ਲੁਧਿਆਣਾ (ਰਾਜ): ਲੁਧਿਆਣਾ ਵਿਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਨੇ ਅੱਜ ਸਨਸਨੀ ਫ਼ੈਲਾ ਦਿੱਤੀ ਸੀ। ਇਸ ਮਗਰੋਂ ਸਕੂਲ ਮੈਨੇਜਮੈਂਟ ਦੇ ਨਾਲ-ਨਾਲ ਪੁਲਸ ਪ੍ਰਸ਼ਾਸਨ ਨੂੰ ਵੀ ਭਾਜੜਾਂ ਪੈ ਗਈਆਂ ਸਨ। ਸਕੂਲ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਹੁਣ ਇਸ ਮਾਮਲੇ ਵਿਚ ਹੈਰਾਨੀਜਨਕ ਖ਼ੁਲਾਸਾ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਸਾਹਮਣੇ ਆਈ ਚਿੰਤਾ ਭਰੀ ਖ਼ਬਰ
ਦਰਅਸਲ, ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਕੋਈ ਅੱਤਵਾਦੀ ਸੰਗਠਨ ਨਹੀਂ ਸਗੋਂ ਸਕੂਲ ਦਾ ਹੀ ਇਕ ਵਿਦਿਆਰਥੀ ਨਿਕਲਿਆ। ਸੂਤਰਾਂ ਮੁਤਾਬਕ ਪੁਲਸ ਨੇ ਮਾਮਲਾ ਟ੍ਰੇਸ ਕਰ ਲਿਆ ਹੈ ਤੇ 15 ਸਾਲਾ ਬੱਚੇ ਨੂੰ ਰਾਊਂਡ-ਅੱਪ ਕੀਤਾ ਗਿਆ ਹੈ। ਹਾਲਾਂਕਿ ਪੁਲਸ ਇਸ ਮਾਮਲੇ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ। ਪਰ ਸੂਤਰਾਂ ਦੀ ਮੰਨੀਏ ਤਾਂ ਇਹ ਸਕੂਲ ਵਿਚ ਹੀ ਪੜ੍ਹਣ ਵਾਲੇ ਇਕ ਵਿਦਿਆਰਥੀ ਦੀ ਸ਼ਰਾਰਤ ਸੀ। ਉਸ ਨੇ ਸਕੂਲ ਵਿਚ ਛੁੱਟੀ ਕਰਵਾਉਣ ਲਈ ਇਹ ਕਾਰਨਾਮਾ ਕੀਤਾ ਸੀ। ਉਸ ਨੇ ਜਾਅਲੀ ਈ-ਮੇਲ ਆਈ.ਡੀ. ਬਣਾ ਕੇ ਸਕੂਲ ਦੇ ਪ੍ਰਿੰਸੀਪਲ ਨੂੰ ਸਕੂਲ ਵਿਚ ਬੰਬ ਹੋਣ ਦੀ ਗੱਲ ਆਖ਼ੀ ਸੀ, ਜਿਸ ਮਗਰੋਂ ਸਕੂਲ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਾਂਧੀ ਜਯੰਤੀ ’ਤੇ ਸ਼ਰਾਬ ਦੀ ਵਿਕਰੀ: DC ਐਕਸਾਈਜ਼ ਦੇ ਹੁਕਮਾਂ ’ਤੇ ਸਖ਼ਤ ਕਾਰਵਾਈ, 20 ਠੇਕਿਆਂ ਨੂੰ 10 ਲੱਖ ਜੁਰਮਾਨਾ
NEXT STORY