ਮੋਹਾਲੀ (ਨਿਆਮੀਆਂ) : ਸੂਬਾ ਚੋਣ ਕਮਿਸ਼ਨ ਵੱਲੋਂ ਮੰਗਲਵਾਰ ਨੂੰ ਜ਼ਿਲ੍ਹਾ ਮੋਹਾਲੀ ਦੇ 2 ਬੂਥਾਂ 'ਤੇ ਮੁੜ ਚੋਣ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਸੂਬਾ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਅੱਜ 16 ਫਰਵਰੀ, 2021 ਨੂੰ ਸਬ ਡਵੀਜ਼ਨਲ ਮੈਜਿਸਟ੍ਰੇਟ ਕਮ ਰਿਟਰਨਿੰਗ ਅਫ਼ਸਰ ਐਸ. ਏ. ਐਸ. ਨਗਰ ਵੱਲੋਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਰਾਹੀਂ ਰਿਪੋਰਟ ਭੇਜੀ ਗਈ।
ਇਹ ਵੀ ਪੜ੍ਹੋ : ਪੁੱਠੀ ਪੈ ਗਈ ਆਸ਼ਕ ਨਾਲ ਮਿਲ ਕੇ ਪਤੀ ਖ਼ਿਲਾਫ਼ ਖੇਡੀ ਚਾਲ, ਸੋਚਿਆ ਨਹੀਂ ਸੀ ਇੰਝ ਪਾਸਾ ਪਲਟ ਜਾਵੇਗਾ
ਇਸ 'ਚ ਨਗਰ ਨਿਗਮ ਐਸ. ਏ. ਐਸ. ਨਗਰ ਦੇ ਵਾਰਡ ਨੰਬਰ-10 ਦੇ ਬੂਥ ਨੰਬਰ-32 ਅਤੇ 33 'ਚ ਵੋਟਾਂ ਪੈਣ ਦੌਰਾਨ ਹੋਈਆਂ ਕੁਤਾਹੀਆਂ ਦਾ ਜ਼ਿਕਰ ਕੀਤਾ ਗਿਆ। ਇਸ ਤੋਂ ਇਲਾਵਾ ਇਨ੍ਹਾਂ ਬੂਥਾਂ 'ਤੇ ਮੁੜ ਵੋਟਾਂ ਕਰਵਾਉਣ ਦੀ ਸਿਫਾਰਸ਼ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪਤੀ ਨੇ ਦਰਿੰਦਗੀ ਦੀਆਂ ਹੱਦਾਂ ਟੱਪੀਆਂ, ਮੰਗ ਪੂਰੀ ਨਾ ਕਰਨ 'ਤੇ ਪਤਨੀ ਦਾ ਕੀਤਾ ਅਜਿਹਾ ਹਾਲ
ਬੁਲਾਰੇ ਨੇ ਦੱਸਿਆ ਕਿ ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਕਮਿਸ਼ਨ ਵੱਲੋਂ ਇਨ੍ਹਾਂ 2 ਬੂਥਾਂ 'ਤੇ ਪਹਿਲਾਂ ਪਈਆਂ ਵੋਟਾਂ ਨੂੰ ਰੱਦ ਕਰਦਿਆਂ ਇੱਥੇ ਨਵੇਂ ਸਿਰੇ ਤੋਂ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਬੇਅਬਾਦ ਪਲਾਟ ’ਚੋਂ ਮਿਲਿਆ 'ਮਨੁੱਖੀ ਪਿੰਜਰ', ਸਿਰ ਨਾਲੋਂ ਵੱਖ ਪਿਆ ਸੀ ਧੜ
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਬੂਥਾਂ 'ਤੇ ਹੁਣ 17 ਫਰਵਰੀ, 2021 ਨੂੰ ਸਵੇਰੇ 8.00 ਵਜੇ ਤੋ 4.00 ਵਜੇ ਤੱਕ ਮੁੜ ਤੋਂ ਵੋਟਾਂ ਪੈਣਗੀਆਂ ਅਤੇ ਪਹਿਲਾਂ ਮਿੱਥੇ ਪ੍ਰੋਗਰਾਮ ਦੀ ਥਾਂ ਸਮੁੱਚੇ ਨਗਰ ਨਿਗਮ ਐਸ. ਏ. ਐਸ. ਨਗਰ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕਾਰਜ ਹੁਣ 18 ਫਰਵਰੀ, 2021 ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗਾ।
ਨੋਟ : ਸੂਬਾ ਚੋਣ ਕਮਿਸ਼ਨ ਵੱਲੋਂ ਮੋਹਾਲੀ ਦੇ ਵਾਰਡ 'ਚ ਦੁਬਾਰਾ ਚੋਣਾਂ ਕਰਵਾਉਣ ਦੇ ਹੁਕਮ ਬਾਰੇ ਦਿਓ ਆਪਣੀ ਰਾਏ
ਗ਼ਰੀਬ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਸੜਕ ਹਾਦਸੇ ’ਚ ਇੱਕ ਭਰਾ ਦੀ ਮੌਤ, ਦੂਜੇ ਦੀ ਹਾਲਤ ਨਾਜ਼ੁਕ
NEXT STORY