ਖੰਨਾ: ਖੰਨਾ ਦੇ ਉੱਚਾ ਵੇਹੜਾ ਇਲਾਕੇ 'ਚ ਬਜ਼ੁਰਗ ਔਰਤ ਕਮਲੇਸ਼ ਰਾਣੀ (65) ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ 'ਚ ਪੁਲਸ ਜਾਂਚ ਅਤੇ ਡਾਕਟਰਾਂ ਦੀ ਰਿਪੋਰਟ 'ਚ ਹੈਰਾਨ ਕਰਨ ਵਾਲੇ ਖ਼ੁਲਾਸੇ ਹੋਏ ਹਨ। ਦੋਸ਼ੀ ਔਰਤ ਸ਼ਾਨ ਅੱਬਾਸ (35) ਵਾਸੀ ਧੋਬੀਆਂ ਵਾਲਾ ਮੁਹੱਲਾ ਖੰਨਾ ਨੇ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਦੋਸ਼ੀ ਔਰਤ ਨੇ ਬਜ਼ੁਰਗ ਦੀ ਛਾਤੀ 'ਤੇ ਬੈਠ ਕੇ ਇਕ ਤੋਂ ਬਾਅਦ ਇਕ 18 ਤੋਂ 20 ਵਾਰ ਚਾਕੂ ਮਾਰ ਕੇ ਕਤਲ ਕੀਤਾ। ਚਾਕੂ ਨਾਲ ਕੀਤੇ ਹਮਲੇ ਵਿਚ ਕਮਲੇਸ਼ ਦੀ ਗਰਦਨ 'ਤੇ 10 ਵਾਰ ਕੀਤੇ ਗਏ, ਉਸ ਦੇ ਚਿਹਰੇ, ਛਾਤੀ ਅਤੇ ਦੋਵੇਂ ਹੱਥਾਂ 'ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਸਨ। ਬਜ਼ੁਰਗ ਔਰਤ ਨੇ ਆਪਣੇ ਆਪ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸ ਦੇ ਹੱਥ 'ਤੇ ਚਾਕੂ ਵੀ ਲੱਗ ਗਿਆ ਪਰ ਦੋਸ਼ੀ ਔਰਤ ਨੇ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਬੰਬ ਦੀ ਧਮਕੀ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ
ਸ਼ੁੱਕਰਵਾਰ ਨੂੰ ਪੁਲਸ ਨੇ ਦੋਸ਼ੀ ਔਰਤ ਨੂੰ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਬਦਮਾਸ਼ ਔਰਤ ਨੇ ਖੁਦ ਨੂੰ ਬੇਕਸੂਰ ਦੱਸਿਆ ਅਤੇ ਜੱਜ ਦੇ ਸਾਹਮਣੇ ਦੱਸਿਆ ਕਿ ਉਸ ਨੇ ਬਜ਼ੁਰਗ ਔਰਤ ਦਾ ਕਤਲ ਨਹੀਂ ਕੀਤਾ ਹੈ। ਪਰ ਪੁਲਸ ਨੇ ਜੱਜ ਸਾਹਮਣੇ ਸੀ.ਸੀ.ਟੀ.ਵੀ. ਫੁਟੇਜ ਅਤੇ ਕਤਲ ਨਾਲ ਸਬੰਧਤ ਕਈ ਤੱਥ ਪੇਸ਼ ਕੀਤੇ। ਜਿਸ ਤੋਂ ਬਾਅਦ ਅਦਾਲਤ ਨੇ ਦੋਸ਼ੀ ਔਰਤ ਦਾ ਦੋ ਦਿਨ ਦਾ ਰਿਮਾਂਡ ਦੇ ਦਿੱਤਾ। ਪੁਲਸ ਨੇ ਮ੍ਰਿਤਕ ਕਮਲੇਸ਼ ਰਾਣੀ ਕੋਲੋਂ ਸੋਨੇ ਦੀ ਚੇਨ, ਲਾਕੇਟ, ਸੋਨੇ ਦੀ ਮੁੰਦਰੀ, 2 ਜੋੜੇ ਸੋਨੇ ਦੇ ਟੋਪ ਅਤੇ 2 ਸੋਨੇ ਦੀਆਂ ਚੂੜੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਵਾਰਦਾਤ 'ਚ ਵਰਤਿਆ ਗਿਆ ਚਾਕੂ ਵੀ ਮਿਲਿਆ ਹੈ। ਮਹਿਲਾ ਮੁਲਜ਼ਮ ਦਾ ਸੂਟ ਖੂਨ ਨਾਲ ਲੱਥਪੱਥ ਸੀ, ਜਿਸ ਨੂੰ ਵੀ ਪੁਲਸ ਨੇ ਬਰਾਮਦ ਕਰ ਲਿਆ ਹੈ। ਜਾਂਚ 'ਚ ਸਾਹਮਣੇ ਆਇਆ ਕਿ ਬਜ਼ੁਰਗ ਤੋਂ 5000 ਰੁਪਏ ਨੂੰ ਲੈ ਕੇ ਲੜਾਈ ਹੋਣ ਕਾਰਨ ਦੋਵਾਂ ਔਰਤਾਂ 'ਚ ਤਕਰਾਰ ਹੋ ਗਈ ਸੀ, ਜਿਸ ਤੋਂ ਬਾਅਦ ਸ਼ਾਨ ਅੱਬਾਸ ਨੇ ਚਾਕੂ ਨਾਲ ਵਾਰ ਕਰਕੇ ਕਮਲੇਸ਼ ਰਾਣੀ ਦਾ ਕਤਲ ਕਰ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਵੱਡੀ ਕਾਰਵਾਈ, ਥਾਣਿਆਂ 'ਚ ਮਾਰਿਆ 'ਛਾਪਾ'
NEXT STORY