ਰਾਜਾਸਾਂਸੀ, (ਰਾਜਵਿੰਦਰ)— ਬੀਤੇ ਦਿਨੀਂ ਸ੍ਰੀ ਹਜ਼ੂਰ ਸਾਹਿਬ ਤੋਂ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਤ ਵਾਪਸ ਆਈਆਂ ਸੰਗਤਾਂ ਜਿਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਮੁੱਢਲੀ ਜਾਂਚ ਲਈ ਰਾਧਾ ਸਵਾਮੀ ਸਤਿਸੰਗ ਸੈਂਟਰ ਰਾਜਾਸਾਂਸੀ ਵਿਖੇ 21 ਦਿਨਾਂ ਦੇ ਇਕਾਂਤਵਾਸ ਲਈ ਰੱਖਿਆ ਗਿਆ ਸੀ। ਜਾਣਕਾਰੀ ਅਨੁਸਾਰ ਇਕਾਂਤਵਾਸ ਲਈ ਰੱਖੇ 29 ਸ਼ਰਧਾਲੂਆਂ 'ਚੋਂ ਵੀਰਵਾਰ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸਥਾਨਕ ਡਾਕਟਰ ਨੇ ਬਚਿੱਤਰ ਵਾਸੀ ਚੌਗਾਵਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ 'ਤੇ ਉਕਤ ਵਿਅਕਤੀ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਬਾਕੀ ਸ਼ਰਧਾਲੂਆਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਅਜੇ ਪ੍ਰਸ਼ਾਸਨ ਵਲੋਂ ਕੋਈ ਵੀ ਹਦਾਇਤਾਂ ਜਾਰੀ ਨਹੀਂ ਹੋਇਆਂ। ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਬਾਕੀ ਲਏ ਗਏ ਸੈਂਪਲਾਂ ਦੀ ਰਿਪੋਰਟ ਵੀਰਵਾਰ ਸ਼ਾਮ ਤਕ ਆਉਣ ਦੇ ਅਸਾਰ ਹਨ ਪਰ ਕਿਸੇ ਅਧਿਕਾਰੀ ਵਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ।
ਜਗਬਾਣੀ ਵਿਸ਼ੇਸ਼ ਰਿਪੋਰਟ : ਵੱਡੀ ਗਿਣਤੀ ’ਚ ਠੀਕ ਹੋਣ ਲੱਗੇ ਕੋਰੋਨਾ ਪੀੜਤ
NEXT STORY