇ ਤਾਇਨਾਤ ਕੀਤਾ ਗਿਆ। ਪ੍ਰਮੁੱਖ ਸਕੱਤਰ ਵੱਲੋਂ ਇਨ੍ਹਾਂ ਸਾਰੇ ਕਾਰਜਕਾਰੀ ਇੰਜੀਨੀਅਰਾਂ ਨੂੰ ਜਲਦ ਹੀ ਅਹੁਦੇ ਸੰਭਾਲਣ ਦੀਆਂ ਹਦਾਇਤਾਂ ਜਾਰੀ ਕੀਤੀਆਂ।
ਨਸ਼ੇ ਦੀ ਖੇਡ ਖੇਡਣ ਵਾਲਾ ਇੰਸਪੈਕਟਰ ਇੰਦਰਜੀਤ ਹੁਣ ਕੇਂਦਰੀ ਏਜੰਸੀਆਂ ਦੇ ਰਾਡਾਰ 'ਤੇ
NEXT STORY